ਲੰਡਨ-ਬ੍ਰਿਟੇਨ ਦੇ ਇਕ ਸੰਸਦ ਮੈਂਬਰ ਨੇ ਸਰਕਾਰ 'ਤੇ ਦੋਸ਼ ਲਾਇਆ ਹੈ ਕਿ ਉਹ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ ਵਿਰੋਧੀਆਂ ਨੂੰ ਬਲੈਕਮੇਲ ਕਰ ਰਹੀ ਹੈ। ਇਸ ਸੰਸਦ ਮੈਂਬਰ ਨੇ ਕਿਹਾ ਕਿ ਉਹ ਆਪਣੇ ਦੋਸ਼ ਨੂੰ ਪੁਲਸ ਤੱਕ ਲੈ ਜਾਣਗੇ। ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰ ਵਿਲੀਅਮ ਵ੍ਰੈਗ ਨੇ ਕਿਹਾ ਕਿ ਜਾਨਸਨ ਦੀ ਅਗਵਾਈ ਨੂੰ ਚੁਣੌਤੀ ਦੇਣ ਦੀ ਅਪੀਲ ਕਰ ਰਹੇ ਸੰਸਦ ਮੈਂਬਰਾਂ ਨੂੰ 'ਧਮਕਾਇਆ' ਜਾ ਰਿਹਾ ਹੈ ਜੋ 'ਬਲੈਕਮੇਲ' ਕਰਨ ਦੇ ਬਰਾਬਰ ਹਨ।
ਇਹ ਵੀ ਪੜ੍ਹੋ : ਆਬਕਾਰੀ ਵਿਭਾਗ ਵੱਲੋਂ ਸ਼ਰਾਬ ਦੀਆਂ 2718 ਪੇਟੀਆਂ ਬਰਾਮਦ
ਵ੍ਰੈਗ ਨੇ ਦੋਸ਼ ਲਾਇਆ ਕਿ ਵਿਰੋਧੀ ਸੰਸਦ ਮੈਂਬਰਾਂ ਨੂੰ ਉਨ੍ਹਾਂ ਖੇਤਰ ਲਈ ਨਿਰਧਾਰਿਤ ਰਾਸ਼ੀ 'ਚ ਕਟੌਤੀ ਕਰਨ ਦੀ ਧਮਕੀ ਦਿੱਤੀ ਜਾ ਰਹੀ ਹੈ ਅਤੇ ਉਨ੍ਹਾਂ ਦੇ ਬਾਰੇ 'ਚ ਸ਼ਰਮਨਾਕ ਗੱਲਾਂ ਲੀਕ ਹੋ ਕੇ ਪ੍ਰੈੱਸ 'ਚ ਆ ਰਹੀਆਂ ਹਨ। ਜਾਨਸਨ ਨੇ ਕਿਹਾ ਕਿ ਵ੍ਰੈਗ ਦੇ ਦਾਅਵੇ ਦਾ ਸਮਰਥਨ ਕਰਨ ਦਾ ਕੋਈ ਸਬੂਤ ਨਹੀਂ ਹੈ। ਵ੍ਰੈਗ ਨੇ ਸ਼ਨੀਵਾਰ ਨੂੰ ਇਕ ਅਖ਼ਬਾਰ ਨੂੰ ਕਿਹਾ ਕੀ ਕਿ ਉਹ ਅਗਲੇ ਹਫ਼ਤੇ ਦੀ ਸ਼ੁਰੂਆਤ 'ਚ ਪੁਲਸ ਨਾਲ ਮਿਲ ਕੇ ਆਪਣੀਆਂ ਧਮਕੀਆਂ ਅਤੇ ਰੁਕਾਵਟ ਸਬੰਧੀ ਦਾਅਵਿਆਂ 'ਤੇ ਚਰਚਾ ਕਰਨਗੇ। ਅਖ਼ਬਾਰ ਨਾਲ ਗੱਲਬਾਤ 'ਚ ਜਾਨਸਨ ਨੇ ਕਿਹਾ ਕਿ ਮੈਂ ਜੋ ਕੁਝ ਵੀ ਕਿਹਾ ਉਸ 'ਤੇ ਕਾਇਮ ਹਾਂ, ਮੇਰੇ ਰੁਖ਼ 'ਚ ਕੋਈ ਬਦਲਾਅ ਨਹੀਂ ਆਵੇਗਾ।
ਇਹ ਵੀ ਪੜ੍ਹੋ : ਕੋਰੋਨਾ ਦੇ ਖ਼ਤਰਨਾਕ ਸਟ੍ਰੇਨ ਓਮੀਕ੍ਰੋਨ ਦੇ ਸਬ-ਵੇਰੀਐਂਟ ਨੇ ਵਧਾਈ ਵਿਗਿਆਨੀਆਂ ਦੀ ਚਿੰਤਾ
ਲੰਡਨ ਦੀ ਮੈਟ੍ਰੋਪੋਲਿਟਨ ਪੁਲਸ ਫੋਰਸ ਨੇ ਕਿਹਾ ਕਿ ਜੇਕਰ ਕੋਈ ਅਪਰਾਧਿਕ ਮਾਮਲਾ ਦਰਜ ਕਰਵਾਇਆ ਜਾਂਦਾ ਹੈ ਤਾਂ ਇਸ ਨੂੰ ਵਿਚਾਰ ਲਈ ਸਵੀਕਾਰ ਕੀਤਾ ਜਾਵੇਗਾ। ਲਾਕਡਾਊਨ ਦੀ ਉਲੰਘਣਾ ਕਰਕੇ ਪਾਰਟੀ ਦਾ ਆਯੋਜਨ ਕਰਨ ਦੇ ਦੋਸ਼ਾਂ ਦੇ ਕਾਰਨ ਪ੍ਰਧਾਨ ਮੰਤਰੀ ਜਾਨਸਨ ਫਿਲਹਾਲ ਸਿਆਸੀ ਸੰਕਟ ਨਾਲ ਜੂਝ ਰਹੇ ਹਨ। ਇਹ ਪਾਰਟੀ ਉਸ ਵੇਲੇ ਕੀਤੀ ਗਈ ਸੀ ਜਦ ਪੂਰੇ ਬ੍ਰਿਟੇਨ 'ਚ ਕੋਰੋਨਾ ਵਾਇਰਸ ਸਬੰਧੀ ਪਾਬੰਦੀਆਂ ਲਾਗੂ ਸਨ। ਕੰਜ਼ਰਵੇਟਿਵ ਪਾਰਟੀ ਦੇ ਵ੍ਰੈਗ ਸਮੇਤ ਮੁੱਠੀ ਭਰ ਸੰਸਦ ਮੈਂਬਰਾਂ ਨੇ ਪ੍ਰਧਾਨ ਮੰਤਰੀ ਤੋਂ ਅਸਤੀਫ਼ਾ ਦੇਣ ਦੀ ਮੰਗ ਕੀਤੀ ਹੈ ਜਦਕਿ ਹੋਰ ਸੰਸਦ ਮੈਂਬਰ ਸੂ ਗ੍ਰੇ ਦੀ ਰਿਪੋਰਟ ਦਾ ਇੰਤਜ਼ਾਰ ਕਰ ਰਹੇ ਹਨ।
ਇਹ ਵੀ ਪੜ੍ਹੋ : ਸ੍ਰੀ ਆਨੰਦਪੁਰ ਸਾਹਿਬ ਗੁਰਦੁਆਰਾ 'ਚ ਹੋਈ ਬੇਅਦਬੀ ਦੀ ਘਟਨਾ ਦੀ ਅਗੇ ਹੋਰ ਜਾਂਚ ਕਰਵਾਈ ਜਾਵੇ : ਇਕਬਾਲ ਸਿੰਘ ਲਾਲਪੁਰਾ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਕੋਰੋਨਾ ਦੇ ਖ਼ਤਰਨਾਕ ਸਟ੍ਰੇਨ ਓਮੀਕ੍ਰੋਨ ਦੇ ਸਬ-ਵੇਰੀਐਂਟ ਨੇ ਵਧਾਈ ਵਿਗਿਆਨੀਆਂ ਦੀ ਚਿੰਤਾ
NEXT STORY