ਗੁਰਦਾਸਪੁਰ/ਅਹਿਮਦਾਬਾਦ (ਵਿਨੋਦ)- ਗੁਆਂਢੀ ਮੁਲਕ ਪਾਕਿਸਤਾਨ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਨੌਜਵਾਨ ਨੂੰ ਆਪਣੀਆਂ ਦੋ ਭੈਣਾਂ ਦੇ ਕਤਲ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਐੱਫ.ਆਈ.ਆਰ. ਦੇ ਅਨੁਸਾਰ ਮੰਡੀ ਅਹਿਮਦਾਬਾਦ ਪੁਲਸ ਦੇ ਐੱਸ.ਐੱਚ.ਓ. ਅਦਨਾਨ ਰਫੀਕ ਨੂੰ ਮੰਡੀ ਅਹਿਮਦਾਬਾਦ ਰੋਡ ’ਤੇ ਇੱਕ ਪੁਲਸ ਟੀਮ ਨਾਲ ਤਾਇਨਾਤ ਕੀਤਾ ਗਿਆ ਸੀ ਤਾਂ ਉਸ ਨੇ ਨੇੜਲੀ ਗਲੀ ਤੋਂ ਆਵਾਜ਼ਾਂ ਸੁਣੀਆਂ। ਐੱਫ.ਆਈ.ਆਰ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਜਦੋਂ ਪੁਲਸ ਮੌਕੇ ’ਤੇ ਪਹੁੰਚੀ ਤਾਂ ਉਨ੍ਹਾਂ ਨੇ ਇੱਕ ਨੌਜਵਾਨ ਨੂੰ ਦੋ ਮੁਟਿਆਰਾਂ ਨੂੰ ਵਾਰੀ-ਵਾਰੀ ਗੋਲੀ ਮਾਰਦੇ ਦੇਖਿਆ।
ਇਹ ਵੀ ਪੜ੍ਹੋ- 'ਗਲ਼ੀ' ਦੀ ਲੜਾਈ ਨੇ ਨਿਗਲ਼ ਲਿਆ ਨੌਜਵਾਨ, ਰੋਲ਼ ਸੁੱਟਿਆ ਹੱਸਦਾ-ਵੱਸਦਾ ਪਰਿਵਾਰ
ਐੱਫ.ਆਈ.ਆਰ. 'ਚ ਅੱਗੇ ਕਿਹਾ ਗਿਆ ਹੈ ਕਿ ਪੁਲਸ ਅਧਿਕਾਰੀਆਂ ਨੇ ਨੌਜਵਾਨਾਂ ਨੂੰ ਕਾਬੂ ਕਰਨ ਅਤੇ ਉਨ੍ਹਾਂ ਦੇ ਹਥਿਆਰ ਜ਼ਬਤ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ, ਪਰ ਉਦੋਂ ਤੱਕ ਦੋਵਾਂ ਕੁੜੀਆਂ ਦੀ ਗੋਲੀਆਂ ਲੱਗਣ ਕਾਰਨ ਮੌਤ ਹੋ ਗਈ ਸੀ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਸੈਫ ਉਲ ਮਲੂਕ ਵਜੋਂ ਹੋਈ ਹੈ। ਉਸ ਨੇ ਪੁਲਸ ਨੂੰ ਦੱਸਿਆ ਕਿ ਦੋਵੇਂ ਕੁੜੀਆਂ ਇਕਰਾ (26) ਅਤੇ ਆਦਿਲਾ (19) ਉਸ ਦੀਆਂ ਸਕੀਆਂ ਭੈਣਾਂ ਸਨ। ਉਸ ਨੇ ਦਾਅਵਾ ਕੀਤਾ ਕਿ ਉਸ ਦੀਆਂ ਭੈਣਾਂ ਨੈਤਿਕ ਤੌਰ ’ਤੇ ਭ੍ਰਿਸ਼ਟ ਸਨ ਅਤੇ ਸਥਾਨਕ ਲੋਕ ਉਸ ਨੂੰ ਉਨ੍ਹਾਂ ਦੇ ਮਾੜੇ ਚਰਿੱਤਰ ਬਾਰੇ ਤਾਅਨੇ ਮਾਰ ਰਹੇ ਸਨ, ਜਿਸ ਕਾਰਨ ਉਸ ਨੂੰ ਮਾਨਸਿਕ ਪਰੇਸ਼ਾਨੀ ਹੋ ਰਹੀ ਸੀ ਤੇ ਉਸ ਦੀ ਇੱਕ ਭੈਣ ਇਕਰਾ ਪਹਿਲਾਂ ਆਪਣੇ ਬੁਆਏਫ੍ਰੈਂਡ ਨਾਲ ਭੱਜ ਗਈ ਸੀ। ਇਸੇ ਪਰੇਸ਼ਾਨੀ ਕਾਰਨ ਉਸ ਨੇ ਇਹ ਕਦਮ ਚੁੱਕਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਏਅਰਲਾਈਨ ਕੰਪਨੀ ਨੇ ਨਿਯਮਾਂ 'ਚ ਕੀਤਾ ਵੱਡਾ ਬਦਲਾਅ ! ਇਨ੍ਹਾਂ ਚੀਜ਼ਾਂ 'ਤੇ ਲੱਗੀ ਰੋਕ
NEXT STORY