ਲੰਡਨ (ਭਾਸ਼ਾ)- ਬ੍ਰਿਟੇਨ ਨੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀਆਂ ਦੋਵੇਂ ਧੀਆਂ ਨੂੰ ਆਪਣੀ ਪਾਬੰਦੀ ਸੂਚੀ ਵਿੱਚ ਸ਼ਾਮਲ ਕਰ ਲਿਆ ਹੈ। ਉਸ ਨੇ ਇਹ ਕਾਰਵਾਈ ਅਮਰੀਕਾ ਅਤੇ ਯੂਰਪੀ ਸੰਘ ਵੱਲੋਂ ਚੁੱਕੇ ਗਏ ਕਦਮਾਂ ਤੋਂ ਬਾਅਦ ਕੀਤੀ ਹੈ।
ਪੜ੍ਹੋ ਇਹ ਅਹਿਮ ਖ਼ਬਰ- UNHRC ਤੋਂ ਰੂਸ ਨੂੰ ਮੁਅੱਤਲ ਕਰਨ 'ਤੇ ਬੋਲੇ ਬਾਈਡੇਨ, ਕਿਹਾ-'ਗਲੋਬਲ ਭਾਈਚਾਰੇ ਨੇ ਚੁੱਕਿਆ ਸਾਰਥਕ ਕਦਮ'
ਬ੍ਰਿਟਿਸ਼ ਸਰਕਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸਨੇ ਪੁਤਿਨ ਦੀਆਂ ਧੀਆਂ - ਕੈਟਰੀਨਾ ਤਿਖੋਨੋਵਾ ਅਤੇ ਮਾਰੀਆ ਵੋਰੋਨਸੋਵਾ ਅਤੇ ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਦੀ ਧੀ - ਯਾਕਾਤੇਰੀਨਾ ਵਿਨੋਕੁਰੋਵਾ ਦੀਆਂ ਜਾਇਦਾਦਾਂ ਨੂੰ ਜ਼ਬਤ ਕਰ ਲਿਆ ਹੈ ਅਤੇ ਉਨ੍ਹਾਂ 'ਤੇ ਯਾਤਰਾ ਪਾਬੰਦੀਆਂ ਲਗਾ ਦਿੱਤੀਆਂ ਹਨ। ਬ੍ਰਿਟੇਨ ਦਾ ਕਹਿਣਾ ਹੈ ਕਿ ਯੂਕ੍ਰੇਨ 'ਤੇ 24 ਫਰਵਰੀ ਨੂੰ ਰੂਸੀ ਹਮਲੇ ਤੋਂ ਬਾਅਦ ਉਸ ਨੇ ਹੁਣ ਤੱਕ 1,200 ਰੂਸੀ ਨਾਗਰਿਕਾਂ ਅਤੇ ਕਾਰੋਬਾਰਾਂ 'ਤੇ ਪਾਬੰਦੀਆਂ ਲਗਾਈਆਂ ਹਨ, ਜਿਹਨਾਂ ਵਿਚ 16 ਬੈਂਕ ਵੀ ਸ਼ਾਮਲ ਹਨ।
ਪੜ੍ਹੋ ਇਹ ਅਹਿਮ ਖ਼ਬਰ- ਜਾਪਾਨ ਨੇ ਅੱਠ ਰੂਸੀ ਡਿਪਲੋਮੈਟਾਂ ਨੂੰ ਕੱਢਣ ਦਾ ਕੀਤਾ ਐਲਾਨ, ਮਸ਼ੀਨਰੀ ਉਪਕਰਣਾਂ 'ਤੇ ਲਗਾਏਗਾ ਰੋਕ
ਬ੍ਰਿਟੇਨ ਦੇ ਵਿੱਤ ਮੰਤਰੀ ਦੀ ਪਤਨੀ ਅਕਸ਼ਾ ਮੂਰਤੀ 'ਤੇ ਰੂਸ 'ਚ ਕਮਾਈ ਨੂੰ ਲੈ ਕੇ ਲੱਗਾ ਦੋਸ਼
NEXT STORY