ਓਟਾਵਾ(ਏਜੰਸੀ)— ਕੈਨੇਡਾ 'ਚ ਰਹਿਣ ਵਾਲੀ ਸੁਜ਼ੈਨ ਆਪਣੇ ਬਚਪਨ ਦੇ ਦੋਸਤ ਨਾਲ ਵਿਆਹ ਦੇ ਬੰਧਨ 'ਚ ਬੱਝਣ ਦੀ ਤਿਆਰੀ ਕਰ ਰਹੀ ਸੀ। ਸੁਜ਼ੈਨ ਨੇ ਇਸ ਖਾਸ ਦਿਨ ਲਈ ਕਾਫੀ ਪ੍ਰਬੰਧ ਕੀਤੇ ਸਨ ਅਤੇ ਉਹ ਬਿਲਕੁਲ ਕਿਸੇ ਪਰੀ ਕਹਾਣੀ ਵਾਂਗ ਵਿਆਹ ਕਰਵਾਉਣਾ ਚਾਹੁੰਦੀ ਸੀ। ਇਸ ਲਈ ਉਸ ਨੂੰ ਕਾਫੀ ਪੈਸਿਆਂ ਦੀ ਜ਼ਰੂਰਤ ਸੀ। ਉਸ ਨੇ ਵਿਆਹ ਦਾ ਖਰਚਾ ਚੁਕਾਉਣ ਲਈ ਇਕ ਅਜੀਬ ਮੰਗ ਰੱਖੀ। ਉਸ ਨੇ ਰਿਸ਼ਤੇਦਾਰਾਂ ਨੂੰ ਕਿਹਾ ਕਿ ਉਹ ਵਿਆਹ 'ਚ ਤੋਹਫੇ ਵਜੋਂ ਕੈਸ਼ ਚਾਹੁੰਦੀ ਹੈ । ਕੁਝ ਰਿਸ਼ਤੇਦਾਰਾਂ ਨੇ ਇਹ ਮੰਗ ਮੰਨ ਲਈ ਪਰ ਕਾਫੀ ਰਿਸ਼ਤੇਦਾਰਾਂ ਨੇ ਇਨਕਾਰ ਕਰ ਦਿੱਤਾ। ਇਸ ਗੁੱਸੇ 'ਚ ਉਸ ਨੇ ਵਿਆਹ ਤੋੜ ਦਿੱਤਾ। ਉਸ ਨੇ ਫੇਸਬੁੱਕ 'ਤੇ ਇਕ ਪੋਸਟ ਲਿਖ ਕੇ ਆਪਣੇ ਰਿਸ਼ਤੇਦਾਰਾਂ ਤੋਂ ਮੁਆਫੀ ਵੀ ਮੰਗੀ ਅਤੇ ਆਪਣੀ ਭੜਾਸ ਵੀ ਕੱਢੀ।
ਉਸ ਨੇ ਕਿਹਾ,''ਮੈਂ ਆਪਣੇ ਫੇਅਰੀ ਟੇਲ (ਪਰੀਆਂ ਦੀ ਕਹਾਣੀ) ਵਰਗੇ ਵਿਆਹ ਨੂੰ ਤੋੜਨ 'ਤੇ ਤੁਹਾਡੇ ਤੋਂ ਮੁਆਫੀ ਮੰਗਦੀ ਹਾਂ। ਮੈਂ ਖਾਸ ਤੌਰ 'ਤੇ ਰਿਸ਼ਤੇਦਾਰਾਂ ਨੂੰ ਤੋਹਫੇ 'ਚ ਕੈਸ਼ ਦੇਣ ਦੀ ਗੱਲ ਆਖੀ ਸੀ ਪਰ ਤੁਸੀਂ ਮੇਰੀ ਇਹ ਮੰਗ ਪੂਰੀ ਨਹੀਂ ਕੀਤੀ। ਜੇਕਰ ਤੁਸੀਂ ਕੈਸ਼ ਨਹੀਂ ਦੇਵੋਗੇ ਤਾਂ ਮੇਰਾ ਆਲੀਸ਼ਾਨ ਵਿਆਹ ਕਿਵੇਂ ਹੋਵੇਗਾ?'' ਉਸ ਨੇ ਦੱਸਿਆ ਕਿ ਉਸ ਨੂੰ 60,000 ਕੈਨੇਡੀਅਨ ਡਾਲਰਾਂ ਦੀ ਜ਼ਰੂਰਤ ਸੀ ਪਰ ਸਿਰਫ 8 ਮਹਿਮਾਨਾਂ ਨੇ ਉਸ ਦੀ ਮੰਗ ਨੂੰ ਮੰਨਿਆ। ਵਿਆਹ ਤੋੜਨ ਮਗਰੋਂ ਉਹ 2 ਮਹੀਨਿਆਂ ਲਈ ਅਮਰੀਕਾ ਘੁੰਮਣ ਚਲੇ ਗਈ। ਉਸ ਨੇ ਦੱਸਿਆ ਕਿ ਉਹ 14 ਸਾਲ ਦੀ ਸੀ ਜਦ ਉਸ ਨੂੰ ਇਕ ਲੜਕੇ ਨਾਲ ਪਿਆਰ ਹੋ ਗਿਆ। ਉਹ ਦੋਵੇਂ ਖੇਤਾਂ 'ਚ ਕੰਮ ਕਰਦੇ ਸਨ ਤੇ ਸਮੇਂ ਦੇ ਨਾਲ-ਨਾਲ ਉਨ੍ਹਾਂ ਦਾ ਪਿਆਰ ਗੂੜ੍ਹਾ ਹੁੰਦਾ ਗਿਆ। 18 ਸਾਲ ਦੀ ਉਮਰ 'ਚ ਉਸ ਦੇ ਪ੍ਰੇਮੀ ਨੇ ਉਸ ਨੂੰ ਅੰਗੂਠੀ ਪਾਈ ਤੇ 20 ਸਾਲ ਦੀ ਉਮਰ 'ਚ ਉਹ ਮਾਂ ਬਣੀ। ਉਸ ਨੇ ਸੋਚਿਆ ਸੀ ਕਿ ਉਹ ਵਧੀਆ ਤਰੀਕੇ ਨਾਲ ਵਿਆਹ ਕਰਾਵੇਗੀ ਪਰ ਉਸ ਦੀ ਇਹ ਇੱਛਾ ਅਧੂਰੀ ਰਹਿ ਗਈ। ਇਹ ਮਾਮਲਾ ਸੋਸ਼ਲ ਮੀਡੀਆ 'ਤੇ ਚਰਚਾ ਦਾ ਕਾਰਨ ਬਣਿਆ ਹੋਇਆ ਹੈ।
ਗੁਰੂ ਨਾਨਕ ਐਜੂਕੇਸ਼ਨ ਸੁਸਾਇਟੀ ਕੈਨੇਡਾ ਦੇ ਬਾਨੀ ਸ. ਹਾਕਮ ਸਿੰਘ ਢੀਂਡਸਾ ਦਾ ਦੇਹਾਂਤ
NEXT STORY