ਲੰਡਨ (ਏ.ਐਫ.ਪੀ.)- ਬ੍ਰਿਟਿਸ਼ ਸਰਕਾਰ ਦੇ ਮੰਤਰੀ ਸੈਮ ਗਿਮਾਹ ਨੇ ਪ੍ਰਧਾਨ ਮੰਤਰੀ ਥੈਰੇਸਾ ਮੇਅ ਦੇ ਬ੍ਰੈਗਜ਼ਿਟ ਦੀ ਤਜ਼ਰਬੇਕਾਰ ਯੋਜਨਾ ਨੂੰ ਲੈ ਕੇ ਸ਼ੁੱਕਰਵਾਰ ਦੇਰ ਰਾਤ ਅਸਤੀਫਾ ਦੇ ਦਿੱਤਾ। ਸੰਸਦ ਰਾਹੀਂ ਇਸ ਨੂੰ ਪਾਸ ਕਰਵਾਉਣ ਦੀਆਂ ਮੇ ਦੀਆਂ ਉਮੀਦਾਂ ਲਈ ਇਸ ਨੂੰ ਇਕ ਹੋਰ ਝਟਕਾ ਮੰਨਿਆ ਜਾ ਰਿਹਾ ਹੈ। ਮੇਅ ਨੇ ਬ੍ਰਸੇਲਸ ਤੋਂ ਬ੍ਰੈਗਜ਼ਿਟ ਦੀ ਜੋ ਸੰਧੀ ਲਿਆਂਦੀ ਉਸ ਤੋਂ ਬਾਅਦ ਉਨ੍ਹਾਂ ਦੀ ਸਰਕਾਰ ਤੋਂ ਅਸਤੀਫਾ ਦੇਣ ਵਾਲੇ ਗਿਮਾਹ 7ਵੇਂ ਮੰਤਰੀ ਹਨ।
ਗਿਮਾਹ ਯੂਨੀਵਰਸਿਟੀ ਅਤੇ ਵਿਗਿਆਨ ਮੰਤਰਾਲੇ ਦੀ ਜ਼ਿੰਮੇਵਾਰੀ ਸੰਭਾਲ ਰਹੇ ਸਨ। ਯੂਰਪੀ ਸੰਘ ਵਿਚ ਬਣੇ ਰਹਿਣ ਦੇ ਪੱਖ ਵਿਚ ਵੋਟ ਦੇਣ ਵਾਲੇ ਗਿਮਾਹ ਨੇ ਕਿਹਾ ਕਿ ਇਹ ਕਰਾਰ ਬ੍ਰਿਟਿਸ਼ ਨਾਗਰਿਕਾਂ ਦੇ ਹਿੱਤ ਵਿਚ ਨਹੀਂ ਹੈ। ਉਨ੍ਹਾਂ ਨੇ ਫੇਸਬੁੱਕ 'ਤੇ ਲਿਖਿਆ ਇਹ ਇਕ ਲੋਕਤੰਤਰਕ ਨੁਕਸਾਨ ਹੈ ਅਤੇ ਪ੍ਰਭੂਸੱਤਾ ਦਾ ਵੀ ਨੁਕਸਾਨ ਹੈ ਜਿਸ ਨੂੰ ਜਨਤਾ ਕਦੇ ਕਬੂਲ ਨਹੀਂ ਕਰੇਗੀ। ਉਨ੍ਹਾਂ ਨੇ ਦੂਜੇ ਰੈਫਰੰਡਮ ਦੀ ਹਮਾਇਤ ਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਅਤੇ ਕਿਹਾ ਕਿ ਅਸੀਂ ਲੋਕਾਂ ਤੋਂ ਇਹ ਪੁੱਛਣ ਦੇ ਵਿਚਾਰ ਨੂੰ ਰੱਦ ਨਹੀਂ ਕਰਨਾ ਚਾਹੀਦਾ ਕਿ ਉਹ ਕੀ ਭਵਿੱਖ ਚਾਹੁੰਦੇ ਹਨ?
ਫਰਾਂਸ 'ਚ ਪੀਲੀ ਜੈਕੇਟ ਵਾਲੇ 60 ਹੋਰ ਪ੍ਰਦਰਸ਼ਨਕਾਰੀ ਕੀਤੇ ਗ੍ਰਿਫਤਾਰ
NEXT STORY