ਲੰਡਨ - ਬ੍ਰਿਟਿਸ਼ ਟੈਲੀਕਾਮ ਆਪਰੇਟਰ ਮਤਲਬ ਈ. ਈ. ਕੰਪਨੀ ਨੇ 30 ਮਈ ਨੂੰ ਰਸਮੀ ਰੂਪ ਤੋਂ ਲੰਡਨ ਸਮੇਤ 6 ਪ੍ਰਮੁੱਖ ਸ਼ਹਿਰਾਂ 'ਚ 5-ਜੀ ਸੇਵਾ ਸ਼ੁਰੂ ਕੀਤੀ। ਕੁਝ ਇਸਤੇਮਾਲ ਕਰਨ ਵਾਲੇ ਅਗਲੀ ਪੀੜੀ ਦੇ ਮੋਬਾਇਲ ਸੰਚਾਰ ਨੈੱਟਵਰਕ ਦੀ ਤੇਜ਼ ਸਪੀਡ ਕਨੈਕਟੀਵਿਟੀ ਦਾ ਨਜ਼ਾਰਾ ਲੈ ਸਕਦੇ ਹਨ।
ਈ. ਈ. ਕੰਪਨੀ ਦੀ 5-ਜੀ ਸੇਵਾ ਸਭ ਤੋਂ ਪਹਿਲਾਂ ਲੰਡਨ, ਕਾਰਡਿਫ, ਐਡੀਨਬਰਗ, ਬੈਲਫਾਸਟ, ਬਰਮਿੰਘਮ, ਮੈਨਚੈਸਟਰ ਜਿਹੇ ਸ਼ਹਿਰਾਂ 'ਚ ਸ਼ੁਰੂ ਕੀਤੀ ਗਈ ਪਰ 5-ਜੀ ਸੇਵਾ ਫਿਲਹਾਲ ਸਾਰੇ ਖੇਤਰਾਂ ਨੂੰ ਪੂਰੀ ਤਰ੍ਹਾਂ ਨਾਲ ਕਵਰ ਨਹੀਂ ਕਰੇਗੀ। ਇਸ ਕੰਪਨੀ ਨੇ ਕਿਹਾ ਕਿ ਕਨੈਕਸ਼ਨ ਦੀ ਸਥਿਰਤਾ ਯਕੀਨਨ ਕਰਨ ਲਈ 5-ਜੀ ਸੇਵਾ ਦਾ ਇਸਤੇਮਾਲ ਕਰਨ ਵਾਲੇ ਗਾਹਕ ਉਸ ਸਮੇਂ 4-ਜੀ ਨੈੱਟਵਰਕ ਦਾ ਇਸਤੇਮਾਲ ਵੀ ਕਰਦੇ ਹਨ।
ਚੀਨ ਦੀ ਹੁਵੇਈ ਕੰਪਨੀ ਨੇ ਕਿਹਾ ਕਿ ਉਹ ਇਕ ਹਿੱਸੇਦਾਰ ਬਣਨ ਲਈ ਬਹੁਤ ਖੁਸ਼ ਹਨ। ਈ. ਈ. ਕੰਪਨੀ ਨਾਲ ਬ੍ਰਿਟੇਨ ਦੇ 5-ਜੀ ਨੈੱਟਵਰਕ ਨਿਰਮਾਣ ਦਾ ਸਮਰਥਨ ਕਰੇਗੀ ਤਾਂ ਜੋ ਹੋਰ ਤੇਜ਼ੀ, ਜ਼ਿਆਦਾ ਮੋਬਾਇਲ ਕਨੈਕਟੀਵਿਟੀ ਪਾਈ ਜਾ ਸਕੇ।
11 ਸਾਲ ਬਾਅਦ British Airways ਨੇ ਪਹਿਲੀ ਵਾਰ ਭਰੀ ਪਾਕਿ ਲਈ ਉਡਾਣ
NEXT STORY