ਲੰਡਨ (ਭਾਸ਼ਾ)- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੂੰ ਆਪਣੀ 'ਰਵਾਂਡਾ ਸ਼ਰਣ ਯੋਜਨਾ' ਨੂੰ ਲੈ ਕੇ ਸੰਸਦ ਵਿਚ ਮੰਗਲਵਾਰ ਨੂੰ ਖ਼ੁਦ ਦੀ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰਾਂ ਦੀ ਬਗਾਵਤ ਦਾ ਸਾਹਮਣਾ ਕਰਨਾ ਪਿਆ। ਬ੍ਰਿਟੇਨ ਵਿਚ ਸ਼ਰਣ ਮੰਗਣ ਵਾਲਿਆਂ ਨੂੰ ਰਵਾਂਡਾ ਭੇਜਣ ਦੀ ਸੁਨਕ ਦੀ ਯੋਜਨਾ ਨੂੰ ਲੈ ਕੇ ਕੰਜ਼ਰਵੇਟਿਵ ਪਾਰਟੀ ਦੇ ਸੀਨੀਅਰ ਸੰਸਦ ਮੈਂਬਰਾਂ ਨੇ ਬਗਾਵਤੀ ਤੇਵਰ ਦਿਖਾਏ। ਇਹ ਇਕ ਵਿਵਾਦਪੂਰਨ ਅਤੇ ਮਹਿੰਗੀ ਨੀਤੀ ਹੈ, ਜਿਸ ਨੂੰ ਸੁਨਕ ਨੇ ਇਸ ਸਾਲ ਚੋਣ ਜਿੱਤਣ ਦੀ ਆਪਣੀ ਕੋਸ਼ਿਸ਼ ਤਹਿਤ ਕੇਂਦਰ ਵਿਚ ਰੱਖਿਆ ਸੀ। ਇਸ ਯੋਜਨਾ ਨੂੰ ਲਾਗੂ ਕਰਨ ਲਈ ਉਨ੍ਹਾਂ ਨੂੰ ਆਪਣੀ ਪਾਰਟੀ ਨੂੰ ਇਕਜੁੱਟ ਕਰਨ ਦੀ ਜ਼ਰੂਰਤ ਹੈ, ਜੋ ਓਪੀਨੀਅਨ ਪੋਲ ਵਿਚ ਵਿਰੋਧੀ ਲੇਬਰ ਪਾਰਟੀ ਤੋਂ ਕਾਫ਼ੀ ਪਿੱਛੇ ਹੈ।
ਇਹ ਵੀ ਪੜ੍ਹੋ: CM ਮਾਨ ਤੇ DGP ਨੂੰ ਧਮਕੀ ਮਿਲਣ ਦਾ ਮਾਮਲਾ, ਜਾਖੜ ਨੇ US ਤੋਂ ਪੰਨੂ ਖ਼ਿਲਾਫ਼ ਸਖ਼ਤ ਐਕਸ਼ਨ ਦੀ ਕੀਤੀ ਅਪੀਲ
ਕੰਜ਼ਰਵੇਟਿਵ ਪਾਰਟੀ ਦਾ ਉਦਾਰਵਾਦੀ ਅਤੇ ਗੈਰ-ਉਦਾਰਵਾਦੀ ਧੜਾ ਰਵਾਂਡਾ ਯੋਜਨਾ ਨੂੰ ਲੈ ਕੇ ਆਮੋ-ਸਾਹਮਣੇ ਹੈ। ਸੁਨਕ ਨੂੰ ਝਟਕਾ ਦਿੰਦੇ ਹੋਏ ਕੰਜ਼ਰਵੇਟਿਵ ਪਾਰਟੀ ਦੇ 2 ਉਪ-ਪ੍ਰਧਾਨਾਂ ਨੇ ਕਿਹਾ ਕਿ ਉਹ ਇਸ ਹਫ਼ਤੇ ਹਾਊਸ ਆਫ ਕਾਮਨਜ਼ ਵਿਚ ਸਰਕਾਰ ਦੇ ਅਹਿਮ ਰਵਾਂਡਾ ਸੁਰੱਖਿਆ ਬਿੱਲ ਨੂੰ ਸਖ਼ਤ ਬਣਾਉਣ ਲਈ ਵੋਟ ਪਾਉਣਗੇ। ਲੀ ਐਂਡਰਸਨ ਅਤੇ ਬ੍ਰੈਂਡਨ ਕਲਾਰਕ-ਸਮਿਥ ਨੇ ਐਲਾਨ ਕੀਤਾ ਕਿ ਉਹ ਰਵਾਂਡਾ ਦੇਸ਼ ਨਿਕਾਲਾ ਦੇਣ ਖ਼ਿਲਾਫ਼ ਸ਼ਰਣ ਮੰਗਣ ਵਾਲਿਆਂ ਲਈ ਅਪੀਲ ਦੇ ਰਸਤੇ ਬੰਦ ਕਰਨ ਦੀ ਵਿਵਸਥਾ ਕਰਨ ਵਾਲੀਆਂ ਸੋਧਾਂ ਦਾ ਸਮਰਥਨ ਕਰਨਗੇ। ਇਕ ਹੋਰ ਵਿਦਰੋਹੀ ਅਤੇ ਸਾਬਕਾ ਇਮੀਗ੍ਰੇਸ਼ਨ ਮੰਤਰੀ ਰੌਬਰਟ ਜੇਨਰਿਕ ਨੇ ਕਿਹਾ ਕਿ ਸਿਰਫ਼ 'ਸਭ ਤੋਂ ਮਜ਼ਬੂਤ ਕਾਰਵਾਈ' ਹੀ ਸੰਭਾਵਿਤ ਕੋਸ਼ਿਸ਼ਾਂ ਲਈ ਟਿਕਾਊ ਨਿਵਾਰਕ ਬਣੇਗੀ। ਬ੍ਰਿਟੇਨ ਦੇ ਮੁੱਖ ਵਿਰੋਧੀ ਦਲਾਂ ਨੇ ਵੀ ਇਸ ਬਿੱਲ ਦੀ ਵਿਰੋਧ ਕੀਤਾ ਹੈ।
ਇਹ ਵੀ ਪੜ੍ਹੋ: UK 'ਚ ਭਾਰਤੀ ਮੂਲ ਦੀ ਡਾਕਟਰ ਨੂੰ ਸਕੂਲੀ ਵਿਦਿਆਰਥਣ ਨੂੰ ਦੇਣਾ ਪਵੇਗਾ 1.41 ਕਰੋੜ ਰੁਪਏ ਹਰਜਾਨਾ, ਜਾਣੋ ਵਜ੍ਹਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।
ਅਮਰੀਕਾ ’ਚ ਹਿੰਦੀ ਗੀਤਾਂ ਨੇ ਬਣਾਇਆ ਦਬਦਬਾ, ਟਾਪ 3 ਸਟ੍ਰੀਮਿੰਗ ਭਾਸ਼ਾਵਾਂ ’ਚ ਹੋਈ ਸ਼ਾਮਲ
NEXT STORY