ਲੰਡਨ (ਭਾਸ਼ਾ)— ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਸ਼ੁੱਕਰਵਾਰ ਨੂੰ ਇਰਾਕ ਦੇ ਨਵੇਂ ਪ੍ਰਧਾਨ ਮੰਤਰੀ ਆਦਿਲ ਅਬਦੁੱਲ ਮੇਹਦੀ ਨਾਲ ਫੋਨ 'ਤੇ ਸੁਰੱਖਿਆ ਸਥਿਤੀ 'ਤੇ ਚਰਚਾ ਕੀਤੀ। ਦੋਵੇਂ ਨੇਤਾ ਇਸਲਾਮਿਕ ਸਟੇਟ ਵਿਰੁੱਧ ਜਾਰੀ ਲੜਾਈ ਵਿਚ ਮਹੱਤਵਪੂਰਣ ਸੁਰੱਖਿਆ ਹਿੱਸੇਦਾਰੀ 'ਤੇ ਸਹਿਮਤ ਹੋਏ ਹਨ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦਫਤਰ ਡਾਊਨਿੰਗ ਸਟ੍ਰੀਟ ਦੇ ਇਕ ਬੁਲਾਰੇ ਨੇ ਕਿਹਾ,''ਥੈਰੇਸਾ ਮੇਅ ਨੇ ਮੇਹਦੀ ਨਾਲ ਫੋਨ 'ਤੇ ਇਰਾਕ ਦੀ ਸੁਰੱਖਿਆ ਸਥਿਤੀ 'ਤੇ ਚਰਚਾ ਕੀਤੀ। ਦੋਵੇਂ ਨੇਤਾ ਇਕੱਠੇ ਮਿਲ ਕੇ ਕੰਮ ਕਰਨਾ ਜਾਰੀ ਰੱਖਣ 'ਤੇ ਸਹਿਮਤ ਹੋਏ। ਇਸ ਨਾਲ ਪ੍ਰਧਾਨ ਮੰਤਰੀ ਮੇਹਦੀ ਦੇ ਇਰਾਕ ਦੇ ਲੋਕਾਂ ਲਈ ਇਕ ਬਿਹਤਰ ਭਵਿੱਖ ਬਣਾਉਣ ਦੇ ਉਦੇਸ਼ ਨੂੰ ਬਲ ਮਿਲੇਗਾ।''
ਭੰਗ ਦੇ ਕਾਨੂੰਨੀਕਰਨ ਦੇ ਬਾਅਦ ਆਈ ਛੋਟ, ਲਿਆ ਗਿਆ ਇਹ ਫੈਸਲਾ
NEXT STORY