ਲੰਡਨ (ਬਿਊਰੋ): ਬ੍ਰਿਟੇਨ ਵਿਚ ਅਨੋਖਾ ਸਲਾਨਾ ਦੌੜ ਮੁਕਾਬਲਾ ਕਰਵਾਇਆ ਗਿਆ। ਇਸ 300 ਸਾਲ ਪੁਰਾਣੇ ਦੌੜ ਮੁਕਾਬਲੇ ਵਿਚ ਦਰਜਨਾਂ ਜੋੜਿਆਂ ਨੇ 13ਵੀਂ ਸਲਾਨਾ ਪਤਨੀ ਦੌੜ ਵਿਚ ਹਿੱਸਾ ਲਿਆ। ਇਸ ਦੌੜ ਵਿਚ ਪੁਰਸ਼ ਇਕੱਲੇ ਨਹੀਂ ਸਗੋਂ ਆਪਣੀ ਪਤਨੀ ਨੂੰ ਪਿੱਠ 'ਤੇ ਚੁੱਕ ਕੇ ਦੌੜ ਲਗਾਉਂਦੇ ਹਨ। ਇਸ ਦੌਰਾਨ ਪਤਨੀ ਆਪਣੇ ਪਤੀ ਦੇ ਮੋਢਿਆਂ 'ਤੇ ਪਿੱਠ ਦੇ ਭਾਰ ਉਲਟੀ ਲਟਕੀ ਹੁੰਦੀ ਹੈ।
400 ਮੀਟਰ ਦੀ ਇਹ ਦੌੜ ਐਤਵਾਰ ਨੂੰ ਡਾਰਕਿੰਗ ਵਿਚ ਹੋਈ। ਇਸ ਵਿਚ ਕਰੀਬ 150 ਪਤੀ ਦੌੜੇ। ਇਸ ਦੌੜ ਮੁਕਾਬਲੇ ਵਿਚ ਹਿੱਸਾ ਲੈਣ ਲਈ ਔਰਤਾਂ ਦਾ ਵਜ਼ਨ ਘੱਟੋ-ਘੱਟ 50 ਕਿਲੋ ਹੋਣਾ ਲਾਜ਼ਮੀ ਹੁੰਦਾ ਹੈ।
ਦਿਲਚਸਪ ਇਹ ਹੈ ਕਿ ਦੌੜ ਜਿੱਤਣ ਲਈ ਔਰਤਾਂ 3 ਮਹੀਨੇ ਪਹਿਲਾਂ ਹੀ ਆਪਣਾ ਵਜ਼ਨ ਘੱਟ ਕਰਨ ਲੱਗਦੀਆਂ ਹਨ।
ਇਸ ਦੌੜ ਵਿਚ ਜੇਤੁ ਜੋੜੇ ਨੂੰ ਟ੍ਰਾਫੀ ਅਤੇ ਕਰੀਬ 15 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਗਿਆ। ਇਹ ਮੁਕਾਬਲਾ ਬੀਤੇ ਕੁਝ ਸਮੇਂ ਪਹਿਲਾਂ ਬੰਦ ਕਰ ਦਿੱਤਾ ਗਿਆ ਸੀ। ਫਿਰ ਇਸ ਨੂੰ 13 ਸਾਲ ਪਹਿਲਾਂ ਮੁੜ ਸ਼ੁਰੂ ਕੀਤਾ ਗਿਆ। ਸਲਾਨਾ ਹੋਣ ਵਾਲੇ ਮੁਕਾਬਲੇ ਦਾ ਉਦੇਸ਼ ਲੋਕਾਂ ਨੂੰ ਇਕ ਜਗ੍ਹਾ ਇਕੱਠੇ ਕਰ ਕੇ ਖੁਸ਼ੀਆਂ ਵੰਡਣਾ ਹੈ।
‘ਗਰਮੀਆਂ ਤਕ ਉਪਲੱਬਧ ਹੋ ਸਕੇਗਾ ਕੋਰੋਨਾ ਵਾਇਰਸ ਦਾ ਇਲਾਜ’
NEXT STORY