ਬ੍ਰਾਜ਼ੀਲ— ਪ੍ਰਾਈਵੇਟ ਜੈੱਟ ਨੂੰ ਉਡਾਉਣਾ, ਮਹਿੰਗੀ ਸ਼ੈਂਪੇਨ ਪੀਣਾ ਅਤੇ ਪੈਸਿਆਂ ਦੀ ਨੁਮਾਇਸ਼ ਕਰਨਾ । ਅਜਿਹੀ ਹੀ ਜ਼ਿੰਦਗੀ ਜਿਊਂਦੇ ਹਨ ਬ੍ਰਾਜ਼ੀਲ ਦੇ ਰਈਸਜ਼ਾਦੇ । ਹਾਲ ਹੀ ਵਿਚ ਇੰਸਟਾਗਰਾਮ ਉੱਤੇ ਇੱਥੋਂ ਦੇ ਅਮੀਰ ਬੱਚਿਆਂ ਨੇ ਆਪਣੀ ਜ਼ਿੰਦਗੀ ਦੀਆਂ ਤਸਵੀਰਾਂ ਸ਼ੇਅਰ ਕੀਤਆਂ ਹਨ । ਇਹਨਾਂ ਵਿਚ ਕੁਝ ਲੜਕੀਆਂ ਜੈੱਟ ਉੱਤੇ ਪਾਰਟੀ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ ਤਾਂ ਕੋਈ ਮਹਿੰਗੀ ਸ਼ੈਂਪੇਨ ਦੀ ਬੋਤਲ ਵਿਖਾ ਰਿਹਾ ਹੈ । ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਇਹਨਾਂ ਦੀ ਲਾਈਫ ਸਟਾਈਲ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ।
ਵੱਖ-ਵੱਖ ਦੇਸ਼ਾਂ ਵਿਚ ਕਲਿੱਕ ਕੀਤੀਆਂ ਗਈਆਂ ਹਨ ਇਹ ਤਸਵੀਰਾਂ
ਰਈਸਜ਼ਾਦਿਆਂ ਨੇ ਆਪਣੀਆਂ ਇਹ ਤਸਵੀਰਾਂ ਪੈਰਿਸ, ਨਿਊਯਾਰਕ, ਮਿਆਮੀ ਤਰ੍ਹਾਂ ਦੇ ਦੇਸ਼ਾਂ ਵਿਚ ਪਾਰਟੀ ਕਰਦੇ ਹੋਏ ਜਾਂ ਫਿਰ ਸ਼ਾਪਿੰਗ ਕਰਦੇ ਹੋਏ ਕਲਿੱਕ ਕੀਤੀਆਂ ਹਨ । ਇਹ ਸਾਰੀਆਂ ਤਸਵੀਰਾਂ 'ਬ੍ਰਾਜ਼ੀਲ ਆਫ ਰਿੱਚ ਕਿਡਸ' ਨਾਮਕ ਪੇਜ਼ ਉੱਤੇ ਇਨ੍ਹਾਂ ਨੌਜਵਾਨਾਂ ਨੇ ਖੁਦ ਸ਼ੇਅਰ ਕੀਤੀਆਂ ਹਨ। ਕੁਝ ਹੋਰ ਤਸਵੀਰਾਂ ਵਿਚ ਕੋਈ ਮਹਿੰਗੀ ਘੜੀ ਦਿਖਾ ਰਿਹਾ ਹੈ ਤਾਂ ਕੋਈ ਮਹਿੰਗੀ ਸ਼ੈਂਪੇਨ ਪੀਂਦੇ ਹੋਏ ਨਜ਼ਰ ਆ ਰਿਹਾ ਹੈ । ਕਿਸੇ ਕੋਲ ਲੱਖਾਂ ਡਾਲਰ ਤਾਂ ਕਿਸੇ ਕੋਲ ਕਈ ਬਰਾਂਡੇਡ ਕਾਰਾਂ ਅਤੇ ਪ੍ਰਾਈਵੇਟ ਜੈੱਟ ਹਨ।
ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਅੰਮ੍ਰਿਤਸਰ ਦੀ ਜੇਲ੍ਹ 'ਚ ਕੈਦ ਨੇ ਇਹ ਭੈਣਾਂ, ਉੱਥੇ ਪੈਦਾ ਹੋਈ ਧੀ ਨੇ ਅੱਜ ਤੱਕ ਨਹੀਂ ਦੇਖੀ ਬਾਹਰਲੀ ਦੁਨੀਆ
NEXT STORY