ਲੰਡਨ (ਭਾਸ਼ਾ): ਬ੍ਰਿਟੇਨ ਸਮੇਤ ਯੂਰਪ ਦੇ ਸਾਰੇ ਦੇਸ਼ ਭਿਆਨਕ ਗਰਮੀ ਨਾਲ ਜੂਝ ਰਹੇ ਹਨ। ਅਜਿਹੇ ਵਿਚ ਹੁਣ ਬ੍ਰਿਟੇਨ ਅਤੇ ਬਾਕੀ ਦੇਸ਼ਾਂ ਸਾਹਮਣੇ ਇਕ ਹੋਰ ਸੰਕਟ ਆ ਗਿਆ ਹੈ। ਯੂਰਪੀ ਯੂਨੀਅਨ ਅਤੇ ਬ੍ਰਿਟੇਨ ਦੀ ਕਰੀਬ 60 ਫੀਸਦੀ ਜ਼ਮੀਨ ਸੋਕੇ ਜਿਹੀ ਸਥਿਤੀ ਦਾ ਸਾਹਮਣਾ ਕਰ ਰਹੀ ਹੈ। ਇਹ ਖੇਤਰਫਲ ਭਾਰਤ ਦੇਸ਼ ਦੇ ਖੇਤਰਫਲ ਜਿੰਨਾ ਹੈ।ਯੂਕੇ ਸੈਂਟਰ ਫਾਰ ਇਕੋਲੌਜੀ ਮੁਤਾਬਕ ਔਸਤ ਤੋਂ ਵੱਧ ਤਾਪਮਾਨ ਅਤੇ ਘੱਟ ਮੀਂਹ ਦੇ ਕਾਰਨ ਅਕਤੂਬਰ ਤੱਕ ਬ੍ਰਿਟੇਨ ਵਿਚ ਖਾਸ ਕਰ ਕੇ ਇੰਗਲੈਂਡ ਵਿਚ ਸੰਕਟ ਹੋਰ ਵੱਧ ਸਕਦਾ ਹੈ। ਅਜਿਹੇ ਵਿਚ ਵਾਟਰ ਕੰਪਨੀਆਂ ਨੇ ਹੋਸਪਾਈਪ 'ਤੇ ਪਾਬੰਦੀ ਲਗਾਉਣੀ ਸ਼ੁਰੂ ਕਰ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿਚ ਪਾਬੰਦੀ ਦਾ ਦਾਇਰਾ ਵਧਾਇਆ ਜਾ ਸਕਦਾ ਹੈ।
ਬ੍ਰਿਟੇਨ 'ਤੇ ਸੋਕੇ ਦਾ ਸੰਕਟ
ਇੰਗਲੈਂਡ ਦੇ ਕਈ ਹਿੱਸਿਆਂ ਵਿਚ ਸ਼ੁੱਕਰਵਾਰ ਨੂੰ 'ਸੋਕਾ' ਘੋਸ਼ਿਤ ਕੀਤਾ ਜਾ ਸਕਦਾ ਹੈ। ਇਸ ਨੂੰ 1976 ਦੇ ਬਾਅਦ ਤੋਂ ਸਭ ਤੋਂ ਵੱਡਾ ਸੋਕਾ ਕਿਹਾ ਜਾ ਰਿਹਾ ਹੈ। ਇੱਥੇ ਨੈਸ਼ਨਲ ਡ੍ਰਾਟ ਗਰੁੱਪ ਨੇ ਸ਼ੁੱਕਰਵਾਰ ਨੂੰ ਅਹਿਮ ਬੈਠਕ ਬੁਲਾਈ ਹੈ। ਮੰਨਿਆ ਜਾ ਰਿਹਾ ਹੈ ਕਿ ਇੰਗਲੈਂਡ ਦੇ ਦੱਖਣੀ ਅਤੇ ਪੂਰਬੀ ਖੇਤਰਾਂ ਸਮੇਤ ਕਈ ਹਿੱਸਿਆਂ ਵਿਚ ਸੋਕਾ ਘੋਸ਼ਿਤ ਕੀਤਾ ਜਾ ਸਕਦਾ ਹੈ। ਅਜਿਹੇ ਵਿਚ ਵਾਟਰ ਕੰਪਨੀਆਂ ਦੁਆਰਾ ਹੋਸਪਾਈਪ 'ਤੇ ਪਾਬੰਦੀ ਸਮੇਤ ਕਈ ਕਦਮ ਚੁੱਕੇ ਜਾ ਸਕਦੇ ਹਨ। ਨਿਯਮਾਂ ਮੁਤਾਬਕ ਹੋਸਪਾਈਪ ਬੈਨ ਹੋਣ 'ਤੇ ਕਈ ਵੀ ਕਿਸੇ ਵੀ ਕਾਰਨ ਤੋਂ ਮੈਨ ਪਾਈਪ ਵਿਚ ਹੋਸਪਾਈਪ (ਨਲੀ) ਨਹੀਂ ਲਗਾ ਸਕਦਾ, ਭਾਵੇਂ ਉਸ ਨੂੰ ਬੂਟਿਆਂ ਨੂੰ ਪਾਣੀ ਦੇਣਾ ਹੈ, ਪੂਲ ਭਰਨਾ ਹੈ, ਕਾਰ ਸਾਫ ਕਰਨੀ ਹੈ ਜਾਂ ਕੋਈ ਹੋਰ ਕੰਮ ਕਰਨਾ ਹੈ। ਕਰੀਬ 1.7 ਕਰੋੜ ਲੋਕ ਹੁਣ ਤੱਕ ਇਸ ਤੋਂ ਪ੍ਰਭਾਵਿਤ ਹਨ।
ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿਚ 1.5 ਕਰੋੜ ਹੋਰ ਲੋਕ ਇਸ ਨਾਲ ਪ੍ਰਭਾਵਿਤ ਹੋ ਸਕਦੇ ਹਨ। ਗਰਮੀ ਅਤੇ ਸੋਕੇ ਕਾਰਨ ਯੂਰਪ ਵਿਚ ਫਸਲਾਂ 'ਤੇ ਵੀ ਸੰਕਟ ਨਜ਼ਰ ਆਉਣ ਲੱਗਾ ਹੈ। ਇੰਨਾ ਹੀ ਨਹੀਂ ਫਸਲਾਂ ਪ੍ਰਭਾਵਿਤ ਹੋਣ ਕਾਰਨ ਇੱਥੇ ਮਹਿੰਗਾਈ ਵਧਣ ਦਾ ਖਦਸ਼ਾ ਹੈ। ਯੂਰਪੀ ਕਮਿਸ਼ਨ ਸਾਈਂਸ ਸਰਵਿਸ ਮੁਤਾਬਕ ਯੂਰਪੀ ਸੰਘ ਵਿਚ ਮੱਕਾ, ਸੂਰਜਮੁਖੀ ਅਤੇ ਸੋਇਆਬੀਨ ਦੇ ਉਤਪਾਦਨ ਵਿਚ 8-9 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ ਜੋ ਪੰਜ ਸਾਲ ਦੇ ਔਸਤ ਤੋਂ ਕਾਫੀ ਘੱਟ ਹੈ। ਸੋਕੇ ਦੇ ਸੰਕਟ ਨੂੰ ਦੇਖਦੇ ਹੋਏ ਇੰਗਲੈਂਡ ਦੇ ਕਈ ਹਿੱਸਿਆਂ ਵਿਚ ਪੀਣ ਦੇ ਪਾਣੀ ਨੂੰ ਖਰੀਦਣ ਲੈ ਕੇ ਹਫੜਾ-ਦਫੜੀ ਦਾ ਮਾਹੌਲ ਹੈ। ਇੰਨਾ ਹੀਂ ਨਹੀਂ ਕਈ ਸਟੋਰਾਂ 'ਤੇ ਵਿਕਣ ਵਾਲੇ ਪਾਣੀ ਦੀ ਕਮੀ ਦੇਖਣ ਨੂੰ ਮਿਲ ਸਕਦੀ ਹੈ। ਅਨੁਮਾਨ ਹੈ ਕਿ ਬ੍ਰਿਟੇਨ ਦੇ ਕਈ ਹਿੱਸਿਆਂ ਨੂੰ ਅਗਲੇ ਸਾਲ ਤੱਕ ਇਸ ਸਮੱਸਿਆ ਨਾਲ ਜੂਝਣਾ ਪੈ ਸਕਦਾ ਹੈ। ਹਾਲਾਂਕਿ ਮਾਹਰਾਂ ਦਾ ਕਹਿਣਾ ਹੈ ਕਿ ਜਦੋਂ ਵੀ ਬ੍ਰਿਟੇਨ ਵਿਚ ਮੀਂਹ ਪਿਆ ਤਾਂ ਹੜ੍ਹ ਜਿਹੇ ਹਾਲਾਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਰਿਸ਼ੀ ਸੁਨਕ ਦਾ ਵੱਡਾ ਬਿਆਨ, ਕਿਹਾ-ਝੂਠੇ ਵਾਅਦੇ ਕਰਕੇ ਜਿੱਤਣ ਨਾਲੋਂ ਹਾਰਨਾ ਪਸੰਦ ਕਰਾਂਗਾ
ਯੂਰਪ ਵਿਚ ਇੰਝ ਵਧਿਆ ਸੰਕਟ
ਯੂਰਪ ਦੇ ਕਈ ਹਿੱਸਿਆਂ ਵਿਚ ਜੁਲਾਈ ਵਿਚ ਪਾਣੀ ਦਾ ਪੱਧਰ ਕਾਫੀ ਹੇਠਾਂ ਪਹੁੰਚ ਗਿਆ। ਇਸ ਨਾਲ ਮੰਗ ਵੀ ਪੂਰੀ ਨਹੀਂ ਹੋ ਪਾ ਰਹੀ। ਦੱਖਣੀ ਇੰਗਲੈਂਡ ਵਿਚ 1836 ਦੇ ਬਾਅਦ ਪਹਿਲੀ ਵਾਰ ਜੁਲਾਈ ਵਿਚ ਇੰਨਾ ਘੱਟ ਮੀਂਹ ਪਿਆ। ਪੂਰੇ ਯੂਕੇ ਦੀ ਗੱਲ ਕਰੀਏ ਤਾਂ 20 ਸਾਲ ਬਾਅਧ ਜੁਲਾਈ ਮਹੀਨੇ ਵਿਚ ਇੰਨਾ ਘੱਟ ਮੀਂਹ ਪਿਆ। ਯੂਕੇ ਵਿਚ ਜੁਲਾਈ ਵਿਚ ਸਿਰਫ 46.3 ਮਿਲੀਮੀਟਰ ਮੀਂਹ ਪਿਆ ਜੋ ਔਸਤ ਮੀਂਹ ਦਾ 53 ਫੀਸਦੀ ਹੈ। ਫਰਾਂਸ ਵਿਚ ਜੁਲਾਈ ਵਿਚ ਸਿਰਫ 9.7 ਮਿਲੀਮੀਟਰ ਮੀਂਹ ਪਿਆ ਜੋ 1969 ਦੇ ਬਾਅਦ ਤੋਂ ਸਭ ਤੋਂ ਘੱਟ ਹੈ। ਉੱਥੇ ਇਟਲੀ ਵਿਚ ਦਸੰਬਰ 2021 ਦੇ ਬਾਅਦ ਤੋਂ ਮੀਂਹ ਵਿਚ ਕਮੀ ਦੇਖਣ ਨੂੰ ਮਿਲੀ। ਇੱਥੇ ਹਾਲਾਤ ਇਹ ਹਨ ਕਿ ਨਦੀ ਪੂਰੀ ਤਰ੍ਹਾਂ ਸੁੱਕ ਗਈ ਹੈ। ਇਸ ਨਾਲ ਇੱਥੇ ਖੇਤੀ ਅਤੇ ਟਰਾਂਸਪੋਰਟ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਸਪੇਨ, ਫਰਾਂਸ ਅਤੇ ਬ੍ਰਿਟੇਨ ਵਿਚ ਗਰਮੀ ਨੇ ਸਾਰੇ ਰਿਕਾਰਡ ਤੋੜ ਦਿੱਤੇ। ਇੱਥੇ ਜੁਲਾਈ ਵਿਚ ਪਾਰਾ 40 ਡਿਗਰੀ ਸੈਲਸੀਅਸ ਤੋਂ ਉਪਰ ਪਹੁੰਚ ਗਿਆ। ਸਪੇਨ ਵਿਚ ਤਾਂ ਗਰਮੀ ਨੇ 60 ਸਾਲ ਦਾ ਰਿਕਾਰਡ ਤੋੜ ਦਿੱਤਾ।
ਅਜਿਹੀਆਂ ਉਮੀਦਾਂ ਹਨ ਕਿ ਇੰਗਲੈਂਡ ਦੇ ਕੁਝ ਹਿੱਸਿਆਂ ਜਿਵੇਂ ਕਿ ਦੱਖਣੀ ਅਤੇ ਪੂਰਬੀ ਖੇਤਰਾਂ ਲਈ ਸੋਕੇ ਦੀ ਘੋਸ਼ਣਾ ਕੀਤੀ ਜਾ ਸਕਦੀ ਹੈ, ਜਿਸ ਨਾਲ ਏਜੰਸੀਆਂ ਅਤੇ ਜਲ ਕੰਪਨੀਆਂ ਦੁਆਰਾ ਸਪਲਾਈ ਨੂੰ ਯਕੀਨੀ ਬਣਾਉਣ ਅਤੇ ਵਾਤਾਵਰਣ ਦੀ ਰੱਖਿਆ ਨੂੰ ਯਕੀਨੀ ਬਣਾਉਣ ਲਈ ਜਲ ਸਰੋਤਾਂ ਦਾ ਪ੍ਰਬੰਧਨ ਕਰਨ ਲਈ ਕਾਰਵਾਈ ਕੀਤੀ ਜਾ ਸਕਦੀ ਹੈ।ਇਹ ਬਿਆਨ ਉਦੋਂ ਆਉਂਦਾ ਹੈ ਜਦੋਂ ਇੰਗਲੈਂਡ ਅਤੇ ਵੇਲਜ਼ ਦੇ ਜ਼ਿਆਦਾਤਰ ਹਿੱਸੇ ਲਈ ਮੌਸਮ ਦਫਤਰ ਦੁਆਰਾ ਜਾਰੀ ਕੀਤੀ ਗਈ ਅਤਿਅੰਤ ਗਰਮੀ ਲਈ ਅੰਬਰ ਚੇਤਾਵਨੀ ਦੁਆਰਾ ਕਵਰ ਕੀਤੇ ਗਏ ਖੇਤਰਾਂ ਵਿੱਚ ਹਫ਼ਤੇ ਦੇ ਅੰਤ ਵਿੱਚ ਤਾਪਮਾਨ 36 ਡਿਗਰੀ ਦੇ ਸਿਖਰ 'ਤੇ ਚੜ੍ਹਨਾ ਤੈਅ ਹੈ।ਚੇਤਾਵਨੀ ਖੇਤਰ ਤੋਂ ਬਾਹਰ, ਉੱਤਰੀ ਇੰਗਲੈਂਡ ਅਤੇ ਸਕਾਟਲੈਂਡ ਵਿੱਚ, ਤਾਪਮਾਨ ਕੁਝ ਸਥਾਨਾਂ ਵਿੱਚ ਉੱਚ 20 ਜਾਂ ਇੱਥੋਂ ਤੱਕ ਕਿ ਘੱਟ 30 ਦੇ ਵਿੱਚ ਹੋਣ ਦੀ ਸੰਭਾਵਨਾ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਭਾਰਤੀ-ਅਮਰੀਕੀ ਫੌਕਸ ਨਿਊਜ਼ ਐਂਕਰ ਉਮਾ ਪੇਮਾਰਾਜੂ ਦੀ ਮੌਤ
NEXT STORY