ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ )-ਅਮਰੀਕੀ ਸਟੇਟ ਕੈਲੀਫੋਰਨੀਆ, ਜੋ ਕਿ ਕਿਸੇ ਸਮੇਂ ਦੇਸ਼ ਦਾ ਕੋਵਿਡ -19 ਦਾ ਕੇਂਦਰ ਸੀ, ਹੁਣ ਪ੍ਰਤੀ 1,00,000 ਲੋਕਾਂ ਪਿੱਛੇ ਸਭ ਤੋਂ ਘੱਟ ਪਾਜ਼ੇਟਿਵ ਕੇਸ ਦਰ ਦੀ ਰਿਪੋਰਟ ਕਰ ਰਿਹਾ ਹੈ। ਜੋਨਸ ਹੌਪਕਿਨਜ਼ ਯੂਨੀਵਰਸਿਟੀ ਦੁਆਰਾ ਜਾਰੀ ਅੰਕੜਿਆਂ ਅਨੁਸਾਰ ਸ਼ਨੀਵਾਰ ਸ਼ਾਮ ਤੱਕ, ਕੈਲੀਫੋਰਨੀਆ 'ਚ 1,00,000 ਲੋਕਾਂ ਲਈ 24.99 ਨਵੇਂ ਪੁਸ਼ਟੀ ਕੀਤੇ ਕੇਸ ਸਾਹਮਣੇ ਆਏ ਹਨ।
ਇਹ ਵੀ ਪੜ੍ਹੋ- UK: ਕੋਵਿਡ-19 ਕਾਰਨ 8,000 ਤੋਂ ਵੱਧ ਲੋਕ ਹਸਪਤਾਲਾਂ 'ਚ ਦਾਖਲ
ਕੈਲੀਫੋਰਨੀਆ ਦੇ ਸਿਹਤ ਵਿਭਾਗ ਦੇ ਅਨੁਸਾਰ, ਸਟੇਟ ਨੇ ਪਿਛਲੇ ਅੱਠ ਹਫਤਿਆਂ 'ਚ ਰੋਜ਼ਾਨਾ ਔਸਤਨ 8,172 ਨਵੇਂ ਕੇਸਾਂ ਦੀ ਰਿਪੋਰਟ ਕੀਤੀ ਅਤੇ ਇਸੇ ਸਮੇਂ ਦੌਰਾਨ ਪ੍ਰਤੀ ਦਿਨ ਕੋਵਿਡ-19 ਕਾਰਨ 92 ਮੌਤਾਂ ਵੀ ਹੋਈਆਂ। ਜਦਕਿ ਸਿਹਤ ਵਿਭਾਗ ਦੇ ਅਨੁਸਾਰ, ਸ਼ਨੀਵਾਰ ਤੱਕ, ਕੈਲੀਫੋਰਨੀਆ ਦੀ 77% ਤੋਂ ਵੱਧ ਆਬਾਦੀ ਨੂੰ ਕੋਰੋਨਾ ਟੀਕਾ ਲਗਾਇਆ ਗਿਆ ਹੈ।
ਇਹ ਵੀ ਪੜ੍ਹੋ- ਸਕਾਟਲੈਂਡ : 15ਵੀਂ ਸਦੀ ਦੀ ਮਸ਼ੀਨੀ ਛਪਾਈ ਦੀ ਕਿਤਾਬ ਹੋਵੇਗੀ ਨੀਲਾਮ
ਸੀ.ਡੀ.ਸੀ. ਦੀ ਰਿਪੋਰਟ ਅਨੁਸਾਰ, ਬੁੱਧਵਾਰ ਨੂੰ ਕੈਲੀਫੋਰਨੀਆ 'ਚ ਵਾਇਰਸ ਦਾ ਕਮਿਊਨਿਟੀ ਟ੍ਰਾਂਸਮਿਸ਼ਨ ਪੱਧਰ ਕਾਫੀ ਘੱਟ ਸੀ, ਹਾਲਾਂਕਿ ਸ਼ਨੀਵਾਰ ਤੱਕ ਕੈਲੀਫੋਰਨੀਆ ਦੀ ਸੰਚਾਰ ਦਰ ਥੋੜੀ ਵੱਧ ਦਰਜ ਹੋਈ। ਸਿਰਫ ਮੋਡੋਕ ਕਾਉਂਟੀ, ਲਸੇਨ ਕਾਉਂਟੀ, ਸੀਅਰਾ ਕਾਉਂਟੀ ਅਤੇ ਮੋਨੋ ਕਾਉਂਟੀ ਨੇ ਘੱਟ ਸੰਚਾਰ ਦਰਾਂ ਦੀ ਰਿਪੋਰਟ ਕੀਤੀ। ਦਸੰਬਰ 2020 'ਚ ਕੈਲੀਫੋਰਨੀਆ ਕੋਵਿਡ -19 ਦੇ 20 ਲੱਖ ਕੇਸਾਂ ਦੀ ਪੁਸ਼ਟੀ ਕਰਨ ਵਾਲਾ ਪਹਿਲਾ ਰਾਜ ਸੀ। ਸਟੇਟ ਦੇ ਸਿਹਤ ਵਿਭਾਗ ਦੇ ਅਨੁਸਾਰ ਸ਼ਨੀਵਾਰ ਤੱਕ ਸੂਬੇ 'ਚ ਕੁੱਲ 4,406,854 ਪੁਸ਼ਟੀ ਕੀਤੇ ਕੇਸ ਸਾਹਮਣੇ ਆਏ ਹਨ।
ਇਹ ਵੀ ਪੜ੍ਹੋ- ਵਿਕੀਪੀਡੀਆ ਨੇ ਦੋ ਘੰਟਿਆਂ 'ਚ ਬਦਲੇ ਪੰਜਾਬ ਦੇ 2 ਮੁੱਖ ਮੰਤਰੀਆਂ ਦੇ ਨਾਂ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਅਮਰੀਕੀ ਪ੍ਰਸ਼ਾਸਨ ਦੁਆਰਾ ਡੇਲ ਰਿਓ 'ਚ ਕੀਤੀ ਜਾਵੇਗੀ 400 ਬਾਰਡਰ ਏਜੰਟਾਂ ਦੀ ਤਾਇਨਾਤੀ
NEXT STORY