ਮਾਸਕੋ (ਭਾਸ਼ਾ) : ਬ੍ਰਾਜ਼ੀਲ ਵਿਚ ਰੂਸ ਦੀ ਕੋਰੋਨਾ ਵਾਇਰਸ ਵੈਕਸੀਨ ਸਪੂਤਨਿਕ ਵੀ ਦੀ ਸਪਲਾਈ ਆਗਾਮੀ ਜੁਲਾਈ ਵਿਚ ਹੋਵੇਗੀ। ਰੂਸੀ ਡਾਇਰੈਕਟ ਇੰਵੈਸਟਮੈਂਟ ਫੰਡ (ਆਰ.ਡੀ.ਆਈ.ਐਫ.) ਪ੍ਰਮੁਖ ਕਿਰਿਲ ਦਮਿੱਤਰੀਵ ਨੇ ਟਵਿਟਰ ’ਤੇ ਆਪਣੀ ਪੋਸਟ ਵਿਚ ਲਿਖਿਆ, ‘ਸਪੂਤਨਿਕ ਵੀ ਜੁਲਾਈ ਵਿਚ ਬ੍ਰਾਜ਼ੀਲ ਪੁੱਜੇਗੀ।’
ਬ੍ਰਾਜ਼ੀਲੀਆਈ ਸਿਹਤ ਰੈਗੂਲੇਟਰ ਏਜੰਸੀ ਅਨਵਿਸਾ ਦੀ ਕਾਲੇਜਿਏਟ ਕਾਊਂਸਲ ਨੇ ਸਪੂਤਨਿਕ ਵੀ ਵੈਕਸੀਨ ਦੇ ਆਯਾਤ ਅਤੇ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ ਦੇ ਦਿੱਤੀ ਹੈ। ਸਪੂਤਨਿਕ ਵੀ ਵੈਬਸਾਈਟ ਦੀ ਪੋਸਟ ਮੁਤਾਬਕ ਬ੍ਰਾਜ਼ੀਲ ਵਿਸ਼ਵ ਦਾ 67ਵਾਂ ਦੇਸ਼ ਹੈ, ਜਿੱਥੇ ਸਪੂਤਨਿਕ ਵੀ ਦੇ ਇਸਤੇਮਾਲ ਨੂੰ ਮਨਜ਼ੂਰੀ ਦਿੱਤੀ ਗਈ ਹੈ। ਸਪੂਤਨਿਕ ਵੀ ਸਰਕਾਰੀ ਰੈਗੂਲੇਟਰਾਂ ਵੱਲੋਂ ਜਾਰੀ ਕੀਤੀਆਂ ਗਈਆਂ ਮਨਜ਼ੂਰੀਆਂ ਦੀ ਸੰਖਿਆ ਦੇ ਮਾਮਲੇ ਵਿਚ ਗਲੋਬਲ ਪੱਧਰ ’ਤੇ ਕੋਵਿਡ-19 ਟੀਕਿਆਂ ਵਿਚ ਦੂਜੇ ਸਥਾਨ ’ਤੇ ਹੈ।
ਭਾਰਤ ਸਮੇਤ ਟੀ. ਬੀ. ਤੋਂ ਪ੍ਰਭਾਵਿਤ 7 ਦੇਸ਼ਾਂ ਦੀ ਮਦਦ ਲਈ ਅੱਗੇ ਆਇਆ ਅਮਰੀਕਾ, ਦੇਵੇਗਾ ਇੰਨੇ ਕਰੋੜ ਡਾਲਰ
NEXT STORY