ਗਲਾਸਗੋ (ਭਾਸ਼ਾ)-ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਜ਼ੀਰੋ ਕਾਰਬਨ ਨਿਕਾਸੀ ਦੇ ਟੀਚੇ ਨੂੰ ਹਾਸਲ ਕਰਨ ਅਤੇ 2030 ਤੱਕ ਭਾਰਤ ਦੀ ਅੱਧੀ ਊਰਜਾ ਨਵਿਆਉਣਯੋਗ ਊਰਜਾ ਤੋਂ ਹਾਸਲ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਲਵਾਯੂ ਵਚਨਬੱਧਤਾ ਦਾ ਸਵਾਗਤ ਕੀਤਾ ਹੈ। ਸੋਮਵਾਰ ਨੂੰ ਗਲਾਸਗੋ ਵਿਚ ‘ਵਰਲਡ ਲੀਡਰਜ਼ ਸਮਿਟ’ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਪਹਿਲੀ ਵਾਰ ਭਾਰਤ ਨੂੰ 2070 ਤੱਕ ਦੇਸ਼ ਦੀ ਊਰਜਾ ਖਪਤ ਨੂੰ ਸੰਤੁਲਿਤ ਕਰਨ ਦੇ ਜ਼ੀਰੋ ਕਾਰਬਨ ਨਿਕਾਸੀ ਟੀਚੇ ਨੂੰ ਹਾਸਲ ਕਰਨ ਦਾ ਐਲਾਨ ਕੀਤਾ। ਮੋਦੀ ਨੇ ਰਾਸ਼ਟਰੀ ਪ੍ਰਤੀਬੱਧ ਯੋਗਦਾਨ (ਐੱਨ. ਡੀ. ਸੀ.) ਦੇ ਤਹਿਤ ਗੈਰ-ਜੀਵਾਸ਼ਮ ਈਂਧਨ ਊਰਜਾ ਸਮਰੱਥਾ ਨੂੰ 450 ਗੀਗਾਵਾਟ ਤੋਂ ਵਧਾ ਕੇ 500 ਗੀਗਾਵਾਟ ਕਰਨ ਦਾ ਐਲਾਨ ਕੀਤਾ। ਮੋਦੀ ਨੇ ਕਿਹਾ, ‘‘ਭਾਰਤ 2030 ਤੱਕ 500 ਗੀਗਾਵਾਟ ਗੈਰ-ਜੀਵਾਸ਼ਮ ਈਂਧਨ ਸਮਰੱਥਾ ਹਾਸਲ ਕਰ ਲਵੇਗਾ। ਭਾਰਤ 2030 ਤੱਕ ਆਪਣੀਆਂ ਊਰਜਾ ਲੋੜਾਂ ਦਾ 50 ਫੀਸਦੀ ਨਵਿਆਉਣਯੋਗ ਊਰਜਾ ਤੋਂ ਪੂਰਾ ਕਰੇਗਾ। ਭਾਰਤ ਹੁਣ ਅਤੇ 2030 ਦਰਮਿਆਨ ਅਨੁਮਾਨਿਤ ਕਾਰਬਨ ਨਿਕਾਸ ’ਚ ਇਕ ਅਰਬ ਟਨ ਦੀ ਕਟੌਤੀ ਕਰੇਗਾ।
ਇਹ ਵੀ ਪੜ੍ਹੋ : ਇਟਲੀ ਤੋਂ ਆਈ ਦੁੱਖਦਾਈ ਖ਼ਬਰ : ਨਵਜੰਮੇ ਪੁੱਤ ਦੀ ਪਾਰਟੀ ਮਨਾ ਰਹੇ ਪੰਜਾਬੀ ਨੌਜਵਾਨ ਦੀ ਲੜਾਈ ਦੌਰਾਨ ਮੌਤ
ਭਾਰਤ ਕਾਰਬਨ ਦੀ ਤੀਬਰਤਾ ’ਚ 45 ਫੀਸਦੀ ਦੀ ਕਟੌਤੀ ਕਰੇਗਾ ਅਤੇ 2070 ਤੱਕ ਜ਼ੀਰੋ ਕਾਰਬਨ ਨਿਕਾਸੀ ਦੇ ਟੀਚੇ ਨੂੰ ਹਾਸਲ ਕਰੇਗਾ।’’ ਇਹ ਪੰਜ ਮਤੇ ਜਲਵਾਯੂ ਕਾਰਵਾਈ ’ਚ ਭਾਰਤ ਦਾ ਬੇਮਿਸਾਲ ਯੋਗਦਾਨ ਹੋਵੇਗਾ। 2030 ਤੱਕ ਇਸਦੀ ਅੱਧੀ ਊਰਜਾ ਨਵਿਆਉਣਯੋਗ ਊਰਜਾ ਤੋਂ। ਇਸ ਨਾਲ ਜਲਵਾਯੂ ਪਰਿਵਰਤਨ ਵਿੱਚ ਯੋਗਦਾਨ ਪਾਉਣ ਦੀ ਦਿਸ਼ਾ ਵਿੱਚ ਕਾਰਬਨ ਨਿਕਾਸ ਨੂੰ ਇੱਕ ਅਰਬ ਟਨ ਤੱਕ ਘਟਾਇਆ ਜਾਵੇਗਾ। ਜਾਨਸਨ ਨੇ ਕਿਹਾ ਪ੍ਰਧਾਨ ਮੰਤਰੀ ਮੋਦੀ ਨੇ ਪਹਿਲੀ ਵਾਰ ਭਾਰਤ ਲਈ ਜ਼ੀਰੋ ਕਾਰਬਨ ਨਿਕਾਸੀ ਟੀਚੇ ਲਈ ਵਚਨਬੱਧ ਪ੍ਰਗਟਾਈ ਹੈ, ਯਾਨੀ ਕਿ ਦੁਨੀਆ ਦੀ 90 ਫੀਸਦੀ ਅਰਥਵਿਵਸਥਾ ਹੁਣ ਇਸ ਟੀਚੇ ਲਈ ਪ੍ਰਤੀਬੱਧ ਹੈ। ਯੂ.ਕੇ. ਭਾਰਤ ਦੇ ਨਾਲ ਹੋਰ ਵੀ ਤਰੱਕੀ ਕਰਨ ਲਈ ਕੰਮ ਕਰੇਗਾ, ਜਿਸ ’ਚ ਸਵੱਛ ਹਰਿਤ ਪਹਿਲ ਦੇ ਮਾਧਿਅਮ ਨਾਲ ਅਸੀਂ ਅੱਜ ਸੀ. ਓ. ਪੀ. 26 ’ਤੇ ਚਰਚਾ ਕੀਤੀ। ‘ਨਵੀਂ ਬ੍ਰਿਟੇਨ-ਭਾਰਤ ਗ੍ਰੀਨ ਗਾਰੰਟੀ’ ਸੰਯੁਕਤ ਰਾਸ਼ਟਰ ਸਿਖ਼ਰ ਸੰਮੇਲਨ ’ਚ ਜਾਨਸਨ ਵੱਲੋਂ ਐਲਾਨੀਆਂ ਭਾਰਤ ’ਚ ਹਰਿਤ ਪ੍ਰਾਜੈਕਟਾਂ ਲਈ 75 ਕਰੋੜ ਪੌਂਡ ਜੋੜਨ ਲਈ ਤਿਆਰ ਹੈ।
ਜਲਵਾਯੂ ਸੰਮੇਲਨ : ਗਲਾਸਗੋ ’ਚ PM ਮੋਦੀ ਨੇ ਜਾਨਸਨ ਨਾਲ ਕੀਤੀ ਮੁਲਾਕਾਤ
NEXT STORY