ਟੋਰਾਂਟੋ (ਰਾਜ ਗੋਗਨਾ) ਬੀਤੇ ਦਿਨ ਪੈਟਰਿਕ ਬਰਾਊਨ (ਮੌਜੂਦਾ ਮੇਅਰ ਬਰੈਂਪਟਨ) ਕੈਨੇਡਾ ਦੀ ਪ੍ਰੈੱਸ ਕਾਨਫਰੰਸ ਕੁਈਨਜ ਮੈਨਰ ਈਵੈਂਟ ਸੈਂਟਰ ਵਿਖੇ ਹੋਈ।ਜਿਸ ਵਿੱਚ ਸਟੇਜ ਦੀ ਰਸਮ ਬਿੰਦਰ ਸਿੰਘ ਨੇ ਬੜੇ ਸੁੱਚਜੇ ਫੰਡ ਨਾਲ ਅਦਾ ਕੀਤੀ।ਇਸ ਪ੍ਰੈੱਸ ਮਿਲਣੀ ਵਿੱਚ ਨਿਤਿਨ ਚੋਪੜਾ ਹਮਦਰਦ ਮੀਡੀਆ ਕੈਨੇਡਾ ਦੇ ਮੁੱਖ ਸੰਪਾਦਕ ਸ: ਅਮਰ ਸਿੰਘ ਜੀ ਭੁੱਲਰ ,ਦਿਲਬਾਗ ਸਿੰਘ ਚਾਵਲਾ ,ਸੋਢੀ ਨਾਗਰਾ ,ਰਾਜਬੀਰ ਬੋਪਾਰਾਏ,ਅਵਤਾਰ ਸਿੰਘ ਗਾਖਲ,ਜਗਦੀਸ਼ ਸਿੰਘ ਗਰੇਵਾਲ਼,ਸੁਰਜੀਤ ਸਿੰਘ ਮਾਨ,ਪੁਸ਼ਪਿੰਦਰ ਸੰਧੂ ,ਰਾਣਾ ਸਿੱਧੂ ਆਦਿ ਨੇ ਭਾਗ ਲਿਆ।
ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ 'ਚ ਵੱਡੀ ਵਾਰਦਾਤ, ਦੋ ਪੁਲਸ ਅਫਸਰਾਂ ਦਾ ਗੋਲੀਆਂ ਮਾਰ ਕੇ ਕਤਲ
ਇਸ ਪ੍ਰੈੱਸ ਮਿਲਣੀ ਦੇ ਸ਼ੁਰੂਆਤ ਵਿੱਚ ਮੇਅਰ ਪੈਟਰਿਕ ਨੇ ਪਿਛਲੇ ਚਾਰ ਸਾਲਾਂ ਵਿੱਚ ਆਪਣੇ ਕੀਤੇ ਹੋਏ ਕੰਮਾਂ ਦੀ ਚਰਚਾ ਕੀਤੀ।ਬਾਅਦ ਵਿੱਚ ਪ੍ਰਸ਼ਨ ਕਾਲ ਦਰਮਿਆਨ ਮਨਜਿੰਦਰ ਸਿੰਘ ਨੇ ਵਾਰਡ 09-10 ਵਿੱਚ ਚੱਲ ਰਹੀ ਡੀਫੇਮ ਦੀ ਰਾਜਨੀਤੀ 'ਤੇ ਕੁਝ ਸਵਾਲ ਕੀਤੇ ਤੇ ਇਸਨੂੰ ਰੋਕਣ ਦੀ ਮੰਗ ਵੀ ਕੀਤੀ।ਜਗਦੀਸ਼ ਗਰੇਵਾਲ਼ ਹੁਣਾ ਨੇ ਮੇਅਰ ਨੂੰ ਬਰੈਂਪਟਨ ਵਿੱਚ ਵੱਧ ਰਹੀ ਹਿੰਸਾ ਤੇ ਚਿੰਤਾ ਪ੍ਰਗਟਾਈ।ਇਸ ਮੌਕੇ ਦੁਪਹਿਰ ਦੇ ਖਾਣੇ ਦਾ ਵਿਸ਼ੇਸ਼ ਪ੍ਰਬੰਧ ਕੀਤਾ ਵੀ ਕੀਤਾ ਗਿਆ।ਇਸ ਪ੍ਰੈੱਸ ਮਿਲਣੀ ਦੀ ਵਿਵਸਥਾ ਬਲਜੀਤ ਸਿੰਘ ਮੰਡ ਹੁਣਾ ਵੱਲੋਂ ਕੀਤੀ ਗਈ ਸੀ।
ਇਟਲੀ : 23 ਅਕਤੂਬਰ ਨੂੰ ਮਨਾਇਆ ਜਾਵੇਗਾ ਵਾਲਮੀਕਿ ਮਹਾਰਾਜ ਜੀ ਦਾ ਪ੍ਰਗਟ ਦਿਵਸ
NEXT STORY