ਟੋਰਾਂਟੋ - ਵਿਦੇਸ਼ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਅਤੇ ਉਨ੍ਹਾਂ ਦੇ ਹਮਰੁਤਬਾ ਡੋਮੀਨੈੱਕ ਰੈਬ (ਬ੍ਰਿਟਿਸ਼) ਦਾ ਆਖਣਾ ਹੈ ਕਿ ਚੀਨ 'ਚ ਨਜ਼ਰਬੰਦ ਕੀਤੇ ਗਏ 2 ਕੈਨੇਡੀਅਨਾਂ ਨੂੰ ਲੈ ਕੇ ਉਹ ਕਾਫੀ ਚਿੰਤਾ 'ਚ ਹਨ। ਫ੍ਰੀਲੈਂਡ ਨੇ ਕਿਹਾ ਕਿ ਇਸ ਮੁੱਦੇ 'ਤੇ ਬ੍ਰਿਟੇਨ ਨੇ ਸਾਡਾ ਸਟੈਂਡ ਲਿਆ ਹੈ। ਇਸ ਦੌਰਾਨ ਬ੍ਰਿਟੇਨ ਵਿਦੇਸ਼ ਮੰਤਰੀ ਡੌਮੀਨਿਕ ਰਾਬ ਨੇ ਆਖਿਆ ਕਿ ਇਸ ਮਾਮਲੇ 'ਚ ਕੈਨੇਡਾ ਦੀ ਪਰੇਸ਼ਾਨੀ ਨੂੰ ਬ੍ਰਿਟੇਨ ਸਮਝ ਸਕਦਾ ਹੈ।

ਦੱਸ ਦਈਏ ਕਿ ਮਾਈਕਲ ਸਪੇਵਰ ਅਤੇ ਮਾਈਕਲ ਕੋਵਰਿੱਗ (ਕੈਨੇਡੀਅਨ ਨਾਗਰਿਕ) ਨੂੰ ਪਿਛਲੇ ਸਾਲ ਦਸੰਬਰ 'ਚ ਚੀਨ ਨੇ ਨਜ਼ਰਬੰਦ ਕਰ ਦਿੱਤਾ ਸੀ। ਫ੍ਰੀਲੈਂਡ ਦਾ ਆਖਣਾ ਹੈ ਕਿ ਚੀਨ, ਕੈਨੇਡਾ ਨਾਲ ਸਬੰਧ ਸੁਧਾਰਨ ਲਈ ਕੋਈ ਗੱਲਬਾਤ ਨਹੀਂ ਕਰ ਰਿਹਾ। ਉਨ੍ਹਾਂ ਆਖਿਆ ਕਿ ਸਾਡੀ ਮੁੱਖ ਤਰਜ਼ੀਹ ਨਜ਼ਰਬੰਦ ਕੀਤੇ ਗਏ ਇਨ੍ਹਾਂ ਦੋਹਾਂ ਕੈਨੇਡੀਅਨ ਨਾਗਰਿਕ ਦਾ ਮੁੱਦਾ ਹੈ। ਜ਼ਿਕਰਯੋਗ ਹੈ ਕਿ ਸਪੇਵਰ ਅਤੇ ਕੋਵਰਿਗ ਨੂੰ ਨਜ਼ਰਬੰਦ ਕੀਤਾ ਜਾਣਾ ਦਸੰਬਰ 'ਚ ਵੈਨਕੂਵਰ 'ਚ ਗ੍ਰਿਫਤਾਰ ਕੀਤੀ ਗਈ ਹੁਵਾਵੇਈ ਦੀ ਅਧਿਕਾਰੀ ਮੈਂਗ ਵਾਨਜ਼ੋਊ ਦੀ ਘਟਨਾ ਦੀ ਜਵਾਬੀ ਕਾਰਵਾਈ ਮੰਨੀ ਜਾ ਰਹੀ ਹੈ। ਗਲੋਬਲ ਅਫੇਅਰਸ ਨੇ ਆਖਿਆ ਕਿ ਕਾਊਂਸਲਰ ਆਫਿਸ ਵੱਲੋਂ 10ਵੀਂ ਵਾਰੀ ਕੋਵਰਿਗ ਨਾਲ ਮੁਲਾਕਾਤ ਕੀਤੀ ਗਈ।
ਅਮਰੀਕਨ ਕ੍ਰਾਈਮ ਸਟੋਰੀ 'ਚ ਆਵੇਗੀ ਬਿਲ ਕਲਿੰਟਨ ਤੇ ਮੋਨੀਕਾ ਲੋਵਿੰਸਕੀ ਦੀ ਕਹਾਣੀ
NEXT STORY