ਕੈਲਗਰੀ— ਕੈਨੇਡਾ ਦੇ ਕੈਲਗਰੀ 'ਚ ਐਤਵਾਰ ਦੀ ਰਾਤ ਨੂੰ ਗੋਲੀਬਾਰੀ ਹੋਈ, ਜਿਸ ਕਾਰਨ ਇਕ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਪੈਰਾ-ਮੈਡੀਕਲ ਅਧਿਕਾਰੀਆਂ ਨੇ ਦੱਸਿਆ ਕਿ ਗੋਲੀਬਾਰੀ ਦੇ ਸ਼ਿਕਾਰ ਹੋਏ ਵਿਅਕਤੀ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਉਸ ਦੀ ਪਿੱਠ 'ਤੇ ਗੋਲੀ ਲੱਗੀ।
ਇਹ ਘਟਨਾ ਐਤਵਾਰ ਦੀ ਰਾਤ ਤਕਰੀਬਨ 8.30 ਵਜੇ ਕੈਲਗਰੀ ਦੇ ਉੱਤਰੀ-ਪੂਰਬੀ 100 ਬਲਾਕ ਪਾਈਨ ਹਿੱਲ ਪਲੇਸ 'ਤੇ ਵਾਪਰੀ। ਕੈਲਗਰੀ ਪੁਲਸ ਨੇ ਕਿਹਾ ਕਿ ਘਟਨਾ ਐਤਵਾਰ ਨੂੰ ਘਰ ਦੇ ਅੰਦਰ ਹੀ ਵਾਪਰੀ। ਇਸ ਘਟਨਾ ਦੇ ਸੰਬੰਧ ਵਿਚ ਪੁਲਸ ਨੇ ਕਿਹਾ ਉਹ ਅਜੇ ਵੀ ਗਵਾਹਾਂ ਅਤੇ ਪੀੜਤ ਨਾਲ ਗੱਲਬਾਤ ਕਰ ਰਹੇ ਹਨ। ਇਸ ਸੰਬੰਧ ਵਿਚ ਕਿਸੇ ਨੂੰ ਵੀ ਹਿਰਾਸਤ ਵਿਚ ਨਹੀਂ ਲਿਆ ਗਿਆ। ਇਸ ਘਟਨਾ ਦੇ ਸੰਬੰਧ ਵਿਚ ਪੁਲਸ ਨੇ ਹੋਰ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਪੁਲਸ ਦਾ ਕਹਿਣਾ ਹੈ ਕਿ ਪੀੜਤ ਤੋਂ ਪੁੱਛ-ਗਿੱਛ ਮਗਰੋਂ ਹੀ ਪੂਰਾ ਮਾਮਲਾ ਖੁੱਲ੍ਹੇੇਗਾ।
ਟੈਕਸਾਸ ਗੈਸ ਸਟੇਸ਼ਨ ਦੇ ਬਾਹਰ ਟਰੈਕਟਰ ਟ੍ਰੇਲਰ ਵਿਚ ਬੰਦ ਪਾਏ ਗਏ 17 ਲੋਕ : ਪੁਲਸ
NEXT STORY