ਇੰਟਰਨੈਸ਼ਨਲ ਡੈਸਕ : ਉੱਤਰੀ ਕੋਰੀਆ ਦੁਆਰਾ ਦੇਸ਼ ਦੇ ਦੂਜੇ ਜਾਸੂਸੀ ਉਪਗ੍ਰਹਿ ਨੂੰ ਪੁਲਾੜ ਵਿਚ ਤਾਇਨਾਤ ਕਰਨ ਲਈ ਲਾਂਚ ਕੀਤਾ ਗਿਆ ਰਾਕੇਟ ਉਡਾਣ ਭਰਨ ਤੋਂ ਤੁਰੰਤ ਬਾਅਦ ਫੱਟ ਗਿਆ। ਇਸ ਗੱਲ ਦੀ ਜਾਣਕਾਰੀ ਸਰਕਾਰੀ ਮੀਡੀਆ ਵਲੋਂ ਦਿੱਤੀ ਗਈ ਹੈ। ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਲਈ ਇਹ ਇੱਕ ਝਟਕਾ ਹੈ, ਜੋ ਅਮਰੀਕਾ ਅਤੇ ਦੱਖਣੀ ਕੋਰੀਆ 'ਤੇ ਨਜ਼ਰ ਰੱਖਣ ਲਈ ਉਪਗ੍ਰਹਿ ਤਾਇਨਾਤ ਕਰਨ ਦੀ ਉਮੀਦ ਕਰ ਰਹੇ ਹਨ।
ਇਹ ਵੀ ਪੜ੍ਹੋ - ਸਿੰਗਾਪੁਰ ਏਅਰਲਾਈਨਜ਼ ਉਡਾਣ ਹਾਦਸੇ 'ਚ ਜ਼ਖ਼ਮੀ ਹੋਏ ਯਾਤਰੀ ਮੰਗ ਸਕਦੇ ਹਨ 1 ਕਰੋੜ ਡਾਲਰ ਦਾ ਮੁਆਵਜ਼ਾ
ਇਹ ਲਾਂਚ ਉਸ ਸਮੇਂ ਅਸਫ਼ਲ ਹੋਇਆ, ਜਦੋਂ ਦੱਖਣੀ ਕੋਰੀਆ, ਚੀਨ ਅਤੇ ਜਾਪਾਨ ਦੇ ਨੇਤਾਵਾਂ ਨੇ ਚਾਰ ਸਾਲਾਂ ਤੋਂ ਵੱਧ ਸਮੇਂ ਵਿੱਚ ਪਹਿਲੀ ਤਿਕੋਣੀ ਬੈਠਕ ਦੇ ਤਹਿਤ ਸਿਓਲ ਵਿੱਚ ਮੁਲਾਕਾਤ ਕੀਤੀ। ਦੱਸ ਦੇਈਏ ਕਿ ਉੱਤਰੀ ਕੋਰੀਆ ਲਈ ਅਜਿਹੀ ਭੜਕਾਊ ਕਾਰਵਾਈ ਕਰਨਾ ਅਸਾਧਾਰਨ ਹੈ, ਜਦੋਂ ਉਸ ਦਾ ਪ੍ਰਮੁੱਖ ਸਹਿਯੋਗੀ ਚੀਨ ਖੇਤਰ ਵਿੱਚ ਉੱਚ ਪੱਧਰੀ ਕੂਟਨੀਤਕ ਗੱਲਬਾਤ ਕਰ ਰਿਹਾ ਹੈ। ਉੱਤਰੀ ਕੋਰੀਆ ਦੇ ਗੁਆਂਢੀ ਦੇਸ਼ਾਂ ਨੇ ਇਸ ਲਾਂਚ ਦੀ ਆਲੋਚਨਾ ਕੀਤੀ ਸੀ, ਕਿਉਂਕਿ ਸੰਯੁਕਤ ਰਾਸ਼ਟਰ ਨੇ ਉੱਤਰੀ ਕੋਰੀਆ 'ਤੇ ਅਜਿਹੇ ਕਿਸੇ ਵੀ ਲਾਂਚ ਨੂੰ ਕਰਨ 'ਤੇ ਪਾਬੰਦੀ ਲਗਾ ਦਿੱਤੀ ਹੈ।
ਇਹ ਵੀ ਪੜ੍ਹੋ - ਵਿਆਹ ਦੀ ਵਰ੍ਹੇਗੰਢ ਮੌਕੇ ਪਤੀ ਵੱਲੋਂ ਦਿੱਤੇ ਤੋਹਫ਼ੇ ਨੇ ਪਤਨੀ ਦੀ ਬਦਲ ਦਿੱਤੀ ਕਿਸਮਤ, ਬਣੀ ਕਰੋੜਪਤੀ
ਉੱਤਰੀ ਕੋਰੀਆ ਦੀ ਅਧਿਕਾਰਤ ਕੋਰੀਅਨ ਸੈਂਟਰਲ ਨਿਊਜ਼ ਏਜੰਸੀ (ਕੇਸੀਐੱਨਏ) ਨੇ ਕਿਹਾ ਕਿ ਉਸ ਨੇ ਮੁੱਖ ਉੱਤਰ-ਪੱਛਮੀ ਪੁਲਾੜ ਸਟੇਸ਼ਨ ਤੋਂ ਇੱਕ ਨਵੇਂ ਰਾਕੇਟ 'ਤੇ ਇੱਕ ਜਾਸੂਸੀ ਉਪਗ੍ਰਹਿ ਲਾਂਚ ਕੀਤਾ। ਉਡਾਣ ਭਰਨ ਤੋਂ ਤੁਰੰਤ ਬਾਅਦ ਰਾਕੇਟ ਦੇ ਇੰਜਣ 'ਚ ਸਮੱਸਿਆ ਆ ਗਈ, ਜਿਸ ਕਾਰਨ ਰਾਕੇਟ ਫੱਟ ਗਿਆ। ਜਾਪਾਨ ਦੇ ਰੱਖਿਆ ਮੰਤਰੀ ਮਿਨੋਰੂ ਕਿਹਾਰਾ ਨੇ ਉੱਤਰੀ ਕੋਰੀਆ ਦੇ ਲਾਂਚ ਨੂੰ ਪੂਰੀ ਦੁਨੀਆ ਲਈ ਇਕ ਗੰਭੀਰ ਚੁਣੌਤੀ ਦੱਸਿਆ ਹੈ। ਦੱਖਣੀ ਕੋਰੀਆਂ ਨੇ ਸੈਟੇਲਾਈਟ ਲਾਂਚ ਨੂੰ ਭੜਕਾਉਣ ਵਾਲਾ ਕਦਮ ਦੱਸਿਆ ਸੀ, ਜਿਸ ਨਾਲ ਸਾਡੀ ਅਤੇ ਖੇਤਰੀ ਸੁਰੱਖਿਆ ਨੂੰ ਗੰਭੀਰਤਾ ਨਾਲ ਖ਼ਤਰਾ ਹੈ।
ਇਹ ਵੀ ਪੜ੍ਹੋ - ਕੈਨੇਡਾ ਇਮੀਗ੍ਰੇਸ਼ਨ ਨਿਯਮਾਂ 'ਚ ਬਦਲਾਅ ਕਾਰਨ ਵੱਡਾ ਸੰਕਟ, ਵਾਪਸ ਪਰਤਣ ਲਈ ਮਜ਼ਬੂਰ ਹੋਏ ਵਿਦਿਆਰਥੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਟਲੀ: 5 ਵੇਂ ਪਾਤਸ਼ਾਹ ਦੇ ਸ਼ਹੀਦੀ ਦਿਨ ਨੂੰ ਸਮਰਪਿਤ 24ਵਾਂ ਵਿਸ਼ਾਲ ਨਗਰ ਕੀਰਤਨ 16 ਜੂਨ ਨੂੰ
NEXT STORY