ਕੈਲਗਰੀ— ਕੈਨੇਡਾ ਵਿਚ ਕਾਰ ਚੋਰਾਂ ਨੇ ਤਰਥੱਲੀ ਮਚਾ ਕੇ ਰੱਖੀ ਹੈ ਅਤੇ ਇਹ ਵਾਹਨ ਚੋਰ ਲੋਕਾਂ ਦੀ ਸੁਰੱਖਿਆ ਲਈ ਵੱਡਾ ਖਤਰਾ ਪੇਸ਼ ਕਰ ਰਹੇ ਹਨ। ਇਕੱਲੇ ਕੈਲਗਰੀ ਵਿਚ ਬੀਤੇ ਪੰਜ ਸਾਲਾਂ ਵਿਚ ਵਾਹਨ ਚੋਰੀਆਂ ਵਿਚ 51 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ। ਇਹ ਵਾਹਨ ਚੋਰ ਰਾਹ ਜਾਂਦੇ ਵਾਹਨਾਂ ਅਤੇ ਲੋਕਾਂ ਲਈ ਕਿੰਨੇਂ ਖਤਰਨਾਕ ਸਾਬਤ ਹੋ ਸਕਦੇ ਹਨ, ਇਸ ਬਾਰੇ ਦੱਸਦੀ ਇਕ ਵੀਡੀਓ ਕੈਲਗਰੀ ਦੀ ਪੁਲਸ ਵੱਲੋਂ ਜਾਰੀ ਕੀਤੀ ਗਈ ਹੈ। ਹੈਲੀਕਾਪਟਰਾਂ ਰਾਹੀਂ ਬਣਾਈ ਗਈ ਇਸ ਵੀਡੀਓ ਵਿਚ ਸਾਫ ਦਿਖਾਈ ਦਿੰਦਾ ਹੈ ਕਿ ਕਿਵੇਂ ਇਹ ਵਾਹਨ ਚੋਰ ਚੋਰੀ ਤੋਂ ਬਾਅਦ ਸੜਕਾਂ 'ਤੇ ਇਨ੍ਹਾਂ ਨੂੰ ਖਤਰਨਾਕ ਤਰੀਕੇ ਨਾਲ ਦੌੜਾਉਂਦੇ ਹਨ। ਇਸ ਵੀਡੀਓ ਵਿਚ ਕਈ ਵਾਰ ਅਜਿਹੇ ਮੌਕੇ ਆਏ ਜਦੋਂ ਚੋਰੀ ਦੇ ਇਹ ਵਾਹਨ ਦੂਜੇ ਵਾਹਨਾਂ ਨਾਲ ਖਹਿ ਕੇ ਲੰਘੇ। ਕਈ ਵਾਰ ਤਾਂ ਇਨ੍ਹਾਂ ਕਰਕੇ ਭਿਆਨਕ ਹਾਦਸੇ ਵਾਪਰ ਗਏ।
ਜ਼ਿਕਰਯੋਗ ਹੈ ਕਿ ਬੀਤੇ ਸਾਲ ਕੈਲਗਰੀ ਵਿਚ ਵਾਹਨ ਚੋਰੀ ਦੀਆਂ 4879 ਰਿਪੋਰਟਾਂ ਮਿਲੀਆਂ। ਪੁਲਸ ਨੇ ਦੱਸਿਆ ਕਿ ਇਨ੍ਹਾਂ ਚੋਰੀਆਂ 'ਚੋਂ ਜ਼ਿਆਦਾਤਰ ਉਸ ਸਮੇਂ ਹੋਈਆਂ ਜਦੋਂ ਵਾਹਨਾਂ ਦੇ ਵਿਚ ਚਾਬੀਆਂ ਛੱਡ ਦਿੱਤੀਆਂ ਗਈਆਂ। ਪੁਲਸ ਨੇ ਇਹ ਵੀਡੀਓ ਜਾਰੀ ਕਰਕੇ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਵਾਹਨ ਚੋਰਾਂ ਤੋਂ ਸਾਵਧਾਨ ਰਹਿਣ ਅਤੇ ਜਦੋਂ ਵੀ ਸੜਕ 'ਤੇ ਕੋਈ ਵਾਹਨ ਇਸ ਤਰ੍ਹਾਂ ਬੇਢੰਗੇ ਤਰੀਕੇ ਨਾਲ ਚੱਲਦਾ ਦਿਖਾਈ ਦੇਵੇ ਤਾਂ ਬਚਾਅ ਨੂੰ ਪਹਿਲੇ ਦਿੰਦੇ ਹੋਏ ਇਕ ਪਾਸੇ ਹੋ ਜਾਣ।
ਢਾਕਾ ਕੈਫੇ ਹਮਲੇ ਦਾ ਇਕ ਹੋਰ ਸਰਗਨਾ ਗ੍ਰਿਫਤਾਰ
NEXT STORY