ਹਾਂਗਕਾਂਗ (ਬਿਊਰੋ): ਚੀਨ ਦੇ ਵੁਹਾਨ ਤੋਂ ਫੈਲੇ ਜਾਨਲੇਵਾ ਕੋਵਿਡ-19 ਨੇ ਦੁਨੀਆ ਭਰ ਦੇ ਦੇਸ਼ਾਂ ਨੂੰ ਆਪਣੀ ਚਪੇਟ ਵਿਚ ਲਿਆ ਹੋਇਆ ਹੈ।ਇਸ ਕਾਰਨ ਜ਼ਿਆਦਾਤਰ ਦੇਸ਼ਾਂ ਵਿਚ ਲੌਕਡਾਊਨ ਦੀ ਸਥਿਤੀ ਹੈ। ਉੱਥੇ ਚੀਨ ਵਿਚ ਜਾਨਲੇਵਾ ਕੋਰੋਨਾਵਾਇਰਸ ਨਾਲ 3 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਜਾਨ ਜਾ ਚੁੱਕੀ ਹੈ। ਇੱਥੇ 80 ਹਜ਼ਾਰ ਤੋਂ ਵਧੇਰੇ ਲੋਕ ਇਨਫੈਕਟਿਡ ਹਨ। ਅਜਿਹੇ ਵਿਚ ਜਦੋਂ ਸਮਾਜਿਕ ਦੂਰੀ ਅਤੇ ਲੌਕਡਾਊਨ ਨਾਲ ਸਾਰੇ ਦੇਸ਼ ਇਸ ਵਾਇਰਸ ਨੂੰ ਹਰਾਉਣ ਵਿਚ ਜੁਟੇ ਹਨ ਤਾਂ ਚੀਨ ਤੋਂ ਆਈਆਂ ਕੁਝ ਤਸਵੀਰਾਂ ਨੇ ਇਹਨਾਂ ਦੇਸ਼ਾਂ ਨੂੰ ਹੈਰਾਨ ਕਰ ਦਿੱਤਾ ਹੈ। 3 ਮਹੀਨੇ ਦਾ ਲੌਕਡਾਊਨ ਖੁੱਲ੍ਹਣ ਦੇ ਬਾਅਦ ਚੀਨੀ ਸੈਲਾਨੀ ਸਥਲਾਂ 'ਤੇ ਹਜ਼ਾਰਾਂ ਦੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ ਹੈ। ਚਿਤਾਵਨੀ ਦੇ ਬਾਅਦ ਵੀ ਸੈਲਾਨੀ ਸਥਲਾਂ 'ਤੇ ਲੋਕਾਂ ਦਾ ਆਉਣਾ ਘੱਟ ਨਹੀਂ ਹੋਇਆ ਹੈ ਅਤੇ ਇਹੀ ਹਾਲ ਬੀਜਿੰਗ ਤੋਂ ਲੈ ਕੇ ਸ਼ੰਘਾਈ ਤੱਕ ਦਾ ਹੈ।
ਸੈਲਾਨੀਆਂ ਨੂੰ ਰੋਕਣ ਲਈ ਪ੍ਰਸ਼ਾਸਨ ਨੇ ਲਗਾਇਆ ਬੋਰਡ
ਚੀਨ ਦੇ ਅਨਹੁਈ ਸੂਬੇ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਜਿਸ ਵਿਚ ਹਜ਼ਾਰਾਂ ਲੋਕ ਹੌਂਗਸ਼ੈਨ ਮਾਊਂਟੇਨ ਪਾਰਕ ਵਿਚ ਫੇਸ ਮਾਸਕ ਲਗਾਏ ਘੁੰਮਦੇ ਨਜ਼ਰ ਆ ਰਹੇ ਹਨ। ਕਈ ਦਿਨਾਂ ਦੀ ਯਾਤਰਾ ਪਾਬੰਦੀ ਦੇ ਬਾਅਦ ਇਹ ਲੋਕ ਬਾਹਰ ਦਾ ਨਜ਼ਾਰਾ ਦੇਖਣ ਨਿਕਲੇ ਹਨ। ਚੀਨ ਨੇ ਕੋਰੋਨਾਵਾਇਰਸ ਨੂੰ ਰੋਕਣ ਲਈ ਕਈ ਸੂਬਿਆਂ ਵਿਚ ਲੌਕਡਾਊਨ ਲਗਾ ਦਿੱਤਾ ਸੀ। ਗਲੋਬਲ ਟਾਈਮਜ਼ ਦੀ ਰਿਪੋਰਟ ਦੇ ਮੁਤਾਬਕ ਲੋਕਪ੍ਰਿਅ ਸੈਲਾਨੀ ਸਥਲ 'ਤੇ ਲੋਕ ਟੁੱਟ ਪਏ ਜਿਸ ਦੇ ਬਾਅਦ ਪ੍ਰਸ਼ਾਸਨ ਨੂੰ ਉੱਥੇ ਨੋਟਿਸ ਬੋਰਡ ਲਗਾਉਣਾ ਪਿਆ ਕਿ ਇਕ ਦਿਨ ਵਿਚ 20 ਹਜ਼ਾਰ ਤੋਂ ਵੱਧ ਲੋਕ ਨਹੀਂ ਆ ਸਕਦੇ।
ਪੜ੍ਹੋ ਇਹ ਅਹਿਮ ਖਬਰ- ਬ੍ਰਿਟੇਨ 'ਚ ਕੋਰੋਨਾ ਨਾਲ ਭਾਰਤੀ ਡਾਕਟਰ ਜਤਿੰਦਰ ਕੁਮਾਰ ਰਾਠੌੜ ਦੀ ਮੌਤ
ਇਸ ਵਿਚ ਸ਼ੰਘਾਈ ਵਿਚ ਮਸ਼ਹੂਰ ਬੂੰਦ ਵਾਟਰਫਰੰਟ ਨੇੜੇ ਵੀ ਭਾਰੀ ਭੀੜ ਜੁਟੀ। ਸ਼ਹਿਰ ਦੇ ਕਈ ਰੈਸਟੋਰੈਂਟ ਵੀ ਖੁੱਲ੍ਹ ਗਏ ਹਨ। ਭੀੜ ਇੰਨੀ ਵੱਧ ਗਈ ਹੈ ਕਿ ਉਹਨਾਂ ਨੇ ਪ੍ਰੀ-ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਰਾਜਧਾਨੀ ਬੀਜਿੰਗ ਵੀ ਇਸ ਮਾਮਲੇ ਵਿਚ ਪਿੱਛੇ ਨਹੀਂ ਹੈ। ਇੱਥੇ ਸ਼ਹਿਰ ਦੇ ਪਾਰਕ ਅਤੇ ਓਪਨ ਏਰੀਆ ਵਿਚ ਲੋਕਾਂ ਦੀ ਭੀੜ ਨਜ਼ਰ ਆ ਰਹੀ ਹੈ। 3 ਮਹੀਨੇ ਦੇ ਬੰਦ ਦੇ ਬਾਅਦ ਇੱਥੇ ਜਨਜੀਵਨ ਸਧਾਰਨ ਨਜ਼ਰ ਆ ਰਿਹਾ ਹੈ। ਚੀਨ ਵਿਚ ਵੱਡੇ ਪੱਧਰ 'ਤੇ ਲੌਕਡਾਊਨ ਲਗਾਇਆ ਗਿਆ ਸੀ ਭਾਵੇਂਕਿ ਪ੍ਰਸ਼ਾਸਨ ਹੌਲੀ-ਹੌਲੀ ਪਾਬੰਦੀ ਹਟਾ ਰਿਹਾ ਹੈ ਅਤੇ ਲੋਕਾਂ ਨੂੰ ਸਮਾਜਿਕ ਦੂਰੀ ਬਣਾਈ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ।
ਚੀਨ ਦੀਆਂ ਕੋਰੋਨਾ ਨੂੰ ਲੈ ਕੇ ਉਹ 4 ਗਲਤੀਆਂ ਜਿਸ ਦਾ ਨਤੀਜਾ ਭੁਗਤ ਰਿਹੈ ਪੂਰਾ ਵਿਸ਼ਵ
NEXT STORY