ਲਾਸ ਏਂਜਲਸ— ਦੱਖਣੀ ਕੈਲੀਫੋਰਨੀਆ ਦੇ ਜੰਗਲ 'ਚ ਹਵਾ ਨਾਲ ਫੈਲਦੀ ਜਾ ਰਹੀ ਅੱਗ ਨੇ ਭਿਆਨਕ ਰੂਪ ਲੈ ਲਿਆ ਜਿਸ ਕਾਰਨ ਸ਼ੁੱਕਰਵਾਰ ਨੂੰ ਤਕਰੀਬਨ 1,00,000 ਲੋਕਾਂ ਨੂੰ ਉੱਥੋਂ ਨਿਕਲਣ ਦੇ ਹੁਕਮ ਦਿੱਤੇ ਗਏ ਹਨ ਤੇ ਕਈ ਲੋਕਾਂ ਨੇ ਘਰ ਛੱਡ ਦਿੱਤੇ ਹਨ। ਅੱਗ 'ਚ ਦਰਜਨਾਂ ਘਰ ਬਰਬਾਦ ਹੋ ਗਏ। ਅਧਿਕਾਰੀਆਂ ਨੇ ਦੱੱਸਿਆ ਕਿ ਅੱਗ ਬੁਝਾਉਣ 'ਚ ਕਈ ਦਿਨ ਲੱਗ ਸਕਦੇ ਹਨ।
ਫਾਇਰ ਫਾਈਟਰਜ਼ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਸ਼ਾਮ ਤਕ ਜੰਗਲ ਦੀ ਅੱਗ ਹੋਰ ਭਿਆਨਕ ਹੋ ਗਈ। ਸੈਨ ਫਰਨਾਂਡੋ ਵੈਲੀ 'ਚ 7,542 ਏਕੜ ਤਕ ਅੱਗ ਫੈਲ ਗਈ। ਉਨ੍ਹਾਂ ਦੱਸਿਆ ਕਿ ਅੱਗ ਕਾਰਨ ਘੱਟ ਤੋਂ ਘੱਟ 31 ਘਰ ਬਰਬਾਦ ਹੋ ਗਏ। ਇਕ ਫਾਇਰ ਫਾਈਟਰ ਨੇ ਦੱਸਿਆ ਕਿ ਪੋਰਟਰ ਰੈਂਚ ਖੇਤਰ 'ਚ ਇਕ 50 ਸਾਲਾ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ।
ਤੇਜ਼ ਹਵਾਵਾਂ ਕਾਰਨ ਵੀਰਵਾਰ ਦੇਰ ਰਾਤ ਨੂੰ ਅੱਗ ਕੰਟਰੋਲ ਤੋਂ ਬਾਹਰ ਹੋ ਗਈ। ਲਾਸ ਏਂਜਲਸ ਫਾਇਰ ਵਿਭਾਗ ਦੇ ਮੁਖੀ ਰਾਲਫ ਟੇਰੇਜਾਸ ਨੇ ਦੱਸਿਆ,''ਇਹ ਇਕ ਬਹੁਤ ਹੀ ਭਿਆਨਕ ਅੱਗ ਹੈ।''
ਨਿਊਯਾਰਕ 'ਚ ਇਕ ਭਾਰਤੀ ਮੂਲ ਦੇ ਵਿਦਿਆਰਥੀ ਦੀ ਗੋਲੀ ਮਾਰ ਕੇ ਹੱਤਿਆ
NEXT STORY