ਐਡਿਨਬਰਗ — ਟੈਕਸਾਸ ਪੁਲਸ ਨੇ ਦੱਸਿਆ ਕਿ ਇਕ ਗੈਸ ਸਟੇਸ਼ਨ ਦੇ ਬਾਹਰ ਖੜ੍ਹੇ ਇਕ ਟਰੈਕਟਰ ਟ੍ਰੇਲਰ ਵਿਚ 17 ਲੋਕ ਬੰਦ ਪਾਏ ਗਏ । ਐਡਿਨਬਰਗ ਦੇ ਸਹਾਇਕ ਪੁਲਸ ਮੁਖੀ ਆਸਕਰ ਟਰੇਵਿਨੋ ਨੇ ਦੱਸਿਆ ਕਿ ਵੱਖ-ਵੱਖ ਦੇਸ਼ਾਂ ਦੇ ਇਹ ਪ੍ਰਵਾਸੀ 4 ਪਹੀਆ ਵਾਹਨ ਵਿਚ ਘੱਟ ਤੋਂ ਘੱਟ 8 ਘੰਟੇ ਤੋਂ ਬੰਦ ਸਨ, ਜਿਨ੍ਹਾਂ ਨੂੰ ਐਤਵਾਰ ਸਵੇਰੇ ਛੁਡਾਇਆ ਗਿਆ । ਉਨ੍ਹਾਂ ਦੱਸਿਆ ਕਿ ਟਰੈਕਟਰ ਅੰਦਰ ਮੌਜੂਦ ਕਿਸੇ ਵੀ ਵਿਅਕਤੀ ਨੂੰ ਮੈਡੀਕਲ ਦੇਖਭਾਲ ਦੀ ਲੋੜ ਨਹੀਂ ਹੈ । ਟਰੇਵਿਨੋ ਨੇ ਕਿਹਾ ਕਿ ਧੋਖਾ ਦੇਣ ਦੇ ਸ਼ੱਕ ਵਿਚ 2 ਲੋਕਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ । ਇਕ ਰਿਪੋਰਟ ਅਨੁਸਾਰ ਇਕ ਅਣਜਾਣ ਫੋਨ ਆਉਣ ਤੋਂ ਬਾਅਦ ਪੁਲਸ ਨੇ ਇਹ ਕਾਰਵਾਈ ਕੀਤੀ । ਫੋਨ ਕਰਨ ਵਾਲੇ ਨੇ ਕਿਹਾ ਸੀ ਕਿ ਉਸ ਦਾ ਇਕ ਰਿਸ਼ਤੇਦਾਰ ਹੋਰ ਕਈ ਲੋਕਾਂ ਨਾਲ ਟਰੈਕਟਰ-ਟ੍ਰੇਲਰ ਵਿਚ ਬੰਦ ਹੈ । ਅਮਰੀਕਾ ਦੇ ਇਮੀਗ੍ਰੇਸ਼ਨ ਅਤੇ ਕਸਟਮ ਲਾਗੂ ਦੇ ਬੁਲਾਰੇ ਨੇ ਕਿਹਾ ਕਿ ਏਜੰਸੀ ਮਾਮਲੇ ਦੀ ਜਾਂਚ ਕਰ ਰਹੀ ਹੈ ।
ਪਾਣੀ 'ਚ ਡੁੱਬ ਜਾਣ ਕਾਰਨ ਔਰਤ ਦੀ ਮੌਤ
NEXT STORY