ਬੀਜਿੰਗ (ਬਿਊਰੋ): ਚੀਨ ਵਿਚ ਇਕ ਪ੍ਰੇਮਿਕਾ ਨੇ ਆਪਣੇ ਪ੍ਰੇਮੀ ਦੀ ਦਰਿਆਦਿਲੀ ਜਾਨਣ ਲਈ ਜਿਹੜਾ ਤਰੀਕਾ ਚੁਣਿਆ, ਉਹ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਅਸਲ ਵਿਚ ਦੋਹਾਂ ਨੇ ਡਿਨਰ 'ਤੇ ਮਿਲਣਾ ਸੀ ਪਰ ਪ੍ਰੇਮਿਕਾ ਇਕੱਲੀ ਆਉਣ ਦੀ ਬਜਾਏ ਆਪਣੇ 23 ਦੋਸਤਾਂ ਦੇ ਨਾਲ ਪਹੁੰਚੀ। ਸ਼ੁਰੂ ਵਿਚ ਤਾਂ ਸਭ ਕੁਝ ਠੀਕ ਚੱਲਦਾ ਰਿਹਾ ਪਰ ਜਦੋਂ ਪ੍ਰੇਮਿਕਾ ਦੇ ਦੋਸਤਾਂ ਨੇ ਆਪਣੇ ਆਰਡਰ ਦੇਣੇ ਸ਼ੁਰੂ ਕੀਤੇ ਤਾਂ ਪ੍ਰੇਮੀ ਨੇ ਉੱਥੋਂ ਭੱਜਣ ਵਿਚ ਹੀ ਭਲਾਈ ਸਮਝੀ। ਅਸਲ ਵਿਚ ਡਿਨਰ ਦਾ ਬਿੱਲ ਲੱਖਾਂ ਵਿਚ ਪਹੁੰਚ ਗਿਆ ਸੀ, ਜਿਸ ਨੂੰ ਬਿਨਾਂ ਚੁਕਾਏ ਕੁੜੀ ਦਾ ਪ੍ਰੇਮੀ ਉੱਥੋਂ ਭੱਜ ਗਿਆ। ਇਹ ਇਕ ਬਲਾਈਂਡ ਡੇਟ ਸੀ ਅਤੇ ਇਸ ਤੋਂ ਪਹਿਲਾਂ ਦੋਵੇਂ ਸਿਰਫ ਫੋਨ ਅਤੇ ਸੋਸ਼ਲ ਮੀਡੀਆ ਜ਼ਰੀਏ ਹੀ ਇਕ-ਦੂਜੇ ਨਾਲ ਗੱਲਾਂ ਕਰ ਰਹੇ ਸਨ।
23 ਦੋਸਤਾਂ ਦੇ ਨਾਲ ਪਹੁੰਚੀ ਕੁੜੀ
ਗਲੋਬਲ ਟਾਈਮਜ਼ ਦੀ ਰਿਪੋਰਟ ਦੇ ਮੁਤਾਬਕ, ਇਹ ਮਾਮਲਾ ਪੂਰਬੀ ਚੀਨ ਦੇ ਝੇਜਿਆਂਗ ਸੂਬੇ ਦਾ ਹੈ। ਜਿੱਥੇ 29 ਸਾਲਾ ਲਿਊ ਨਾਮ ਦਾ ਇਕ ਨੌਜਵਾਨ ਆਪਣੀ ਮਾਂ ਵੱਲੋਂ ਤੈਅ ਕੀਤੀ ਗਈ ਇਕ ਬਲਾਈਂਡ ਡੇਟ 'ਤੇ ਗਿਆ। ਉਹ ਉਸ ਕੁੜੀ ਨੂੰ ਪਹਿਲਾਂ ਕਦੇ ਨਹੀਂ ਮਿਲਿਆ ਸੀ। ਕੁੜੀ ਵੀ ਆਪਣੇ ਪ੍ਰੇਮੀ ਦੀ ਦਰਿਆਦਿਲੀ ਚੈੱਕ ਕਰਨ ਲਈ ਆਪਣੇ 23 ਦੋਸਤਾਂ ਅਤੇ ਰਿਸ਼ਤੇਦਾਰਾਂ ਸਮੇਤ ਪਹੁੰਚੀ ਸੀ।
ਪੜ੍ਹੋ ਇਹ ਅਹਿਮ ਖਬਰ- ਭਾਰਤੀ ਸੈਨਾ ਨੇ ਪੂਰਬੀ ਲੱਦਾਖ 'ਚ ਫੜੇ ਚੀਨੀ ਸੈਨਿਕ ਨੂੰ ਸੌਂਪਿਆ : ਚੀਨੀ ਰੱਖਿਆ ਮੰਤਰਾਲਾ
ਲੱਖਾਂ 'ਚ ਬਿੱਲ ਦੇਖ ਫਰਾਰ ਹੋਇਆ ਪ੍ਰੇਮੀ
ਰੈਸਟੋਰੈਂਟ ਦਾ ਬਿੱਲ 19,800 ਯੁਆਨ ਦੇਖ ਕੇ ਲਿਊ ਉੱਥੋਂ ਭੱਜ ਗਿਆ। ਡਿਨਰ ਖਤਮ ਕਰਨ ਦੇ ਬਾਅਦ ਜਦੋਂ ਪ੍ਰੇਮਿਕਾ ਨੇ ਲਿਊ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਕਿਤੇ ਨਹੀਂ ਮਿਲਿਆ। ਜਿਸ ਦੇ ਬਾਅਦ ਅਖੀਰ ਪ੍ਰੇਮਿਕਾ ਨੂੰ ਹੀ ਬਿੱਲ ਦਾ ਭੁਗਤਾਨ ਕਰਨਾ ਪਿਆ। ਮਾਮਲਾ ਜਦੋਂ ਪੁਲਸ ਕੋਲ ਪਹੁੰਚਿਆ ਤਾਂ ਲਿਊ ਦੀ ਖੋਜ ਕੀਤੀ ਗਈ। ਫੜੇ ਜਾਣ ਦੇ ਬਾਅਦ ਲਿਊ ਨੇ ਸਿਰਫ ਦੋ ਟੇਬਲ ਦੇ ਬਿੱਲ ਦਾ ਭੁਗਤਾਨ ਕਰਨ ਦੀ ਗੱਲ ਕਹੀ। ਉਸ ਦੇ ਬਾਅਦ ਪ੍ਰੇਮਿਕਾ ਨੂੰ ਆਪਣੇ ਕੋਲੋਂ 15,402 ਯੁਆਨ (169444 ਰੁਪਏ) ਦਾ ਭੁਗਤਾਨ ਕਰਨਾ ਪਿਆ। ਚੀਨ ਦੇ ਸੋਸ਼ਲ ਮੀਡੀਆ ਵਿਚ ਵੀ ਇਸ ਖਬਰ ਨੂੰ ਲੈ ਕੇ ਲੋਕਾਂ ਨੇ ਕਾਫ਼ੀ ਕੁਮੈਂਟ ਕੀਤੇ ਹਨ। ਜ਼ਿਆਦਤਰ ਲੋਕਾਂ ਨੇ ਲਿਊ ਦਾ ਪੱਖ ਲਿਆ ਜਦਕਿ ਕੁੜੀ ਦੇ ਵਿਵਹਾਰ ਦੀ ਆਲੋਚਨਾ ਕੀਤੀ ਹੈ।
ਪਾਕਿਸਤਾਨ ਸਰਕਾਰ ਖ਼ਿਲਾਫ਼ ਗਿਲਗਿਤ-ਬਾਲਿਤਸਤਾਨ 'ਚ ਵਿਰੋਧ ਪ੍ਰਦਰਸ਼ਨ
NEXT STORY