ਲੰਡਨ (ਬਿਊਰੋ): ਬ੍ਰਿਟੇਨ ਵਿਚ ਕੋਵਿਡ-19 ਦਾ ਕਹਿਰ ਜਾਰੀ ਹੈ। ਇਸ ਵਿਚ ਕੋਰੋਨਾ ਕਾਰਨ ਭਾਰਤੀ ਡਾਕਟਰ ਜਤਿੰਦਰ ਕੁਮਾਰ ਰਾਠੌੜ ਦੀ ਮੌਤ ਹੋ ਗਈ ਹੈ। ਇਹ ਜਾਣਰਾਰੀ ਸੋਮਵਾਰ ਰਾਤ ਵੇਲਜ਼ ਦੇ ਅਧਿਕਾਰੀਆਂ ਨੇ ਦਿੱਤੀ। ਰਾਠੌੜ ਨੇ 1977 ਵਿਚ ਬਾਂਬੇ ਯੂਨੀਵਰਸਿਟੀ ਤੋਂ ਮੈਡੀਕਲ ਦੀ ਪੜ੍ਹਾਈ ਕੀਤੀ ਸੀ। ਬਾਅਦ ਵਿਚ ਉਹ ਬ੍ਰਿਟੇਨ ਚਲੇ ਗਏ ਅਤੇ ਸਾਲਾਂ ਤੱਕ ਉਹਨਾਂ ਨੇ ਰਾਸ਼ਟਰੀ ਸਿਹਤ ਸੇਵਾ (ਐੱਨ.ਐੱਚ.ਐੱਸ.) ਵਿਚ ਕੰਮ ਕੀਤਾ।ਬ੍ਰਿਟੇਨ ਵਿਚ ਭਾਰਤੀ ਭਾਈਚਾਰੇ ਦੇ ਲੱਖਾਂ ਲੋਕ ਰਹਿੰਦੇ ਹਨ।ਇੱਥੇ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਸੋਮਵਾਰ ਨੂੰ ਵੱਧ ਕੇ 5,373 ਹੋ ਗਈ, ਜਿਹਨਾਂ ਵਿਚੋਂ ਜ਼ਿਆਦਾਤਰ ਭਾਰਤੀ ਮੂਲ ਦੇ ਲੋਕ ਹਨ। ਐੱਨ.ਐੱਚ.ਐੱਸ. ਮ੍ਰਿਤਕਾਂ ਦੀ ਪਛਾਣ ਦਾ ਖੁਲਾਸਾ ਨਹੀਂ ਕਰਦਾ ਹੈ।
ਕਾਰਡਿਫ ਐਂਡ ਵੇਲ ਯੂਨੀਵਰਸਿਟੀ ਦੇ ਸਿਹਤ ਬੋਰਡ ਨੇ ਕਿਹਾ,''ਅਸੀਂ ਡੂੰਘੇ ਦੁੱਖ ਦੇ ਨਾਲ ਤੁਹਾਨੂੰ ਸੂਚਿਤ ਕਰ ਰਹੇ ਹਾਂ ਕਿ ਵੇਲਜ਼ ਯੂਨੀਵਰਸਿਟੀ ਦੇ ਕਾਰਡੀਓ-ਥੋਰੈਸਿਕ ਸਰਜਰੀ ਵਿਚ ਐਸੋਸੀਏਟ ਮਾਹਰ ਜਤਿੰਦਰ ਰਾਠੌੜ ਦੀ ਮੌਤ ਹੋ ਗਈ ਹੈ।'' ਗੌਰਤਲਬ ਹੈ ਕਿ ਭਾਰਤੀ ਡਾਕਟਰ ਅਤੇ ਨਰਸਾਂ ਬ੍ਰਿਟੇਨ ਦੇ ਹਸਪਤਾਲਾਂ ਵਿਚ ਹਜ਼ਾਰਾਂ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਐੱਨ.ਐੱਚ.ਐੱਸ. ਕਰਮਚਾਰੀਆਂ ਦੇ ਨਾਲ ਫਰੰਟਲਾਈਨ ਵਿਚ ਸ਼ਾਮਲ ਹਨ।
ਪੜ੍ਹੋ ਇਹ ਅਹਿਮ ਖਬਰ- ਦੁਨੀਆ ਭਰ 'ਚ ਲੌਕਡਾਊਨ, ਚੀਨ 'ਚ ਸੈਲਾਨੀ ਸਥਲਾਂ 'ਤੇ ਲੱਗੀ ਸੈਲਾਨੀਆਂ ਦੀ ਭੀੜ (ਤਸਵੀਰਾਂ)
ਭਾਰਤ ਦੇ ਯੋਗ ਡਾਕਟਰ ਐੱਨ.ਐੱਚ.ਐੱਸ. ਵਿਚ ਕੰਮ ਕਰ ਰਿਹਾ ਦੂਜਾ ਸਭ ਤੋਂ ਵੱਡਾ ਸਮੂਹ ਹੈ। ਜਦਕਿ ਬ੍ਰਿਟੇਨ ਤੋਂ ਯੋਗਤਾ ਪ੍ਰਾਪਤ ਦੂਜੇ ਸਥਾਨ 'ਤੇ ਹਨ। ਬੋਰਡ ਨੇ ਕਿਹਾ,''ਕੋਵਿਡ-19 ਨਾਲ ਪੌਜੀਟਿਵ ਹੋਣ ਦੇ ਬਾਅਦ ਅੱਜ ਸਵੇਰੇ ਸਾਡੀ ਜਨਰਲ ਇੰਟੈਸਿਵ ਮੈਡੀਕਲ ਈਕਾਈ ਵਿਚ ਉਹਨਾਂ ਦੀ ਮੌਤ ਹੋ ਗਈ। 1990 ਦੇ ਦਹਾਕੇ ਦੇ ਮੱਧ ਤੋਂ ਜਤਿੰਦਰ ਨੇ ਕਾਰਡੀਓ-ਥੋਰੈਸਿਕ ਸਰਜਰੀ ਵਿਭਾਗ ਵਿਚ ਕੰਮ ਕੀਤਾ ਅਤੇ 2006 ਵਿਚ ਵਿਦੇਸ਼ ਵਿਚ ਇਕ ਸੰਖੇਪ ਕਾਰਜਕਾਲ ਦੇ ਬਾਅਦ ਯੂ.ਐੱਚ.ਡਬਲਊ. ਵਿਚ ਵਾਪਸ ਆ ਗਏ।'' ਬੋਰਡ ਨੇ ਡਾਕਟਰ ਜਤਿੰਦਰ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ,''ਉਹ ਇਕ ਅਵਿਸ਼ਵਾਸਯੋਗ ਰੂਪ ਨਾਲ ਸਮਰਪਿਤ ਸਰਜਨ ਸਨ ਜਿਹਨਾਂ ਨੇ ਆਪਣੇ ਮਰੀਜ਼ਾਂ ਦੀ ਡੂੰਘੀ ਦੇਖਭਾਲ ਕੀਤੀ। ਉਹਨਾਂ ਨੂੰ ਸਾਰੇ ਪਸੰਦ ਕਰਦੇ ਸਨ। ਸਾਰੇ ਲੋਕ ਉਹਨਾਂ ਦਾ ਬਹੁਤ ਸਨਮਾਨ ਕਰਦੇ ਸਨ।ਉਹ ਕਾਫੀ ਦਿਆਲੂ ਇਨਸਾਨ ਸਨ। ਕੰਮ ਦੇ ਪ੍ਰਤੀਉਹਨਾਂ ਦੀ ਵਚਨਬੱਧਤਾ ਮਿਸਾਲੀ ਸੀ।'' ਰਾਠੌੜ ਦੇ ਪਰਿਵਾਰ ਵਿਚ ਪਤਨੀ ਅਤੇ 2 ਬੇਟੇ ਹਨ।
ਨਿਊਯਾਰਕ 'ਚ ਵੱਡੀ ਗਿਣਤੀ 'ਚ ਮੌਤਾਂ ਕਾਰਨ ਪਬਲਿਕ ਪਾਰਕ ਬਣੇਗੀ ਕਬਰਸਤਾਨ
NEXT STORY