ਬ੍ਰਿਸਬੇਨ, ( ਸਤਵਿੰਦਰ ਟੀਨੂੰ )- ਨਵੇਂ ਸਾਲ ਦਾ ਆਗਾਜ਼ ਦੁਨੀਆ ਭਰ ਵਿਚ ਪੂਰੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ 'ਤੇ ਆਸਟ੍ਰੇਲੀਆ ਦੇ ਕੂਈਨਜ਼ਲੈਂਡ ਸੂਬੇ ਦੇ ਸ਼ਹਿਰ ਬ੍ਰਿਸਬੇਨ ਦੇ 'ਬ੍ਰਿਸਬੇਨ ਸਿੱਖ ਟੈਂਪਲ ਏਟ ਮਾਈਲਜ ਪਲੇਨ' ਵਿਖੇ ਕੀਰਤਨ ਦਰਬਾਰ ਦਾ ਆਯੋਜਨ ਕੀਤਾ ਗਿਆ।
ਇਸ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦੇ ਹੋਏ ਰਹਿਰਾਸ ਸਾਹਿਬ ਜੀ ਦਾ ਪਾਠ ਕੀਤਾ ਗਿਆ। ਭਾਈ ਸਾਹਿਬ ਗੁਰਤੇਜ ਸਿੰਘ ਜੀ ਦੁਆਰਾ ਪਾਠ ਦੀ ਸੇਵਾ ਕੀਤੀ ਗਈ। ਇਸ ਤੋਂ ਉਪਰੰਤ ਭਾਈ ਜਸਬੀਰ ਸਿੰਘ ਜਮਾਲਪੁਰੀ ਜੀ ਦੇ ਜਥੇ ਵਲੋਂ ਕੀਰਤਨ ਹਾਜ਼ਰੀ ਲਗਵਾਈ ਗਈ। ਉਪਰੰਤ ਛੋਟੇ ਬੱਚਿਆਂ ਵਲੋਂ ਵੀ ਕੀਰਤਨ ਦੀ ਸੇਵਾ ਨਿਭਾਈ ਗਈ।
ਇਸ ਤੋਂ ਬਾਅਦ ਭਾਈ ਨਰਿੰਦਰ ਪਾਲ ਸਿੰਘ ਜੀ ਅਤੇ ਭਾਈ ਵਿਰਸਾ ਸਿੰਘ ਮੱਖਣ ਜੀ ਵਲੋਂ ਕਥਾ ਕੀਤੀ ਗਈ। ਗੁਰੂ ਕਾ ਅਤੁੱਟ ਵਰਤਾਇਆ ਗਿਆ। ਇਸ ਮੌਕੇ ਤੇ ਗੁਰਪ੍ਰੀਤ ਸਿੰਘ, ਲਵਨੀਤ ਕੌਰ, ਸੋਨੂੰ ਔਲਖ, ਅਸ਼ੋਕ ਕੁਮਾਰ, ਜਗਰੂਪ ਕੌਰ, ਕਰਨਬੀਰ ਸਿੰਘ, ਕੰਵਲਜੀਤ ਸਿੰਘ, ਗੁਰਪ੍ਰੀਤ ਸਿੰਘ, ਨਿਸ਼ਾਨਪਰੀਤ ਸਿੰਘ, ਜਤਿੰਦਰ ਸਿੰਘ ਆਦਿ ਸੇਵਾਦਾਰ ਹਾਜ਼ਰ ਸਨ। ਤੇਜ ਪਾਲ ਜੀ ਵਲੋਂ ਸਟੇਜ ਦੀ ਕਾਰਵਾਈ ਨਿਭਾਈ ਗਈ।
UK : ਭਾਰਤੀ ਮੂਲ ਦੇ ਵਿਅਕਤੀ ਨੇ ਜਮ੍ਹਾ ਨਹੀਂ ਕਰਵਾਇਆ 98 ਲੱਖ ਰੁਪਏ ਦਾ ਟੈਕਸ, ਕੰਪਨੀ ’ਤੇ 6 ਸਾਲ ਦਾ ਬੈਨ
NEXT STORY