ਲੰਡਨ (ਏਜੰਸੀ)- ਕੋਰੋਨਾ ਵਾਇਰਸ ਦੇ ਚੱਲਦੇ ਯੂਰਪ ਵਿਚ ਸਭ ਤੋਂ ਜ਼ਿਆਦਾ ਮੌਤਾਂ ਬ੍ਰਿਟੇਨ ਵਿਚ ਹੋਈਆਂ ਹਨ। ਇਸ ਦੇ ਬਾਵਜੂਦ ਲੋਕਾਂ ਦਾ ਲਾਕ ਡਾਊਨ ਦੇ ਪ੍ਰਤੀ ਰਵੱਈਆ ਕਾਫੀ ਢਿੱਲਾ-ਮੱਠਾ ਦੇਖਿਆ ਜਾ ਰਿਹਾ ਹੈ। ਲੋਕ ਭੀੜ-ਭਾੜ ਵਾਲੀਆਂ ਥਾਵਾਂ 'ਤੇ ਜਾ ਰਹੇ ਹਨ ਅਤੇ ਸੋਸ਼ਲ ਡਿਸਟੈਂਸਿੰਗ ਦਾ ਪਾਲਨ ਵੀ ਨਹੀਂ ਕਰਦੇ ਨਜ਼ਰ ਆ ਰਹੇ ਹਨ। ਇਸੇ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਇਕ ਤਸਵੀਰ ਸਾਹਮਣੇ ਆਈ ਹੈ ਜਿਸ ਨੂੰ ਲੈਕੇ ਸੋਸ਼ਲ ਮੀਡੀਆ 'ਤੇ ਲੋਕ ਉਨ੍ਹਾਂ ਦੀ ਆਲੋਚਨਾ ਵੀ ਕਰ ਰਹੇ ਹਨ ਅਤੇ ਤਾਰੀਫ ਵੀ।
ਦਰਅਸਲ ਬੋਰਿਸ ਜਾਨਸਨ ਨੂੰ ਸਵੇਰੇ ਕਾਫੀ ਦੇ ਕੱਪ ਦੇ ਨਾਲ ਵਾਕ ਕਰਦੇ ਹੋਏ ਆਫਿਸ ਜਾਂਦੇ ਦੇਖਿਆ ਗਿਆ। ਇਸ ਦੌਰਾਨ ਲਈ ਗਈ ਇਕ ਤਸਵੀਰ ਵਿਚ ਦੇਖਿਆ ਜਾ ਸਕਦਾ ਹੈ ਕਿ ਇਕ ਵਿਅਕਤੀ ਜਾਨਸਨ ਦੇ ਸਾਹਮਣੇ ਉਂਗਲੀ ਨਾਲ ਇਸ਼ਾਰਾ ਕਰਦਾ ਦਿਖਾਈ ਦੇ ਰਿਹਾ ਹੈ। ਅਜਿਹਾ ਲੱਗ ਰਿਹਾ ਹੈ ਕਿ ਜਿਵੇਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਡਾਂਟ ਰਿਹਾ ਹੋਵੇ। ਨੇੜਿਓਂ ਨਿਕਲਦੀ ਇਕ ਮਹਿਲਾ ਹੱਸਦੀ ਹੋਈ ਵੀ ਦਿਖਾਈ ਦੇ ਰਹੀ ਹੈ ਜਦੋਂ ਕਿ ਬੋਰਿਸ ਹੈਰਾਨ ਹਨ। ਹਾਲਾਂਕਿ ਇਸ ਵਿਅਕਤੀ ਨੇ ਅਸਲ ਵਿਚ ਕੀ ਕਿਹਾ ਇਹ ਕਿਸੇ ਨੂੰ ਨਹੀਂ ਪਤਾ।
ਸੋਸ਼ਲ ਮੀਡੀਆ 'ਤੇ ਹੁਣ ਬੋਰਿਸ ਦੀ ਤਾਰੀਫ ਹੋ ਰਹੀ ਹੈ ਕਿ ਇਕ ਆਮ ਨਾਗਰਿਕ ਕਿੰਨੇ ਆਰਾਮ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਆਪਣੇ ਮਨ ਦੀ ਗੱਲ ਆਪਣੇ ਲਹਿਜ਼ੇ ਵਿਚ ਕਹਿ ਰਿਹਾ ਹੈ। ਇਸ ਨੂੰ ਇਕ ਸਿਹਤਮੰਦ ਵਿਵਸਥਾ ਦੱਸਿਆ ਜਾ ਰਿਹਾ ਹੈ ਕਿ ਇਸ ਵਿਅਕਤੀ ਨੂੰ ਇਸ ਬਾਰੇ ਵਿਚ ਚਿੰਤਾ ਨਹੀਂ ਕਰਨੀ ਪੈ ਰਹੀ ਹੈ ਕਿ ਅਜਿਹਾ ਕਰਨ 'ਤੇ ਕੀ ਨਤੀਜੇ ਹੋ ਸਕਦੇ ਹਨ। ਲੋਕਾਂ ਨੇ ਇਸ ਆਜ਼ਾਦੀ ਦੇ ਸਨਮਾਨ ਦੀ ਗੱਲ ਵੀ ਕਹੀ ਹੈ। ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ ਜਦੋਂ ਆਮ ਆਦਮੀ ਦੇ ਸਖ਼ਤ ਲਹਿਜ਼ੇ ਦਾ ਸ਼ਿਕਾਰ ਜਾਨਸਨ ਬਣੇ ਹਨ। ਇਸ ਤੋਂ ਪਹਿਲਾਂ ਨਵੰਬਰ ਵਿਚ ਹਸਪਤਾਲ ਵਿਚ ਬੀਮਾਰ ਬੱਚੇ ਦੇ ਪਿਤਾ ਨੇ ਉਥੇ ਪਹੁੰਚੇ ਜਾਨਸਨ ਨੂੰ ਕਿਹਾ ਸੀ ਕਿ ਐਨ.ਐਚ.ਐਸ. (ਨੈਸ਼ਨਲ ਹੈਲਥ ਸਿਸਟਮ) ਨੂੰ ਖਰਾਬ ਕਰਨ ਤੋਂ ਬਾਅਦ ਉਹ ਪ੍ਰੈਸ ਲਈ ਆਏ ਹਨ।
ਕੋਰੋਨਾ ਵਾਇਰਸ ਲਾਕ ਡਾਊਨ ਨੂੰ ਲੈ ਕੇ ਜਾਰੀ ਕੀਤੇ ਗਏ ਹਿਦਾਇਤਾਂ ਦਾ ਪਾਲਨ ਖੁਦ ਨਾ ਕਰਨ ਲਈ ਸਰਕਾਰੀ ਅਧਿਕਾਰੀਆਂ ਨੂੰ ਆਲੋਚਨਾ ਦਾ ਸ਼ਿਕਾਰ ਹੋਣਾ ਪਿਆ ਹੈ। ਜਾਨਸਾਨ ਨੂੰ ਲੈ ਕੇ ਵੀ ਕਈ ਲੋਕਾਂ ਨੇ ਇਹ ਸਵਾਲ ਕੀਤਾ ਕਿ ਆਖਿਰ ਉਹ ਖੁਦ ਕਾਫੀ ਲੈ ਕੇ ਪਾਰਟ ਵਿਚ ਟਹਿਲਣ ਕਿਉਂ ਗਏ ਜਦੋਂ ਕਿ ਲਾਕ ਡਾਊਨ ਦਾ ਪਾਲਨ ਉਨ੍ਹਾਂ ਨੂੰ ਵੀ ਕਰਨਾ ਚਾਹੀਦਾ ਹੈ। ਹਾਲ ਹੀ ਵਿਚ ਬੋਰਿਸ ਕੋਰੋਨਾ ਦਾ ਇਲਾਜ ਕਰਵਾ ਕੇ ਵਾਪਸ ਆਏ ਹਨ, ਅਜਿਹੇ ਵਿਚ ਉਨ੍ਹਾਂ ਦੇ ਇਸ ਤਰ੍ਹਾਂ ਨਾਲ ਨਿਕਲਣ ਨੂੰ ਖਤਰਨਾਕ ਦੱਸਿਆ ਜਾ ਰਿਹਾ ਹੈ।
ਅਮਰੀਕਾ ਤੋਂ ਭਾਰਤ ਆਉਣ ਨੂੰ ਤਿਆਰ 25,000 ਭਾਰਤੀ
NEXT STORY