Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, MAR 17, 2026

    12:02:21 AM

  • bhai ranjit singh dhadrianwale summoned

    ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਖ਼ਿਲਾਫ਼ ਸੰਮਨ...

  • sukhbir singh badal statement

    ਦਿੱਲੀ ਦੀਆਂ ਪਾਰਟੀਆਂ ਨੇ ਪੰਜਾਬ ਨੂੰ ਕੀਤਾ ਬਰਬਾਦ,...

  • sukhpal singh khaira statement

    ਟਿਕਟਾਂ ਬਚਾਉਣ ਲਈ ਦਿੱਲੀ ਦੇ ਇਸ਼ਾਰੇ 'ਤੇ 'ਆਪ'...

  • gurdwara sahib  shiromani committee

    ਹੈਦਰਾਬਾਦ ’ਚ ਗੁਰਦੁਆਰਾ ਸਾਹਿਬ ਦੀ ਜਗ੍ਹਾ ’ਤੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • ਚੀਨ ਨੂੰ ਕਿਨਾਰੇ ਕਰ ਤਾਈਵਾਨ ਨੇ ਭਾਰਤ ਦੀ ਮਦਦ ਨਾਲ ਪੁਲਾੜ ’ਚ ਭੇਜਿਆ ਆਪਣਾ ਉੱਪਗ੍ਰਹਿ

INTERNATIONAL News Punjabi(ਵਿਦੇਸ਼)

ਚੀਨ ਨੂੰ ਕਿਨਾਰੇ ਕਰ ਤਾਈਵਾਨ ਨੇ ਭਾਰਤ ਦੀ ਮਦਦ ਨਾਲ ਪੁਲਾੜ ’ਚ ਭੇਜਿਆ ਆਪਣਾ ਉੱਪਗ੍ਰਹਿ

  • Edited By Vandana,
  • Updated: 08 Mar, 2022 12:06 PM
International
bypassing china  taiwan launched its own satellite help of india
  • Share
    • Facebook
    • Tumblr
    • Linkedin
    • Twitter
  • Comment

ਚੀਨ ਦੀਆਂ ਨੀਤੀਆਂ ਦੇ ਕਾਰਨ ਨਾ ਸਿਰਫ ਵਿਸ਼ਵ ਪੱਧਰੀ ਸ਼ਕਤੀਆਂ ਸਗੋਂ ਚੀਨ ਦੇ ਗੁਆਂਢੀ ਦੇਸ਼ਾਂ ’ਚ ਚੀਨ ਦੇ ਵਿਰੁੱਧ ਭਾਰੀ ਗੁੱਸਾ ਫੈਲ ਗਿਆ ਹੈ। ਇਹ ਸਾਰੇ ਦੇਸ਼ ਚੀਨ ਤੋਂ ਦੂਰ ਹੁੰਦੇ ਜਾ ਰਹੇ ਹਨ, ਅਜਿਹੇ ’ਚ ਇਹ ਦੇਸ਼ ਜਾਂ ਤਾਂ ਅਮਰੀਕਾ ਅਤੇ ਯੂਰਪੀ ਸੰਘ ਦਾ ਹੱਥ ਫੜ ਰਹੇ ਹਨ ਜਾਂ ਫਿਰ ਉਨ੍ਹਾਂ ਤਾਕਤਾਂ ਦੇ ਨਾਲ ਹੱਥ ਮਿਲਾ ਰਹੇ ਹਨ ਜੋ ਚੀਨ ਦੇ ਵਿਰੁੱਧ ਹਨ ਅਤੇ ਪ੍ਰਗਤੀਸ਼ੀਲ ਢੰਗ ਨਾਲ ਕੰਮ ਕਰ ਰਹੇ ਹਨ।

ਚੀਨ ਦੇ ਗੁਆਂਢੀ ਦੇਸ਼ ਤਾਈਵਾਨ ਦੀ ਗੱਲ ਕਰੀਏ ਤਾਂ ਉਸ ਨੂੰ ਚੀਨ ਹਮੇਸ਼ਾ ਧਮਕਾਉਂਦਾ ਰਹਿੰਦਾ ਹੈ ਪਰ ਤਾਈਵਾਨ ਲਗਾਤਾਰ ਵਿਗਿਆਨ ਦੇ ਖੇਤਰ ’ਚ ਤਰੱਕੀ ਕਰਦਾ ਜਾ ਰਿਹਾ ਹੈ। 
14 ਫਰਵਰੀ ਨੂੰ ਭਾਰਤ ਨੇ ਜੋ ਉਪਗ੍ਰਹਿ ਪੁਲਾੜ ’ਚ ਭੇਜਿਆ ਹੈ ਉਸ ’ਚ ਇਕ ਉਪਗ੍ਰਹਿ ਤਾਈਵਾਨ ਦਾ ਵੀ ਸ਼ਾਮਲ ਹੈ। ਭਾਰਤ ਨੇ ਸੋਮਵਾਰ ਨੂੰ ਪੀ. ਐੱਸ. ਐੱਲ. ਵੀ. ਸੀ. 52 ਰਾਹੀਂ ਅਰਥ ਆਬਜ਼ਰਵੇਸ਼ਨ ਸੈਟੇਲਾਈਟ ਭਾਵ ਈ. ਓ. ਐੱਸ. 04 ਭੇਜਿਆ ਹੈ, ਇਸ ਦੇ ਇਲਾਵਾ ਦੋ ਕੌਮਾਂਤਰੀ ਕੰਪਨੀਆਂ ਦੇ ਉਪਗ੍ਰਹਿ ਵੀ ਪੁਲਾੜ ’ਚ ਭੇਜੇ ਗਏ ਹਨ। ਇਸ ਨੂੰ ਆਂਧਰਾ ਪ੍ਰਦੇਸ਼ ਦੇ ਸ਼੍ਰੀ ਹਰਿਕੋਟਾ ਦੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਭੇਜਿਆ ਗਿਆ ਹੈ।2 ਕੌਮਾਂਤਰੀ ਉਪਗ੍ਰਹਿ ’ਚੋਂ ਇਕ ਤਾਈਵਾਨ ਦਾ ਉਪਗ੍ਰਹਿ ਹੈ। ਤਾਈਵਾਨ ਸਾਲ 2018 ਤੋਂ ਭਾਰਤ ਦੇ ਪੁਲਾੜ ਸੰਸਥਾਨ ਇਸਰੋ ਦੇ ਨਾਲ ਮਿਲ ਕੇ ਕੰਮ ਕਰਨਾ ਚਾਹੁੰਦਾ ਸੀ ਕਿਉਂਕਿ ਦੋਵਾਂ ਦੇਸ਼ਾਂ ’ਚ ਕੌਮਾਂਤਰੀ ਮੁਹਿੰਮ ਨੂੰ ਲੈ ਕੇ, ਉਪਗ੍ਰਹਿਆਂ ਨੂੰ ਲੈ ਕੇ ਬਹੁਤ ਸੰਭਾਵਨਾਵਾਂ ਮੌਜੂਦ ਹਨ। ਪੀ. ਐੱਸ. ਐੱਲ. ਵੀ. ਦੇ ਸਫਲਤਾਪੂਰਵਕ ਪੁਲਾੜ ’ਚ ਲਾਂਚ ਹੋਣ ਦੇ ਬਾਅਦ ਤਾਈਵਾਨ ਦੇ ਮੀਡੀਆ ਨੇ ਖ਼ਬਰ ਜਾਰੀ ਕਰ ਕੇ ਦੁਨੀਆ ਨੂੰ ਦੱਸਿਆ ਕਿ ਇਸ ਗੱਲ ਤੋਂ ਤਾਈਵਾਨ ਦੀ ਜਨਤਾ ਕਿੰਨੀ ਖੁਸ਼ ਹੈ। ਇਸ ਦੇ ਨਾਲ ਹੀ ਉੱਥੋਂ ਦੇ ਮੀਡੀਆ ਨੇ ਇਹ ਵੀ ਦੱਸਿਆ ਕਿ ਇਹ ਇਤਿਹਾਸਕ ਹੈ ਕਿਉਂਕਿ ਪਹਿਲੀ ਵਾਰ ਭਾਰਤ ਨੇ ਤਾਈਵਾਨ ਉਪਗ੍ਰਹਿ ਨੂੰ ਪੁਲਾੜ ’ਚ ਲਾਂਚ ਕੀਤਾ ਹੈ।


ਤਾਈਵਾਨ ਨੂੰ ਇਸ ਗੱਲ ਦੀ ਜਾਣਕਾਰੀ ਹੈ ਕਿ ਇਸਰੋ ਅੱਜ ਪੁਲਾੜ ਦੇ ਖੇਤਰ ’ਚ ਦੁਨੀਆ ਦੇ ਮੋਹਰੀ ਦੇਸ਼ਾਂ ’ਚ ਸ਼ਾਮਲ ਹੈ। ਭਾਰਤ ਦੇ ਉਪਗ੍ਰਹਿ ਦੇ ਨਾਲ ਹੀ ਇਸ ’ਚ ਦੋ ਹੋਰ ਉਪਗ੍ਰਹਿ ਸਨ ਜਿਨ੍ਹਾਂ ’ਚੋਂ ਇਕ ਹੈ ਇੰਸਪਾਇਰਸੈੱਟ-1ਏ। ਇਸ ਨੂੰ ਤਿਆਰ ਕਰਨ ’ਚ ਤਾਈਵਾਨ ਦੀ ਸੈਂਟਰਲ ਯੂਨੀਵਰਸਿਟੀ ਦੀ ਵੱਡੀ ਭੂਮਿਕਾ ਹੈ। ਇਹ ਉਪਗ੍ਰਹਿ 8-9 ਕਿ. ਗ੍ਰਾ ਦਾ ਹੈ ਅਤੇ ਛੋਟੇ ਉਪਗ੍ਰਹਿ ਦੀ ਸ਼੍ਰੇਣੀ ’ਚ ਆਉਦਾ ਹੈ। ਇਸ ਨੂੰ ਤਿਆਰ ਕਰਨ ’ਚ ਤਾਈਵਾਨ ਦੇ ਖੋਜੀਆਂ ਦੇ ਇਲਾਵਾ ਅਮਰੀਕਾ ਅਤੇ ਸਿੰਗਾਪੁਰ ਦੇ ਮਾਹਿਰਾਂ ਦਾ ਹੱਥ ਸੀ। ਭਾਰਤ ਅਤੇ ਤਾਈਵਾਨ ਦੀ ਇਹ ਛੋਟੀ ਜਿਹੀ ਸ਼ੁਰੂਆਤ ਹੈ ਪਰ ਇਤਿਹਾਸਕ ਸ਼ੁਰੂਆਤ ਹੈ, ਆਉਣ ਵਾਲੇ ਸਮੇਂ ’ਚ ਭਾਰਤ ਅਤੇ ਤਾਈਵਾਨ ਦਰਮਿਆਨ ਪੁਲਾੜ ਦੇ ਖੇਤਰ ’ਚ ਸਹਿਯੋਗ ਹੋਰ ਵੀ ਵਧੇਗਾ ਜਿਸ ਦੇ ਤਹਿਤ ਹੋਰ ਵੱਡੇ ਅਤੇ ਸਖਤ ਯੰਤਰਾਂ ਵਾਲੇ ਉਪਗ੍ਰਹਿ ਪੁਲਾੜ ’ਚ ਭਾਰਤ ਰਾਹੀਂ ਭੇਜੇ ਜਾਣਗੇ। 

ਅਜੇ ਤੱਕ ਤਾਈਵਾਨ ਪੁਲਾੜ ਦੇ ਖੇਤਰ ’ਚ ਅਮਰੀਕਾ ’ਤੇ ਨਿਰਭਰ ਸੀ ਪਰ ਹੁਣ ਉਸ ਨੇ ਭਾਰਤ ਦਾ ਸਾਥ ਫੜਿਆ ਹੈ।ਤਾਈਵਾਨ ਜਿਸ ਭੂਗੋਲਿਕ ਸਥਿਤੀ ’ਚ ਹੈ ਉੱਥੇ ਸਮੇਂ-ਸਮੇਂ ’ਤੇ ਸਮੁੰਦਰੀ ਤੂਫਾਨ ਆਉਂਦੇ ਰਹਿੰਦੇ ਹਨ ਜਿਨ੍ਹਾਂ ਨੂੰ ਟਾਈਫੂਨ ਕਹਿੰਦੇ ਹਨ, ਇਸ ਨਾਲ ਉੱਥੇ ਕੁਦਰਤੀ ਅਤੇ ਮਨੁੱਖ ਰਾਹੀਂ ਤਿਆਰ ਸੋਮਿਆਂ ਦਾ ਵੱਡਾ ਨੁਕਸਾਨ ਹੁੰਦਾ ਹੈ ਤਾਈਵਾਨ ਨੂੰ ਅਜੇ ਤੱਕ ਇਸ ਬਾਰੇ ’ਚ ਜਾਣਕਾਰੀ ਲਈ ਅਮਰੀਕਾ ’ਤੇ ਨਿਰਭਰ ਰਹਿਣਾ ਪੈਂਦਾ ਸੀ ਪਰ ਹੁਣ ਉਸ ਨੇ ਆਪਣੀ ਨਿਰਭਰਤਾ ਅਮਰੀਕਾ ’ਤੇ ਘਟਾਉਣ ਦਾ ਕੰਮ ਕੀਤਾ ਹੈ। ਪੁਲਾੜ ਦੇ ਖੇਤਰ ’ਚ ਭਾਰਤ ਦੇ ਇਸਰੋ ਅਤੇ ਤਾਈਵਾਨ ਸੈਂਟਰਲ ਯੂਨੀਵਰਸਿਟੀ ਦਰਮਿਆਨ ਇਹ ਪਹਿਲਾ ਸਹਿਯੋਗ ਹੈ। ਉਪਗ੍ਰਹਿ ਦੇ ਲਾਂਚ ਕਰਨ ਤੋਂ ਕੁਝ ਦਿਨ ਪਹਿਲਾਂ ਹੀ ਤਾਈਵਾਨ ਦੇ ਵਿਦੇਸ਼ ਮੰਤਰੀ ਨੇ ਭਾਰਤ ਦੇ ਬਾਰੇ ’ਚ ਇਕ ਬਿਆਨ ਵੀ ਦਿੱਤਾ ਜੋ ਵੱਧ ਚਰਚਾ ’ਚ ਨਹੀਂ ਹੈ ਪਰ ਉਨ੍ਹਾਂ ਦਾ ਬਿਆਨ ਮਹੱਤਵਪੂਰਨ ਹੈ। 

ਤਾਈਵਾਨ ਦੇ ਵਿਦੇਸ਼ ਮੰਤਰੀ ਜੋ ਸੇਫ ਵੂ ਨੇ ਕਿਹਾ ਹੈ ਕਿ ਤਾਈਵਾਨ ਦੀ ਜਨਤਾ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਭਾਰਤ ਨੂੰ ਜਾਣਦੀ ਹੈ ਅਤੇ ਉਸ ਦਾ ਆਦਰ ਕਰਦੀ ਹੈ ਜੋ ਹਰ ਤਰ੍ਹਾਂ ਦੀ ਚੁਣੌਤੀ ਦਾ ਡਟ ਕੇ ਸਾਹਮਣਾ ਕਰਦਾ ਹੈ। ਤਾਈਵਾਨ, ਯੂਰਪ, ਅਮਰੀਕਾ ਸਮੇਤ ਪੂਰੀ ਦੁਨੀਆ ਨੇ ਦੇਖਿਆ ਹੈ ਕਿ ਜੇਕਰ ਚੀਨ ਦੇ ਸਾਹਮਣੇ ਕੋਈ ਇਕ ਦੇਸ਼ ਨਿਡਰਤਾ ਨਾਲ ਖੜ੍ਹਾ ਹੈ ਤਾਂ ਭਾਰਤ ਹੈ। ਭਾਰਤ ਨੇ ਚੀਨ ਦੀ ਹਮਲਾਵਰ ਨੀਤੀ ਨੂੰ ਕਰਾਰਾ ਜਵਾਬ ਦਿੱਤਾ ਹੈ ਜਿਸ ਕਾਰਨ ਚੀਨ ਇਸ ਸਮੇਂ ਸੋਚ ਸਮਝ ਕੇ ਚੱਲ ਰਿਹਾ ਹੈ। ਭਾਰਤ ਚੀਨ ਨਾਲ ਬਰਾਬਰੀ ਦੇ ਪੱਧਰ ’ਤੇ ਗੱਲ ਕਰੇਗਾ, ਨਹੀਂ ਤਾਂ ਚੀਨ ਨਾਲ ਭਾਰਤ ਕੋਈ ਗੱਲ ਨਹੀਂ ਕਰਨੀ ਚਾਹੁੰਦੀ। ਭਾਰਤ ਨੇ ਦਿਖਾ ਦਿੱਤਾ ਹੈ ਕਿ ਜੇਕਰ ਚੀਨ ਆਪਣੀ ਸ਼ਕਤੀ ਦੀ ਗਲਤ ਵਰਤੋਂ ਕਰੇਗਾ ਤਾਂ ਭਾਰਤ ਉਸ ਨੂੰ ਸਬਕ ਜ਼ਰੂਰ ਸਿਖਾਵੇਗਾ। ਇਨ੍ਹਾਂ ਸਾਰੀਆਂ ਗੱਲਾਂ ਨੂੰ ਲੈ ਕੇ ਤਾਈਵਾਨ ਦੀ ਜਨਤਾ ਦਰਮਿਆਨ ਅੱਜ ਭਾਰਤ ਦਾ ਸਨਮਾਨ ਬਣਿਆ ਹੋਇਆ ਹੈ।

ਭਾਰਤ ਤਾਈਵਾਨ ਦੇ ਉਪਗ੍ਰਹਿ ਨੂੰ ਲਾਂਚਿੰਗ ਗੱਡੀ ਨਾਲ ਪੁਲਾੜ ’ਚ ਪਹੁੰਚਾਵੇਗਾ ਅਤੇ ਤਾਈਵਾਨ ਦੇ ਮੀਡੀਆ ’ਚ ਭਾਰਤ ਦੀ ਸ਼ਲਾਘਾ ਦੀ ਗੱਲ ਹੋਵੇਗੀ ਤਾਂ ਚੀਨ ਚੁੱਪ ਰਹੇ, ਅਜਿਹਾ ਹੋ ਨਹੀਂ ਸਕਦਾ। ਚੀਨ ਨੇ ਵੀ ਆਪਣੇ ਮੀਡੀਆ ਰਾਹੀਂ ਇਸ ਪੂਰੇ ਘਟਨਾਕ੍ਰਮ ਦੀ ਬੁਰਾਈ ਕੀਤੀ ਹੈ। ਭਾਰਤ ’ਚ ਚੀਨ ਦੇ ਦੂਤਘਰ ਤੋਂ ਜਾਰੀ ਇਕ ਬਿਆਨ ’ਚ ਕਿਹਾ ਗਿਆ ਹੈ ਕਿ ਭਾਰਤੀ ਮੀਡੀਆ ਤਾਈਵਾਨ ਦੀ ਆਜ਼ਾਦੀ ਦੀ ਗੱਲ ਕਰਕੇ ਬਹੁਤ ਗਲਤ ਕਰ ਰਿਹਾ ਹੈ ਅਤੇ ਤਾਈਵਾਨ ਦੇ ਰਾਜਦੂਤ ਨੂੰ ਭਾਰਤ ਕਿਉਂ ਸੱਦ ਰਿਹਾ ਹੈ। ਉਸ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ।ਦਰਅਸਲ ਭਾਰਤ ਦੇ ਤਾਈਵਾਨ ਦੇ ਇੰਨੇ ਨੇੜੇ ਆ ਜਾਣ ਨਾਲ ਅਤੇ ਉਸ ਦੀ ਮਦਦ ਕਰਨ ਨਾਲ ਚੀਨ ਬੁਰੀ ਤਰ੍ਹਾਂ ਸੁਲਗ ਰਿਹਾ ਹੈ। ਪੂਰੇ ਏਸ਼ੀਆ ’ਚ ਤਾਈਵਾਨ ਦੇ ਨਾਲ ਜਾਪਾਨ ਨੂੰ ਛੱਡ ਕੇ ਕੋਈ ਹੋਰ ਦੇਸ਼ ਖੜ੍ਹਾ ਨਹੀਂ ਹੋ ਸਕਦਾ ਪਰ ਭਾਰਤ ਨੇ ਇਹ ਹਿੰਮਤ ਦਿਖਾਈ ਹੈ ਤਾਂ ਚੀਨ ਨੂੰ ਇਸ ਦਾ ਕਰਾਰਾ ਜਵਾਬ ਮਿਲ ਗਿਆ ਹੈ।

ਭਵਿੱਖ ’ਚ ਪੁਲਾੜ ਦੇ ਨਾਲ-ਨਾਲ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰ ’ਚ ਭਾਰਤ ਅਤੇ ਤਾਈਵਾਨ ਦਰਮਿਆਨ ਵੱਡੀਆਂ ਸੰਭਾਵਨਾਵਾਂ ਮੌਜੂਦ ਹਨ, ਦੋਵੇਂ ਦੇਸ਼ ਚੀਨ ਦੀ ਪ੍ਰਵਾਹ ਕੀਤੇ ਬਿਨਾਂ ਹੁਣ ਖੁੱਲ੍ਹ ਕੇ ਇਕ-ਦੂਜੇ ਤੋਂ ਸਿੱਖਣ ਅਤੇ ਇਕ-ਦੂਸਰੇ ਦੀ ਮਦਦ ਕਰਨ ਲਈ ਅੱਗੇ ਆਏ ਹਨ। ਇਕ ਪਾਸੇ ਜਿੱਥੇ ਤਾਈਵਾਨ ਵਿਗਿਆਨ ਅਤੇ ਤਕਨੀਕ ਦੇ ਖੇਤਰ ’ਚ ਅਮਰੀਕਾ ’ਤੇ ਆਪਣੀ ਨਿਰਭਰਤਾ ਘੱਟ ਕਰ ਕੇ ਦੂਸਰੇ ਦੇਸ਼ਾਂ ਦਾ ਸਾਥ ਫੜ ਰਿਹਾ ਹੈ ਤਾਂ ਓਧਰ ਭਾਰਤ ਵੀ ਤਾਈਵਾਨ ਦਾ ਸਾਥ ਦੇ ਕੇ ਦੇਸੀ ਤਕਨੀਕ ’ਚ ਹੋਰ ਤਰੱਕੀ ਕਰਨੀ ਚਾਹੁੰਦਾ ਹੈ, ਇਸ ਨਾਲ ਦੋਵਾਂ ਦੇਸ਼ਾਂ ਨੂੰ ਇਕੱਠਿਆਂ ਅੱਗੇ ਵਧਣ ਦਾ ਮੌਕਾ ਮਿਲੇਗਾ।

  • Taiwan
  • India
  • Space
  • Satellite
  • Launch
  • ਤਾਈਵਾਨ
  • ਭਾਰਤ
  • ਪੁਲਾੜ
  • ਉੱਪਗ੍ਰਹਿ
  • ਲਾਂਚ

ਪੁਤਿਨ ਦੀਆਂ ਵਧਣਗੀਆਂ ਮੁਸ਼ਕਲਾਂ, ਆਸਟ੍ਰੇਲੀਆ ਨੇ ਰੂਸ 'ਤੇ ਲਗਾਈਆਂ ਨਵੀਆਂ ਪਾਬੰਦੀਆਂ

NEXT STORY

Stories You May Like

  • meesho  it department sends tax of 1 500 crores
    Meesho ਨੂੰ ਵੱਡਾ ਝਟਕਾ, IT ਵਿਭਾਗ ਨੇ ਭੇਜਿਆ 1,500 ਕਰੋੜ ਦਾ ਟੈਕਸ
  • rahul gandhi dream
    ਰਾਜਨੀਤੀ, ਨਹੀਂ ਤਾਂ ਪੁਲਾੜ ਵਿਗਿਆਨ ਦਾ ਖੇਤਰ! ਰਾਹੁਲ ਗਾਂਧੀ ਨੇ ਦੱਸਿਆ ਆਪਣਾ 'ਸੁਫ਼ਨਾ'
  • rbi injects rs 50 000 crore into banking
    RBI ਨੇ ਸਰਕਾਰੀ ਜ਼ਮਾਨਤਾਂ ਦੀ ਖਰੀਦ ਨਾਲ ਬੈਂਕਿੰਗ ਪ੍ਰਣਾਲੀ ’ਚ 50,000 ਕਰੋੜ ਰੁਪਏ ਪਾਏ
  • body of unidentified woman found on roadside
    ਅਣਪਛਾਤੀ ਔਰਤ ਦੀ ਸੜਕ ਕਿਨਾਰੇ ਤੋਂ ਮਿਲੀ ਲਾਸ਼
  • isro  ce20 engine  successful test  india
    ਪੁਲਾੜ 'ਚ ਵਧੇਗੀ ਭਾਰਤ ਦੀ 'ਤਾਕਤ'! ISRO ਨੇ 22 ਟਨ ਦੀ ਸਮਰੱਥਾ ਵਾਲੇ CE20 ਇੰਜਣ ਦਾ ਕੀਤਾ ਸਫ਼ਲ ਟੈਸਟ
  • india changes fdi rules for china many big decisions approved
    ਚੀਨ ਲਈ ਭਾਰਤ ਨੇ ਕੀਤਾ FDI ਨਿਯਮਾਂ 'ਚ ਬਦਲਾਅ, ਕਈ ਵੱਡੇ ਫ਼ੈਸਲਿਆਂ 'ਤੇ ਲੱਗੀ ਮੁਹਰ
  • 23000 indians in danger in iran war zone
    Iran war zone 'ਚ ਖ਼ਤਰੇ 'ਚ  23,000 ਭਾਰਤੀ! ਸਰਕਾਰ ਨੂੰ ਲਾਈ ਮਦਦ ਦੀ ਗੁਹਾਰ
  • over 47 million cyber threats prevented in india in 2025  kaspersky
    2025 ’ਚ ਭਾਰਤ ’ਚ 4.7 ਕਰੋੜ ਤੋਂ ਵੱਧ ਸਾਈਬਰ ਖਤਰਿਆਂ ਨੂੰ ਰੋਕਿਆ : ਕੈਸਪਰਸਕਾਈ
  • accident in jalandhar  s ppr market  audi hits thar  cctv comes to light
    ਜਲੰਧਰ ਦੀ PPR ਮਾਰਕੀਟ 'ਚ ਹਾਦਸਾ: ਆਡੀ ਨੇ ਥਾਰ ਨੂੰ ਮਾਰੀ ਟੱਕਰ, ਸੀਸੀਟੀਵੀ 'ਚ...
  • sukhbir singh badal statement
    ਦਿੱਲੀ ਦੀਆਂ ਪਾਰਟੀਆਂ ਨੇ ਪੰਜਾਬ ਨੂੰ ਕੀਤਾ ਬਰਬਾਦ, ਆਪਣੇ ਹੀ ਵਿਧਾਇਕਾਂ ਨੂੰ ਨਹੀਂ...
  • sukhpal singh khaira statement
    ਟਿਕਟਾਂ ਬਚਾਉਣ ਲਈ ਦਿੱਲੀ ਦੇ ਇਸ਼ਾਰੇ 'ਤੇ 'ਆਪ' ਵਿਧਾਇਕਾਂ ਕਰ ਰਹੀਆਂ ਮੇਰੇ...
  • heavy rains 3 days in punjab imd issues thunderstorm alert
    ਪੰਜਾਬ 'ਚ ਅਜੇ 3 ਦਿਨ ਹੋਰ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਵੱਲੋਂ...
  • two food supply department inspectors suspended in punjab
    ਪੰਜਾਬ ਦੇ ਇਨ੍ਹਾਂ ਵੱਡੇ ਅਧਿਕਾਰੀਆਂ 'ਤੇ ਡਿੱਗੀ ਗਾਜ! ਹੋ ਗਈ ਵੱਡੀ ਕਾਰਵਾਈ
  • 3 consecutive holidays in punjab closed school collages
    ਪੰਜਾਬ 'ਚ ਲਗਾਤਾਰ 3 ਛੁੱਟੀਆਂ ! ਬੰਦ ਰਹਿਣਗੇ ਸਕੂਲ, ਕਾਲਜ ਤੇ ਦਫ਼ਤਰ
  • piles of garbage piled up in jalandhar despite spending rs 30 crore
    15 ਲੱਖ ਟਨ ਕੂੜਾ ਸਾਫ਼ ਕਰਕੇ ਇੰਦੌਰ ਬਣਿਆ ਨੰਬਰ ਇਕ, ਜਲੰਧਰ 'ਚ 30 ਕਰੋੜ ਖ਼ਰਚਣ...
  • pargat singh ranjit singh case
    ਪੰਜਾਬ ਵਿਧਾਨ ਸਭਾ 'ਚ ਉੱਠਿਆ ਰਣਜੀਤ ਸਿੰਘ ਦੇ ਐਨਕਾਊਂਟਰ ਦਾ ਮੁੱਦਾ, ਪਰਗਟ ਸਿੰਘ...
Trending
Ek Nazar
gold price fall

ਸੋਨੇ ਦੀਆਂ ਕੀਮਤਾਂ 'ਚ ਆਈ ਵੱਡੀ ਗਿਰਾਵਟ, ਜਾਣੋ 10 ਗ੍ਰਾਮ Gold ਦਾ ਰੇਟ

post office new service india post 24 speed post delivery service

ਭਾਰਤੀ ਡਾਕ ਵਿਭਾਗ ਦਾ ਵੱਡਾ ਧਮਾਕਾ! ਹੁਣ 24 ਘੰਟਿਆਂ 'ਚ ਮਿਲੇਗਾ ਪਾਰਸਲ, ਦੇਰੀ...

american soldiers killed in attacks on baghdad base

ਅਮਰੀਕੀ ਟਿਕਾਣਿਆਂ 'ਤੇ ਈਰਾਨੀ ਹਮਲੇ ਵਧੇ, ਬਗਦਾਦ ਬੇਸ 'ਤੇ ਹਮਲੇ 'ਚ ਮਾਰੇ ਗਏ...

amritsar becomes   shimla   in the heat of march

ਗੁਰੂ ਨਗਰੀ ’ਤੇ ਕੁਦਰਤ ਮਿਹਰਬਾਨ; ਮਾਰਚ ਦੀ ਗਰਮੀ ’ਚ ‘ਸ਼ਿਮਲਾ’ ਬਣਿਆ ਅੰਮ੍ਰਿਤਸਰ

order veg thali meat bone piece

ਆਰਡਰ ਕੀਤੀ 'ਵੈੱਜ ਥਾਲੀ' 'ਚ ਹੱਡੀ ਦੇਖ ਗਾਹਕ ਦੇ ਉੱਡੇ ਹੋਸ਼! ਲਖਨਊ ਦੇ ਹੋਟਲ 'ਚ...

gold price plummets on first day of the week

ਹਫ਼ਤੇ ਦੇ ਪਹਿਲੇ ਦਿਨ ਹੀ ਮੂਧੇ ਮੂੰਹ ਡਿੱਗਾ ਸੋਨਾ ! ਚਾਂਦੀ ਦੀਆਂ ਕੀਮਤਾਂ 'ਚ ਵੀ...

huge shortage of healthy organs for donation

ਅੰਗ ਦਾਨ ਲਈ ਸਿਹਤਮੰਦ ਅੰਗਾਂ ਦੀ ਵੱਡੀ ਘਾਟ, ਸਕ੍ਰੀਨਿੰਗ ਦੌਰਾਨ ਇੱਕ-ਤਿਹਾਈ ਅੰਗ...

firing at former sarpanch s house

ਸਾਬਕਾ ਸਰਪੰਚ ਦੇ ਘਰ ’ਤੇ ਫਾਇਰਿੰਗ, ਜਾਨੋਂ ਮਾਰਨ ਦੀ ਨੀਅਤ ਨਾਲ ਕੀਤੇ 10 ਫਾਇਰ

young boy making reel accident

Reel ਬਣਾਉਣ ਦੇ ਚੱਕਰ 'ਚ ਨੌਜਵਾਨ ਨਾਲ ਵਾਪਰੀ ਅਜਿਹੀ ਅਣਹੋਈ, ਉੱਠਿਆ ਜਨਾਜ਼ਾ

oil executives warn trump

ਹੋਰ ਵਧੇਗਾ ਊਰਜਾ ਸੰਕਟ, ਤੇਲ ਕੰਪਨੀਆਂ ਦੀ ਟਰੰਪ ਨੂੰ ਚੇਤਾਵਨੀ

sidhu moosewala  s new song is coming

ਆਉਣ ਵਾਲੈ ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ! Insta ਸਟੋਰੀ ਨੇ ਛੇੜੀ ਚਰਚਾ

bibi is alive benjamin netanyahu

‘ਬੀਬੀ ਅਜੇ ਜ਼ਿੰਦਾ ਹੈ...’, ਮੌਤ ਦੀਆਂ ਅਫਵਾਹਾਂ ਵਿਚਾਲੇ ਕੌਫੀ ਪੀਂਦੇ ਨਜ਼ਰ ਆਏ...

israel claims to destroyed hezbollah command

ਇਜ਼ਰਾਈਲ ਦਾ ਦਾਅਵਾ, ਬੇਰੂਤ 'ਚ ਹਿਜ਼ਬੁੱਲਾ ਕਮਾਂਡ ਸੈਂਟਰਾਂ ਨੂੰ ਕੀਤਾ ਤਬਾਹ

now ants smuggled chinese citizens arrested at airport

ਹੁਣ ਕੀੜੀਆਂ ਦੀ ਵੀ ਹੋਣ ਲੱਗੀ ਤਸਕਰੀ, ਏਅਰਪੋਰਟ 'ਤੇ ਚੀਨੀ ਨਾਗਰਿਕ ਗ੍ਰਿਫ਼ਤਾਰ

israeli soldiers opened fire on car

ਇਜ਼ਰਾਈਲੀ ਸੈਨਿਕਾਂ ਨੇ ਕਾਰ 'ਤੇ ਕੀਤੀ ਗੋਲੀਬਾਰੀ, ਬੱਚਿਆਂ ਸਣੇ ਚਾਰ ਲੋਕਾਂ ਦੀ...

wave of mourning in the music world  veteran artist passes away

ਸੰਗੀਤ ਜਗਤ 'ਚ ਸੋਗ ਦੀ ਲਹਿਰ ! ਦਿੱਗਜ ਕਲਾਕਾਰ ਫਿਲ ਕੈਂਪਬੇਲ ਦਾ ਹੋਇਆ ਦੇਹਾਂਤ

ravi dubey reveals his sweet ritual with wife sargun mehta in the morning

ਰਵੀ ਦੁਬੇ ਤੇ ਸਰਗੁਣ ਮਹਿਤਾ ਦੀ ਲਵ ਸਟੋਰੀ ਦਾ ਨਵਾਂ ਕਿੱਸਾ; ਸਵੇਰੇ-ਸਵੇਰੇ ਜਗਾ ਕੇ...

now this star cricketer will hit fours and sixes on the film pitch

ਹੁਣ ਫ਼ਿਲਮੀ ਪਿੱਚ 'ਤੇ ਚੌਕੇ-ਛੱਕੇ ਮਾਰੇਗਾ ਇਹ ਸਟਾਰ ਕ੍ਰਿਕਟਰ ! 'ਰੱਬ ਦਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਵਿਦੇਸ਼ ਦੀਆਂ ਖਬਰਾਂ
    • american soldiers killed in attacks on baghdad base
      ਅਮਰੀਕੀ ਟਿਕਾਣਿਆਂ 'ਤੇ ਈਰਾਨੀ ਹਮਲੇ ਵਧੇ, ਬਗਦਾਦ ਬੇਸ 'ਤੇ ਹਮਲੇ 'ਚ ਮਾਰੇ ਗਏ...
    • 6 killed  142 injured in uae   defence ministry
      ਖੇਤਰੀ ਤਣਾਅ ਦਰਮਿਆਨ UAE 'ਚ 6 ਲੋਕਾਂ ਦੀ ਮੌਤ ਤੇ 142 ਜ਼ਖਮੀ : ਰੱਖਿਆ ਮੰਤਰਾਲਾ
    • israel plans to bomb 1 000 sites in iran
      ਵੱਡੀ ਖ਼ਬਰ: ਇਜ਼ਰਾਈਲ ਦਾ 'ਆਪ੍ਰੇਸ਼ਨ ਈਰਾਨ' ਹੋਰ ਤੇਜ਼; 21 ਦਿਨਾਂ 'ਚ 1,000...
    • iranian citizens arriving in iraq
      ਈਰਾਨ 'ਚ ਬਦਤਰ ਹੇਏ ਹਾਲਾਤ! ਦੇਸ਼ ਛੱਡ ਭੱਜਣ ਲੱਗੇ ਈਰਾਨੀ
    • israel offers ceasefire
      'ਖ਼ਤਮ ਹੋ ਜਾਏਗੀ ਜੰਗ, ਬਸ ਇਰਾਨ ਮੰਨ ਲਵੇ ਆਹ ਗੱਲ..!', ਇਜ਼ਰਾਈਲ ਨੇ ਰੱਖੀ...
    • gurmat event organized at sujara  mantova
      ਗੁਰਦੁਆਰਾ ਸੁਖਮਨੀ ਸਾਹਿਬ, ਸੁਜਾਰਾ (ਮਾਨਤੋਵਾ) ਵਿਖੇ ਗੁਰਮਤਿ ਸਮਾਗਮ ਆਯੋਜਿਤ ...
    • drone attack on uae s fujairah port
      UAE ਦੀ ਸਭ ਤੋਂ ਵੱਡੀ ਬੰਦਰਗਾਹ ਫੁਜੈਰਾਹ 'ਤੇ ਡਰੋਨ ਹਮਲਾ, ਲੱਗੀ ਭਿਆਨਕ ਅੱਗ
    • 19 indians arrested in uae
      ਜੰਗ ਵਿਚਾਲੇ UAE 'ਚ 19 ਭਾਰਤੀ ਗ੍ਰਿਫ਼ਤਾਰ ! ਜਾਣੋ ਕਿਉਂ ਹੋਈ ਇਹ ਸਖ਼ਤ ਕਾਰਵਾਈ
    • missile hits in abu dhabi
      ਵੱਡੀ ਖ਼ਬਰ : ਅਬੂ ਧਾਬੀ 'ਚ ਮਿਜ਼ਾਈਲ ਹਮਲਾ, ਇੱਕ ਵਿਅਕਤੀ ਦੀ ਮੌਤ
    • indians arrested in us for u visa fraud
      ਅਮਰੀਕਾ 'ਚ 'U visa' ਧੋਖਾਧੜੀ ਮਾਮਲੇ 'ਚ 11 ਭਾਰਤੀ ਗ੍ਰਿਫ਼ਤਾਰ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +