ਬੈਕਾਂਕ- ਥਾਈਲੈਂਡ ਵਿਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ। ਦਰਅਸਲ ਇਥੋਂ ਦੇ ਇਕ ਮੰਦਰ ਦੇ ਪੁਜਾਰੀ ਨੇ ਆਪਣਾ ਗਲਾ ਸਿਰਫ਼ ਇਸ ਕਰਕੇ ਵੱਢ ਲਿਆ, ਕਿਉਂਕਿ ਉਸ ਨੂੰ ਲੱਗਦਾ ਸੀ ਕਿ ਅਜਿਹਾ ਕਰਨ ਨਾਲ ਉਸ ਦਾ ਪ੍ਰਮਾਤਮਾ ਦੇ ਰੂਪ ਵਿਚ ਅਵਤਾਰ ਹੋਵੇਗਾ। ਪੁਜਾਰੀ ਦੀ ਪਛਾਣ ਥੰਮਾਕਰੋਣ ਵੈਂਗਪਰੀਚਾ (hammakorn Wangpreecha) ਵਜੋਂ ਹੋਈ ਹੈ।
ਇਹ ਵੀ ਪੜ੍ਹੋ : ਬ੍ਰਿਟੇਨ: ਖ਼ੁਦ ਨੂੰ ਭਗਵਾਨ ਦਾ ਅਵਤਾਰ ਦੱਸਣ ਵਾਲੇ ਭਾਰਤੀ ਢੋਂਗੀ ਬਾਬੇ ਦੀ ਖੁੱਲ੍ਹੀ ਪੋਲ, ਲੱਗਾ ਜਬਰ ਜ਼ਿਨਾਹ ਦਾ ਦੋਸ਼
ਮਾਮਲਾ 15 ਅਪ੍ਰੈਲ ਦਾ ਦੱਸਿਆ ਜਾ ਰਿਹਾ ਹੈ। ਥੰਮਾਕਰੋਣ ਦੀ ਲਾਸ਼ ਥਾਈਲੈਂਡ ਦੇ ਨੋਂਗ ਬੁਆ ਲਾਂਫੂ (Nong 2ua Lamphu) ਪ੍ਰਾਂਤ ਦੇ ਮੰਦਰ 'ਚੋਂ ਮਿਲੀ। ਥੰਮਾਕਰੋਣ ਵਾਟ ਫੂ ਹਿਨ ਮੰਦਰ ਵਿਚ ਇਕ ਪੁਜਾਰੀ ਸੀ। ਉਸ ਨੇ ਮੰਦਰ ਦੇ ਵਿਹੜੇ ਵਿਚ ਇਕ ਵੱਡੀ ਆਰੀ ਨਾਲ ਆਪਣਾ ਗਲਾ ਵੱਢ ਲਿਆ। ਉਸ ਨੂੰ ਲਗਦਾ ਸੀ ਕਿ ਆਪਣੀ ਬਲੀ ਚੜ੍ਹਾ ਕੇ ਉਹ ਭਗਵਾਨ ਬਣ ਜਾਵੇਗਾ। ਥੰਮਾਕਰੋਣ ਨੂੰ ਜਾਣਨ ਵਾਲਿਆਂ ਦੇ ਅਨੁਸਾਰ, ਪੁਜਾਰੀ ਪਿਛਲੇ 5 ਸਾਲਾਂ ਤੋਂ ਇਸ ਦੀ ਤਿਆਰੀ ਕਰ ਰਿਹਾ ਸੀ। ਉਸ ਨੇ ਕਈ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਸੀ। ਸਾਰਿਆ ਨੂੰ ਲੱਗਦਾ ਸੀ ਕਿ ਪੁਜਾਰੀ ਮਜ਼ਾਕ ਕਰ ਰਿਹਾ ਹੈ। ਜਦੋਂ ਥੰਮਾਕਰੋਣ ਦੀ ਲਾਸ਼ ਮਿਲੀ, ਤਾਂ ਸਾਰੇ ਹੈਰਾਨ ਰਹਿ ਗਏ।
ਇਹ ਵੀ ਪੜ੍ਹੋ : ਕੋਰੋਨਾ ਆਫ਼ਤ ਦਰਮਿਆਨ ਅਮਰੀਕਾ ਦੀ ਆਪਣੇ ਨਾਗਰਿਕਾਂ ਨੂੰ ਚਿਤਾਵਨੀ, ਭਾਰਤ ਯਾਤਰਾ ਕਰਨ ਤੋਂ ਵਰਜਿਆ
ਥੰਮਾਕਰੋਣ ਦੀ ਲਾਸ਼ ਨੂੰ ਸਭ ਤੋਂ ਪਹਿਲਾਂ ਉਸ ਦੇ ਭਤੀਜੇ ਨੇ ਵੇਖਿਆ ਸੀ। ਕੋਲ ਪਈ ਚਿੱਠੀ ਨਾਲ ਸਾਰਾ ਖ਼ੁਲਾਸਾ ਹੋਇਆ। ਇਸ ਚਿੱਠੀ ਵਿਚ ਥੰਮਾਕਰੋਣ ਨੇ ਲਿਖਿਆ ਕਿ ਉਹ ਪਿਛਲੇ 5 ਸਾਲਾਂ ਤੋਂ ਇਸ ਦੀ ਤਿਆਰੀ ਕਰ ਰਿਹਾ ਸੀ। ਮੌਤ ਤੋਂ ਬਾਅਦ, ਉਹ ਹੁਣ ਪ੍ਰਮਾਤਮਾ ਦੇ ਅਵਤਾਰ ਵਿਚ ਪੈਦਾ ਹੋਏਗਾ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਕੈਨੇਡਾ ਪੁਲਸ ਨੇ ਕੀਤਾ ਅੰਤਰ-ਰਾਸ਼ਟਰੀ ਡਰੱਗ ਰੈਕੇਟ ਦਾ ਪਰਦਾਫਾਸ਼, ਵੱਡੀ ਗਿਣਤੀ 'ਚ ਪੰਜਾਬੀ ਗ੍ਰਿਫ਼ਤਾਰ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਇਟਲੀ ਆਉਣ ਵਾਲੇ ਭਾਰਤੀਆਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਹੋਣੀ ਲਾਜ਼ਮੀ : ਸੰਜੀਵ ਲਾਂਬਾ
NEXT STORY