ਲੰਡਨ (ਭਾਸ਼ਾ)- ਜੰਗ ਪ੍ਰਭਾਵਿਤ ਯੂਕ੍ਰੇਨ ਦੀ ਮਦਦ ਕਰਨ ਲਈ ਬ੍ਰਿਟੇਨ ਉਸ ਨੂੰ ਕਈ ਹਜ਼ਾਰ ਹੋਰ ਮਿਜ਼ਾਈਲਾਂ ਦੀ ਸਪਲਾਈ ਕਰਨ ਦੀ ਯੋਜਨਾ ਬਣਾ ਰਿਹਾ ਹੈ। ਦਰਅਸਲ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਪੱਛਮੀ ਦੇਸ਼ਾਂ ਦੇ ਨੇਤਾਵਾਂ ਨੂੰ ਯੂਕ੍ਰੇਨ ਨੂੰ ਫ਼ੌਜੀ ਸਾਜੋ-ਸਾਮਾਨ ਦੀ ਸਪਲਾਈ ਵਧਾਉਣ ਦੀ ਅਪੀਲ ਕੀਤੀ ਸੀ। ਇਸ ਤਹਿਤ ਯੂਕ੍ਰੇਨ ਦੀ ਸਰਕਾਰ ਨੂੰ ਕਈ ਹਜ਼ਾਰ ਮਿਜ਼ਾਈਲਾਂ ਦੀ ਸਪਲਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਰੂਸ-ਯਕ੍ਰੇਨ ਜੰਗ ਦਾ ਅਸਰ! ਰਾਸ਼ਟਰਪਤੀ ਪੁਤਿਨ ਦੀ ਧੀ ਮਾਰੀਆ ਦਾ ਟੁੱਟਿਆ ਵਿਆਹ
ਬੋਰਿਸ ਜਾਨਸਨ ਵੀਰਵਾਰ ਨੂੰ ਉੱਤਰ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਅਤੇ 7 ਵਿਕਸਿਤ ਦੇਸ਼ਾਂ ਦੇ ਸਮੂਹ ਜੀ-7 ਦੇ ਨੇਤਾਵਾਂ ਨਾਲ ਗੱਲਬਾਤ ਕਰਨ ਲਈ ਬ੍ਰਸੇਲਜ਼ ਜਾ ਰਹੇ ਹਨ। ਇਸ ਯਾਤਰਾ ਦੌਰਾਨ ਉਹ ਯਕ੍ਰੇਨ ਨੂੰ ਬ੍ਰਿਟੇਨ ਵੱਲੋਂ ਦਿੱਤੀ ਜਾਣ ਵਾਲੀ ਫ਼ੌਜੀ ਮਦਦ ਦੇ ਬਾਰੇ ਵਿਚ ਵਿਸਥਾਰਪੂਰਵਕ ਜਾਣਕਾਰੀ ਦੇ ਸਕਦੇ ਹਨ। ਇਸ ਤਹਿਤ ਯਕ੍ਰੇਨ ਨੂੰ ਐਂਟੀ-ਟੈਂਕ ਅਤੇ ਉੱਚ ਵਿਸਫੋਟਕ ਹਥਿਆਰਾਂ ਨਾਲ ਲੈਸ 6000 ਹੋਰ ਮਿਜ਼ਾਈਲਾਂ ਦਿੱਤੀਆਂ ਜਾਣਗੀਆਂ।
ਇਹ ਵੀ ਪੜ੍ਹੋ: ਯੂਕ੍ਰੇਨ ਨੂੰ ਹਥਿਆਰ ਸਪਲਾਈ ਕਰਨ ਦੇ ਮਾਮਲੇ 'ਚ ਰੂਸ ਦੀ ਅਮਰੀਕਾ ਨੂੰ ਵੱਡੀ ਚਿਤਾਵਨੀ
ਜਾਨਸਨ ਨੇ ਕਿਹਾ, 'ਬ੍ਰਿਟੇਨ ਆਪਣੇ ਸਹਿਯੋਗੀਆਂ ਨਾਲ ਮਿਲ ਕੇ ਯੂਕ੍ਰੇਨ ਨੂੰ ਫ਼ੌਜੀ ਅਤੇ ਆਰਥਿਕ ਮਦਦ ਮੁਹੱਈਆ ਕਰਾਏਗਾ। ਇਸ ਲੜਾਈ ਵਿਚ ਅਸੀਂ ਯਕ੍ਰੇਨ ਦੀ ਫ਼ੌਜ ਨੂੰ ਮਜਬੂਤ ਕਰਨਾ ਚਾਹੁੰਦੇ ਹਾਂ।' ਜ਼ਿਕਰਯੋਗ ਹੈ ਕਿ ਬ੍ਰਿਟੇਨ ਪਹਿਲਾਂ ਹੀ ਯੂਕ੍ਰੇਨ ਨੂੰ 4000 ਤੋਂ ਵੱਧ ਐਂਟੀ-ਟੈਂਕ ਹਥਿਆਰ ਭੇਜ ਚੁੱਕਾ ਹੈ। ਬ੍ਰਿਟੇਨ ਦੀ ਸਰਕਾਰ ਨੇ ਕਿਹਾ ਕਿ ਉਹ ਰੂਸ ਅਤੇ ਯੂਕ੍ਰੇਨ ਵਿਚ ਫੈਲਾਈਆਂ ਜਾ ਰਹੀਆਂ ਗ਼ਲਤ ਜਾਣਕਾਰੀਆਂ ਦੇ ਪ੍ਰਭਾਵ ਨੂੰ ਰੋਕਣ ਲਈ ਬੀਬੀਸੀ ਨੂੰ 53 ਲੱਖ ਡਾਲਰ ਦੀ ਮਦਦ ਵੀ ਕਰੇਗੀ।
ਇਹ ਵੀ ਪੜ੍ਹੋ: ਅਮਰੀਕਾ: ਓਕਲਾਹੋਮਾ 'ਚ 2 ਵਾਹਨਾਂ ਦੀ ਭਿਆਨਕ ਟੱਕਰ, 6 ਵਿਦਿਆਰਥੀ ਹਲਾਕ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਸ਼੍ਰੀਲੰਕਾ ਦੀ ਜਲ ਸੈਨਾ ਨੇ 16 ਭਾਰਤੀ ਮਛੇਰੇ ਕੀਤੇ ਗ੍ਰਿਫ਼ਤਾਰ
NEXT STORY