ਲੰਡਨ — ਬ੍ਰਿਟੇਨ ਹੁਣ ਪੂਰੀ ਤਰ੍ਹਾਂ ਨਾਲ ਯੂਰਪੀ ਯੂਨੀਅਨ ਤੋਂ ਵੱਖ ਹੋਣ ਲਈ ਤਿਆਰ ਹੋ ਗਿਆ ਹੈ ਅਤੇ ਉਹ ਵੀ ਬਗੈਰ ਕਿਸੇ ਸਮਝੌਤੇ ਦੇ। ਯੂ. ਕੇ. ਦੇ ਪ੍ਰੋ-ਬ੍ਰੈਜ਼ਿਟ ਮੰਤਰੀ ਅਤੇ ਇੰਟਰਨੈਸ਼ਨਲ ਟ੍ਰੇਡ ਸੈਕੇਟਰੀ ਲਿਆਮ ਫਾਕਸ ਨੇ ਯੂਰਪੀ ਸੰਘ ਦੇ ਮੁੱਖ ਵਾਰਤਾਕਾਰ ਮਿਸ਼ੇਲ ਬਰਨੀਅਰ 'ਤੇ ਦੋਸ਼ ਲਾਉਂਦੇ ਹੋਏ ਆਖਿਆ ਕਿ ਨੋ-ਡੀਲ ਬ੍ਰੈਗਜ਼ਿਟ ਹੁਣ ਤੱਕ 60-40 ਡੀਲਾਂ ਸਨ। ਬ੍ਰਿਟੇਨ ਦੀ ਇਕ ਅੰਗ੍ਰੇਜ਼ੀ ਅਖਬਾਰ ਨੂੰ ਦਿੱਤੇ ਇੰਟਰਵਿਊ 'ਚ ਬ੍ਰਿਟਿਸ਼ ਮੰਤਰੀ ਨੇ ਆਖਿਆ, 'ਮੈਨੂੰ ਲੱਗਦਾ ਹੈ ਕਿ ਕਮਿਸ਼ਨ ਦੇ ਸਖਤ ਰਵੱਈਏ ਨੇ ਸਾਨੂੰ ਬਗੈਰ ਕਿਸੇ ਸਮਝੌਤੇ ਕੀਤੇ ਹੇਠਾਂ ਸੁੱਟਣ ਦਾ ਕੰਮ ਕੀਤਾ ਹੈ।'
ਉਨ੍ਹਾਂ ਆਖਿਆ ਕਿ ਬਰਨੀਅਰ ਨੇ ਬ੍ਰਿਟਿਸ਼ ਪ੍ਰਧਾਨ ਮੰਤਰੀ ਥੈਰੇਸਾ ਮੇਅ ਦੀ ਨਵੀਂ ਯੋਜਨਾ ਨੂੰ ਖਾਰਜ ਕਰ ਦਿੱਤਾ ਸੀ, ਜਿਹੜੀ ਕਿ ਕੈਬਨਿਟ ਤੋਂ ਅਪਰੂਵ ਹੋਈ ਸੀ। ਇਕ ਅੰਗ੍ਰੇਜ਼ੀ ਨਿਊਜ਼ ਚੈਨਲ ਨੇ ਆਖਿਆ ਕਿ ਈ. ਯੂ. ਸਾਨੂੰ ਸੁਝਾਅ ਦੇ ਸਕਦਾ ਹੈ ਅਤੇ ਉਹ ਸਵੀਕਾਰ ਕਰਨ ਯੋਗ ਹੋਵੇਗਾ ਤਾਂ ਅਸੀਂ ਉਸ 'ਤੇ ਵਿਚਾਰ ਕਰਾਂਗੇ।
ਨਿਊਜ਼ ਚੈਨਲ ਨੇ ਅੱਗੇ ਆਖਿਆ ਕਿ ਇਹ ਨਿਰਧਾਰਤ ਕਰਨ ਲਈ ਯੂਰਪੀ ਸੰਘ ਦੇ 27 ਦੇਸ਼ਾਂ 'ਤੇ ਹੈ ਕਿ ਉਹ ਯੂਰਪੀ ਸੰਘ ਕਮਿਸ਼ਨ ਦੀ ਵਿਚਾਰਧਾਰਕ ਸ਼ੁੱਧਤਾ ਨੂੰ ਆਪਣੀ ਅਸਲ ਅਰਥਵਿਵਸਥਾਵਾਂ ਬਣਾਏ ਰੱਖਣਾ ਚਾਹੁੰਦੇ ਹਨ ਜਾਂ ਨਹੀਂ। ਚੈਨਲ ਨੇ ਆਖਿਆ ਕਿ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਸ਼ੁੱਕਰਵਾਰ ਨੂੰ ਫ੍ਰਾਂਸੀਸੀ ਰਾਸ਼ਟਰਪਤੀ ਐਮਾਨੁਏਲ ਮੈਕਰੋਨ ਨਾਲ ਮੁਲਾਕਾਤ ਕੀਤੀ ਸੀ, ਜਿਨ੍ਹਾਂ ਨੇ ਆਪਣੀ ਬ੍ਰੈਗਜ਼ਿਟ ਯੋਜਨਾ ਲਈ ਲਾਬੀ ਨੂੰ ਤਿਆਰ ਕੀਤਾ ਸੀ। ਚੈਨਲ ਮੁਤਾਬਕ ਬ੍ਰਿਟਿਸ਼ ਪ੍ਰਧਾਨ ਮੰਤਰੀ ਫਿਲਹਾਲ ਈ. ਯੂ. ਵਾਰਤਾਕਾਰਾਂ ਨਾਲ ਸਮਝੌਤਾ ਕਰਨ 'ਚ ਫੇਲ ਰਹੀ ਹੈ।
ਪਾਕਿ : ਬਲਾਤਕਾਰ ਅਤੇ ਹੱਤਿਆ ਦੇ ਦੋਸ਼ੀ ਨੂੰ ਸੁਣਾਈ ਗਈ 12 ਵਾਰ ਸਜ਼ਾ-ਏ-ਮੌਤ
NEXT STORY