ਕੈਲੀਫੋਰਨੀਆ (ਏਜੰਸੀ)— ਅਮਰੀਕਾ 'ਚ ਉੱਤਰੀ ਕੈਲੇਫੋਰਨੀਆ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ ਕਾਰਨ ਹੁਣ ਤਕ 23 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ ਕਈ ਹਾਲੀਵੁੱਡ ਹਸਤੀਆਂ ਨੂੰ ਵੀ ਘਰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਜਾਣਾ ਪਿਆ।

ਅਧਿਕਾਰੀਆਂ ਮੁਤਾਬਕ ਅੱਗ ਕਾਰਨ ਸਭ ਤੋਂ ਵੱਧ ਨੁਕਸਾਨ ਪੈਰਾਡਾਈਜ਼ ਸ਼ਹਿਰ ਨੂੰ ਹੋਇਆ ਹੈ। ਇਥੇ 6500 ਤੋਂ ਵੱਧ ਘਰ ਤਬਾਹ ਹੋ ਗਏ ਹਨ ਅਤੇ ਇਕ ਲੱਖ ਤੋਂ ਵਧੇਰੇ ਲੋਕਾਂ ਨੂੰ ਘਰ ਛੱਡਣੇ ਪਏ ਹਨ, ਜਿਨ੍ਹਾਂ 'ਚ ਕੁੱਝ ਹਾਲੀਵੁੱਡ ਹਸਤੀਆਂ ਵੀ ਸ਼ਾਮਲ ਹਨ। ਹਾਲੀਵੁੱਡ ਸਟਾਰਜ਼ ਦਾ ਘਰ ਕਿਹਾ ਜਾਣ ਵਾਲਾ ਮਾਲਿਬੂ ਰਿਜ਼ਾਰਟ ਵੀ ਅੱਗ ਦੀ ਲਪੇਟ 'ਚ ਆ ਗਿਆ ਹੈ।

ਬਹੁਤ ਸਾਰੇ ਸਟਾਰਜ਼ ਦੀ ਪ੍ਰਾਪਟੀ ਨੂੰ ਵੀ ਅੱਗ ਦੀਆਂ ਲਪਟਾਂ ਨੇ ਬਰਬਾਦ ਕਰ ਦਿੱਤਾ ਹੈ। ਕਈ ਅਜਿਹੇ ਮਸ਼ਹੂਰ ਸੈੱਟ ਖਰਾਬ ਹੋ ਗਏ ਹਨ, ਜਿੱਥੇ ਪ੍ਰਸਿੱਧ ਹਾਲੀਵੁੱਡ ਫਿਲਮਾਂ ਬਣੀਆਂ ਸਨ। ਕਈ ਮਸ਼ਹੂਰ ਹਸਤੀਆਂ ਨੂੰ ਘਰ ਖਾਲੀ ਕਰਕੇ ਹੋਟਲਾਂ 'ਚ ਰਹਿਣਾ ਪੈ ਰਿਹਾ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਤੇਜ਼ ਹਵਾਵਾਂ ਕਾਰਨ ਅੱਗ ਫੈਲਣ ਦੀ ਗਤੀ ਹੋਰ ਵਧ ਸਕਦੀ ਹੈ।
-ll.jpg)
ਅਧਿਕਾਰੀਆਂ ਨੇ ਦੱਸਿਆ ਕਿ 23 ਆਮ ਲੋਕ ਅੱਗ ਦੀ ਲਪੇਟ 'ਚ ਆ ਕੇ ਮਰ ਚੁੱਕੇ ਹਨ। ਉਨ੍ਹਾਂ ਨੂੰ ਕੁਝ ਲਾਸ਼ਾਂ ਕਾਰਾਂ ਅਤੇ ਘਰਾਂ ਅੰਦਰੋਂ ਮਿਲੀਆਂ ਹਨ। ਸ਼ਨੀਵਾਰ ਤਕ 9 ਲੋਕਾਂ ਦੀ ਮੌਤ ਹੋਣ ਦੀ ਖਬਰ ਮਿਲੀ ਸੀ ਪਰ ਇਸ ਮਗਰੋਂ ਬਚਾਅ ਅਧਿਕਾਰੀਆਂ ਨੂੰ 14 ਹੋਰ ਲਾਸ਼ਾਂ ਮਿਲੀਆਂ। ਸਥਾਨਕ ਸ਼ੈਰਿਫ ਕੋਰੀ ਹੋਨਈਆ ਨੇ ਦੱਸਿਆ,''ਅੱਜ 14 ਹੋਰ ਲਾਸ਼ਾਂ ਦਾ ਪਤਾ ਲੱਗਾ ਹੈ, ਜਿਸ ਨਾਲ ਮ੍ਰਿਤਕਾਂ ਦੀ ਕੁੱਲ ਗਿਣਤੀ 23 ਹੋ ਗਈ ਹੈ।''
WW1 ਦੇ 100 ਸਾਲ ਪੂਰੇ ਹੋਣ 'ਤੇ ਅੱਜ ਪੈਰਿਸ 'ਚ ਮੋਹਰੀ ਨੇਤਾ ਦੇਣਗੇ ਸ਼ਰਧਾਂਜਲੀ
NEXT STORY