ਸਾਓ ਪਾਓਲੋ(ਏਜੰਸੀ)— ਪੂਰਬੀ-ਉੱਤਰੀ ਬ੍ਰਾਜ਼ੀਲ 'ਚ ਭਾਰੀ ਹਥਿਆਰਾਂ ਨਾਲ ਲੈਸ ਲੋਕਾਂ ਨੇ ਸੁਰੱਖਿਆ ਪੱਖੋਂ ਮਜ਼ਬੂਤ ਮੰਨੀ ਜਾਣ ਵਾਲੀ ਇਕ ਜੇਲ ਦੇ ਮੁੱਖ ਦਰਵਾਜ਼ੇ ਨੂੰ ਉਡਾ ਦਿੱਤਾ। ਇਸ ਸਾਜ਼ਿਸ਼ ਨੂੰ ਸੋਮਵਾਰ ਤੜਕੇ ਅੰਜਾਮ ਦਿੱਤਾ ਗਿਆ। ਇਸ 'ਚ ਇਕ ਪੁਲਸ ਕਰਮਚਾਰੀ ਦੀ ਮੌਤ ਹੋ ਗਈ ਅਤੇ 100 ਤੋਂ ਵਧੇਰੇ ਕੈਦੀ ਭੱਜ ਗਏ। ਅਧਿਕਾਰੀਆਂ ਨੇ ਦੱਸਿਆ ਕਿ ਹਮਲਾਵਰ ਤਕਰੀਬਨ 20 ਦੀ ਗਿਣਤੀ 'ਚ ਸਨ ਜੋ ਚਾਰ ਵਾਹਨਾਂ 'ਚ ਸਵਾਰ ਹੋ ਕੇ ਆਏ ਸਨ। ਉਨ੍ਹਾਂ ਨੇ ਨਿਗਰਾਨੀ ਟਾਵਰ 'ਤੇ ਗੋਲੀਬਾਰੀ ਕੀਤੀ ਅਤੇ ਰੋਮੂ ਗੋਂਕਾਲਵਸ ਐਬ੍ਰੇਂਟਿਸ ਜੇਲ ਦੇ ਮੁੱਖ ਦਰਵਾਜ਼ੇ ਨੂੰ ਧਮਾਕੇ ਨਾਲ ਉਡਾ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਗੋਲੀ ਲੱਗਣ ਨਾਲ ਇਕ ਪੁਲਸ ਕਰਮਚਾਰੀ ਜ਼ਖਮੀ ਹੋ ਗਿਆ, ਬਾਅਦ 'ਚ ਉਸ ਨੇ ਹਸਪਤਾਲ 'ਚ ਦਮ ਤੋੜ ਦਿੱਤਾ।
ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀਂ ਵੀ ਇੱਥੇ ਅਜਿਹੀ ਹੀ ਸਾਜ਼ਿਸ਼ ਨੂੰ ਅੰਜਾਮ ਦਿੱਤਾ ਗਿਆ ਸੀ ਅਤੇ ਉਦੋਂ ਵੀ ਲਗਭਗ ਵੱਡੀ ਗਿਣਤੀ 'ਚ ਕੈਦੀ ਫਰਾਰ ਹੋਣ 'ਚ ਕਾਮਯਾਬ ਰਹੇ ਸਨ।
ਘਾਨਾ ਲਿਆਂਦੀ ਗਈ ਕੋਫੀ ਅਨਾਨ ਦੀ ਮ੍ਰਿਤਕ ਦੇਹ, ਦਰਸ਼ਨ ਲਈ ਪਹੁੰਚੇ ਲੋਕ
NEXT STORY