ਪਟਿਆਲਾ (ਬਲਜਿੰਦਰ)- ਆਬਕਾਰੀ ਵਿਭਾਗ ਵੱਲੋਂ ਪਟਿਆਲਾ ਪੁਲਸ ਨਾਲ ਜੁਆਇੰਟ ਆਪਰੇਸ਼ਨ ’ਚ ਗਰੁੱਪ-18 ਪਟਿਆਲਾ ਸ਼ਹਿਰ ਦੀ ਰਿਟੇਲ ਲਾਇਸੈਂਸ ਧਾਰਕ ਮੰਜੂ ਸਿੰਗਲਾ ਦੇ ਟਿਕਾਣੇ ’ਤੇ ਛਾਪੇਮਾਰੀ ਕਰ ਕੇ ਉਥੋਂ ਸ਼ਰਾਬ ਦੀਆਂ 2718 ਪੇਟੀਆਂ ਬਰਾਮਦ ਕੀਤੀਆਂ ਗਈਆਂ। ਇਹ ਸ਼ਰਾਬ ਲਾਇਸੰਸ ਧਾਰਕ ਵੱਲੋਂ ਆਪਣੇ ਰਿਹਾਇਸ਼ੀ ਘਰ ’ਚ ਅਣ-ਅਧਿਕਾਰਿਤ ਸਟਾਕ ਸਟੋਰ ਕੀਤੀ ਹੋਈ ਸੀ। ਇਹ ਕਾਰਵਾਈ ਆਬਕਾਰੀ ਕਮਿਸ਼ਨਰ ਰਜਤ ਅਗਰਵਾਲ, ਐੱਸ. ਐੱਸ. ਪੀ. ਪਟਿਆਲਾ ਡਾ. ਸੰਦੀਪ ਗਰਗ, ਜੁਆਇੰਟ ਕਮਿਸ਼ਨਰ (ਆਬਕਾਰੀ) ਨਰੇਸ਼ ਦੂਬੇ, ਏ. ਆਈ. ਜੀ. (ਆਬਕਾਰੀ) ਹਰਮੀਤ ਸਿੰਘ ਹੁੰਦਲ, ਡਿਪਟੀ ਕਮਿਸ਼ਨਰ ਆਬਕਾਰੀ, ਪਟਿਆਲਾ ਜ਼ੋਨ ਰਾਜਪਾਲ ਖਹਿਰਾ, ਐੱਸ. ਪੀ. (ਸਿਟੀ) ਹਰਪਾਲ ਸਿੰਘ, ਡੀ. ਐੱਸ. ਪੀ. ਸਿਟੀ-1 ਅਸ਼ੋਕ ਕੁਮਾਰ ਸ਼ਰਮਾ ਅਤੇ ਸਹਾਇਕ ਕਮਿਸ਼ਨਰ ਆਬਕਾਰੀ ਪਟਿਆਲਾ ਰੇਂਜ ਇੰਦਰਜੀਤ ਸਿੰਘ ਨਾਗਪਾਲ ਦੀ ਅਗਵਾਈ ਹੇਠ ਕੀਤੀ ਗਈ।
ਇਹ ਵੀ ਪੜ੍ਹੋ : ਕੋਰੋਨਾ ਦੇ ਖ਼ਤਰਨਾਕ ਸਟ੍ਰੇਨ ਓਮੀਕ੍ਰੋਨ ਦੇ ਸਬ-ਵੇਰੀਐਂਟ ਨੇ ਵਧਾਈ ਵਿਗਿਆਨੀਆਂ ਦੀ ਚਿੰਤਾ
ਜਾਣਕਾਰੀ ਦਿੰਦਿਆਂ ਆਬਕਾਰੀ ਕਮਿਸ਼ਨਰ ਰਜਤ ਅਗਰਵਾਲ ਨੇ ਦੱਸਿਆ ਕਿ ਮਿਲੀ ਸੂਚਨਾ ਦੇ ਅਧਾਰ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਆਬਕਾਰੀ ਵਿਭਾਗ ਦੇ ਸਪੈਸ਼ਲ ਆਪ੍ਰੇਸ਼ਨ ਗਰੁੱਪ ਦੀ ਟੀਮ ਹਰਕਤ ’ਚ ਆਈ। ਤਲਾਸ਼ੀ ਦੌਰਾਨ ਇਹ ਪਾਇਆ ਗਿਆ ਕਿ 3 ਵਿਅਕਤੀ ਲਲਿਤ ਸਿੰਗਲਾ ਪੁੱਤਰ ਗਿਆਨ ਚੰਦ ਸਿੰਗਲਾ, ਕੇਸ਼ਵ ਸਿੰਗਲਾ ਪੁੱਤਰ ਵਰਿੰਦਰ ਕੁਮਾਰ ਵਾਸੀ ਸਰਾਏ ਅਲਬੇਲ ਸਿੰਘ ਲਾਹੌਰੀ ਗੇਟ, ਪਟਿਆਲਾ (ਜੋ ਲਾਇਸੰਸਧਾਰਕ ਦੇ ਪਰਿਵਾਰਕ ਮੈਂਬਰ ਹਨ) ਅਤੇ ਉਨਾਂ ਦਾ ਹਿੱਸੇਦਾਰ ਉਮੇਸ਼ ਸਰਮਾ, ਆਪਣੀਆਂ ਰਿਹਾਇਸ਼ੀ ਥਾਵਾਂ ਅੰਦਰ ਸਥਿਤ ਕੁਝ ਅਣ-ਅਧਿਕਾਰਤ ਥਾਵਾਂ ’ਤੇ ਸ਼ਰਾਬ ਸਟੋਰ ਕੀਤੀ ਗਈ ਹੈ।
ਇਹ ਵੀ ਪੜ੍ਹੋ : ਸ੍ਰੀ ਆਨੰਦਪੁਰ ਸਾਹਿਬ ਗੁਰਦੁਆਰਾ 'ਚ ਹੋਈ ਬੇਅਦਬੀ ਦੀ ਘਟਨਾ ਦੀ ਅਗੇ ਹੋਰ ਜਾਂਚ ਕਰਵਾਈ ਜਾਵੇ : ਇਕਬਾਲ ਸਿੰਘ ਲਾਲਪੁਰਾ
ਆਬਕਾਰੀ ਵਿਭਾਗ ਅਤੇ ਪੁਲਸ ਵੱਲੋਂ ਜਦੋਂ ਰੇਡ ਕਰ ਕੇ ਤਲਾਸ਼ੀ ਕੀਤੀ ਗਈ ਤਾਂ ਸ਼ਰਾਬ ਦੀਆਂ 2718 ਪੇਟੀਆਂ ਬਰਾਮਦ ਹੋਈਆਂ। ਲਾਇਸੰਸ ਧਾਰਕ ਇਹ ਸ਼ਰਾਬ ਸਟੋਰ ਕਰਨ ਲਈ ਅਧਿਕਾਰਤ ਨਹੀਂ ਸਨ। ਸ਼੍ਰੀ ਅਗਰਵਾਲ ਨੇ ਅੱਗੇ ਕਿਹਾ, 2718 ਪੇਟੀਆਂ ’ਚ ਹੋਲੋਗ੍ਰਾਮ ਰਹਿਤ ਬਾਇਓ ਬ੍ਰਾਂਡ ਦੀਆਂ 428 ਬੋਤਲਾਂ, ਬੀਅਰ ਦੀਆਂ 1009 ਪੇਟੀਆਂ ਅਤੇ ਪੀ. ਐੱਮ. ਐੱਲ. ਦੀਆਂ 493 ਪੇਟੀਆਂ ਅਤੇ ਆਈ. ਐੱਮ. ਐੱਫ. ਐੱਲ. ਦੀਆਂ 1180 ਪੇਟੀਆਂ ਬਰਾਮਦ ਹੋਈਆਂ। ਵਿਭਾਗ ਵੱਲੋਂ ਤਿੰਨਾਂ ਦੋਸ਼ੀਆਂ ਖਿਲਾਫ ਥਾਣਾ ਲਾਹੌਰੀ ਗੇਟ ਵਿਖੇ ਕੇਸ ਦਰਜ ਕਰ ਲਿਆ ਗਿਆ ਹੈ।
ਆਬਕਾਰੀ ਕਮਿਸ਼ਨਰ ਨੇ ਕਿਹਾ ਕਿ ਜਦੋਂ ਤੋਂ ਆਗਾਮੀ ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਆਦਰਸ਼ ਚੋਣ ਜ਼ਾਬਤਾ ਲਾਗੂ ਹੋਇਆ ਹੈ। ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਵਿਭਾਗ ਨੇ ਸ਼ਰਾਬ ਦੀ ਸਮੱਗਲਿੰਗ ਜਾਂ ਆਬਕਾਰੀ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੀ ਗੈਰ-ਕਾਨੂੰਨੀ ਗਤੀਵਿਧੀ ਵਿਰੁੱਧ ਕਾਰਵਾਈ ਕੀਤੀ ਹੈ। ਉਨ੍ਹਾਂ ਅੱਗੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੂਬੇ ਭਰ ’ਚ ਸ਼ਰਾਬ ਦੇ ਗੈਰ-ਕਾਨੂੰਨੀ ਉਤਪਾਦਨ, ਡਿਸਟਿਲੇਸ਼ਨ, ਸਮੱਗਲਿੰਗ ਅਤੇ ਸਟੋਰੇਜ਼ ਨਾਲ ਸਬੰਧਤ ਕਿਸੇ ਵੀ ਗਤੀਵਿਧੀ ਬਾਬਤ ਵਿਭਾਗ ਦੇ ਸ਼ਿਕਾਇਤ ਸੈੱਲ ਨੂੰ ਸੂਚਨਾ ਦੇਣ।
ਇਹ ਵੀ ਪੜ੍ਹੋ : ਕਾਂਗਰਸ ਨੂੰ ਮਿਲ ਰਹੇ ਲੋਕ ਹੁੰਗਾਰੇ ਤੋਂ ਵਿਰੋਧੀ ਘਬਰਾਏ : ਡਾ. ਮੀਆਂ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਸ੍ਰੀ ਆਨੰਦਪੁਰ ਸਾਹਿਬ ਗੁਰਦੁਆਰਾ 'ਚ ਹੋਈ ਬੇਅਦਬੀ ਦੀ ਘਟਨਾ ਦੀ ਅਗੇ ਹੋਰ ਜਾਂਚ ਕਰਵਾਈ ਜਾਵੇ : ਇਕਬਾਲ ਸਿੰਘ ਲਾਲਪੁਰਾ
NEXT STORY