ਲੰਦਨ (ਏ.ਪੀ.)- ਬ੍ਰਿਟੇਨ ਵਿਚ ਵਿਰੋਧੀ ਧਿਰ ਦੀ ਲੇਬਰ ਪਾਰਟੀ ਨੇ ਪ੍ਰਧਾਨ ਮੰਤਰੀ ਥੈਰੇਸਾ ਮੇ 'ਤੇ ਦਬਾਅ ਬਣਾਉਂਦੇ ਹੋਏ ਐਤਵਾਰ ਨੂੰ ਕਿਹਾ ਕਿ ਜੇਕਰ ਸੰਸਦ 11 ਦਸੰਬਰ ਨੂੰ ਬ੍ਰੈਗਜ਼ਿਟ ਸਮੱਝੌਤਾ ਰੱਦ ਕਰਦੀ ਹੈ ਤਾਂ ਉਹ ਬੇਭਰੋਸਗੀ ਮਤਾ ਲੈ ਕੇ ਆਵੇਗੀ। ਥੈਰੇਸਾ ਆਪਣੀ ਸਰਕਾਰ ਅਤੇ ਯੂਰਪੀ ਸੰਘ ਵਿਚਾਲੇ ਪਿਛਲੇ ਮਹੀਨੇ ਹੋਏ ਸਮਝੌਤੇ 'ਤੇ ਬ੍ਰਿਟੇਨ ਦੇ ਸੰਸਦ ਮੈਂਬਰਾਂ ਨੂੰ ਮਨਾਉਣ ਵਿੱਚ ਜੁਟੀ ਹੋਈ ਹੈ। ਜੇਕਰ ਇਹ ਸਮਝੌਤਾ ਰੱਦ ਹੁੰਦਾ ਹੈ ਤਾਂ ਸੰਕਟ ਦੀ ਹਾਲਤ ਪੈਦਾ ਹੋ ਜਾਵੇਗੀ।
ਲੇਬਰ ਬ੍ਰੈਗਜ਼ਿਟ ਬੁਲਾਰੇ ਕੇਇਰ ਸਟਾਰਮਰ ਨੇ ਕਿਹਾ ਕਿ ਜੇਕਰ ਸੰਸਦ ਬ੍ਰੈਗਜ਼ਿਟ ਸਮਝੌਤਾ ਰੱਦ ਕਰਦੀ ਹੈ ਤਾਂ ਲੇਬਰ ਪਾਰਟੀ ਸਰਕਾਰ ਖਿਲਾਫ ਬੇਭਰੋਸਗੀ ਮਤਾ ਲੈ ਕੇ ਆਵੇਗੀ। ਸਟਾਰਮਰ ਨੇ ‘ਸਕਾਇ ਨਿਊਜ’ ਨੂੰ ਕਿਹਾ, ‘‘ਜੇਕਰ ਗੱਲਬਾਤ ਦੇ ਦੋ ਸਾਲ ਬਾਅਦ ਇਸ ਮਹੱਤਵਪੂਰਣ ਵਿਸ਼ੇ 'ਤੇ ਉਹ ਵੋਟਿੰਗ 'ਚ ਹਾਰ ਜਾਂਦੀਆਂ ਹਨ ਤਾਂ ਇਹ ਠੀਕ ਹੈ ਕਿ ਆਮ ਚੋਣਾਂ ਹੋਣੀਆਂ ਚਾਹੀਦੀਆਂ ਹਨ।’’ ਜੇਕਰ ਥੈਰੇਸਾ ਦੀ ਸਰਕਾਰ ਖਿਲਾਫ ਬੇਭਰੋਸਗੀ ਮਤਾ ਪਾਸ ਹੋ ਜਾਂਦਾ ਹੈ ਤਾਂ ਉਨ੍ਹਾਂ ਕੋਲ ਸੰਸਦ ਮੈਂਬਰਾਂ ਵਲੋਂ ਫਿਰ ਤੋਂ ਵੋਟਿੰਗ ਕਰਵਾ ਕੇ ਨਤੀਜੇ ਪਲਟਣ ਲਈ ਦੋ ਹਫ਼ਤੇ ਦਾ ਸਮਾਂ ਹੋਵੇਗਾ।ਜੇਕਰ ਉਹ ਫਿਰ ਵੀ ਅਸਫਲ ਰਹਿੰਦੀਆਂ ਹਨ ਤਾਂ ਬ੍ਰਿਟੇਨ ਵਿੱਚ ਆਮ ਚੋਣਾਂ ਹੋਣਗੀਆਂ।
ਯੂਕਰੇਨ ਦੀ ਅਪੀਲ-ਕਾਲੇ ਸਾਗਰ 'ਚ ਆਪਣੀ ਨੇਵੀ ਦੀ ਮੌਜੂਦਗੀ ਵਧਾਵੇ ਜਰਮਨੀ
NEXT STORY