ਸਿਡਨੀ (ਯੂ.ਐਨ.ਆਈ.)- ਆਸਟ੍ਰੇਲੀਆ ਵਿਖੇ ਐਤਵਾਰ ਨੂੰ ਸਿਡਨੀ ਦੇ ਦੱਖਣ-ਪੱਛਮ ਵਿੱਚ ਇੱਕ ਪੇਂਡੂ ਜਾਇਦਾਦ ਵਿੱਚ ਅਚਾਨਕ ਗੋਲੀਬਾਰੀ ਵਿੱਚ ਇੱਕ ਨੌਂ ਸਾਲਾ ਲੜਕੇ ਦੀ ਮੌਤ ਹੋ ਗਈ। ਨਿਊ ਸਾਊਥ ਵੇਲਜ਼ ਰਾਜ (ਐਨ.ਐਸ.ਡਬਲਯੂ.) ਦੀ ਪੁਲਸ ਨੇ ਇਸ ਸਬੰਧੀ ਜਾਣਕਾਰੀ ਦਿੱਤੀ।
ਪੜ੍ਹੋ ਇਹ ਅਹਿਮ ਖ਼ਬਰ-ਯੂਕ੍ਰੇਨ 'ਤੇ ਰੂਸੀ ਮਿਜ਼ਾਈਲ ਹਮਲੇ, 20 ਤੋਂ ਵੱਧ ਲੋਕਾਂ ਦੀ ਮੌਤ
ਐਮਰਜੈਂਸੀ ਸੇਵਾਵਾਂ ਨੂੰ ਐਤਵਾਰ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 11:20 ਵਜੇ ਸਿਡਨੀ ਤੋਂ 170 ਕਿਲੋਮੀਟਰ ਦੱਖਣ-ਪੱਛਮ ਅਤੇ ਕੈਨਬਰਾ ਤੋਂ 80 ਕਿਲੋਮੀਟਰ ਉੱਤਰ-ਪੂਰਬ ਵਿੱਚ ਗੌਲਬਰਨ ਸ਼ਹਿਰ ਨੇੜੇ ਇੱਕ ਜਾਇਦਾਦ 'ਤੇ ਗੋਲੀਬਾਰੀ ਦੀਆਂ ਰਿਪੋਰਟਾਂ ਮਗਰੋਂ ਬੁਲਾਇਆ ਗਿਆ। ਐਨ.ਐਸ.ਡਬਲਯੂ ਪੁਲਸ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਅਧਿਕਾਰੀ ਘਟਨਾ ਸਥਾਨ 'ਤੇ ਪਹੁੰਚੇ ਅਤੇ ਉਨ੍ਹਾਂ ਨੂੰ ਦੱਸਿਆ ਗਿਆ ਕਿ "ਬੰਦੂਕ ਤੋਂ ਅਚਾਨਕ ਗੋਲੀ ਚੱਲਣ ਕਾਰਨ" ਲੜਕਾ ਜ਼ਖਮੀ ਹੋ ਗਿਆ ਸੀ। ਐਂਬੂਲੈਂਸ ਪੈਰਾਮੈਡਿਕਸ ਦੁਆਰਾ ਉਸਦੀ ਗਰਦਨ ਵਿੱਚ ਗੰਭੀਰ ਸੱਟਾਂ ਦਾ ਇਲਾਜ ਕੀਤਾ ਗਿਆ ਪਰ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਐਨ.ਐਸ.ਡਬਲਯੂ ਪੁਲਸ ਨੇ ਕਿਹਾ ਕਿ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਕੋਰੋਨਰ ਲਈ ਇੱਕ ਰਿਪੋਰਟ ਤਿਆਰ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਮੰਗੋਲੀਆ 'ਚ ਤੇਜ਼ ਹਵਾਵਾਂ ਅਤੇ ਤੂਫਾਨ, 130 ਘਰ ਤਬਾਹ
NEXT STORY