ਓਂਟਾਰੀਓ (ਬਿਊਰੋ): ਕੈਨੇਡਾ ਦੀ ਗਵਰਨਰ ਜਨਰਲ ਅਤੇ ਮਹਾਰਾਣੀ ਐਲੀਜ਼ਾਬੇਥ ਦੂਜੀ ਦੀ ਪ੍ਰਤੀਨਿਧੀ ਜੂਲੀ ਪੇਈਟੇ ਨੇ ਸ਼ੁੱਕਰਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਅਜਿਹਾ ਉਹਨਾਂ ਨੇ ਆਪਣੇ ਦਫਤਰ 'ਤੇ ਲਗਾਏ ਗਏ ਕਥਿਤ ਕਾਰਜਸਥਲ 'ਤੇ ਪਰੇਸ਼ਾਨ ਕਰਨ (workplace harassment) ਦੇ ਦਾਅਵਿਆਂ ਨੂੰ ਲੈ ਕੇ ਵੀਰਵਾਰ ਨੂੰ ਪ੍ਰਕਾਸ਼ਿਤ ਹੋਈ ਰਿਪੋਰਟ ਮਗਰੋਂ ਕੀਤਾ। ਸਰਕਾਰ ਨੇ ਪਿਛਲੇ ਸਾਲ ਜੁਲਾਈ ਵਿਚ ਦੋਸ਼ਾਂ ਦੀ ਸੁਤੰਤਰ ਸਮੀਖਿਆ ਕੀਤੀ ਸੀ। ਉਦੋਂ ਗਵਰਨਰ ਜਨਰਲ ਦੀ ਅਧਿਕਾਰਤ ਰਿਹਾਇਸ਼ ਰਿਡਿਊ ਹਾਲ ਵਿਚ ਖਰਾਬ ਵਾਤਾਵਾਰਨ ਦੇ ਦੋਸ਼ ਲੱਗੇ ਸਨ।
ਕੈਨੇਡੀਆਈ ਮੀਡੀਆ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਸਮੀਖਿਆ ਦੇ ਨਤੀਜੇ ਬਹੁਤ ਖਰਾਬ ਸਨ। ਪੇਈਟੇ ਨੇ ਇਕ ਬਿਆਨ ਵਿਚ ਕਿਹਾ ਕਿ ਮੇਰੇ ਦਫਤਰ ਦੀ ਅਖੰਡਤਾ ਅਤੇ ਸਾਡੇ ਦੇਸ਼ ਤੇ ਲੋਕਤੰਤਰੀ ਸੰਸਥਾਵਾਂ ਦੀ ਭਲਾਈ ਲਈ, ਮੈਂ ਇਸ ਨਤੀਜੇ 'ਤੇ ਪਹੁੰਚੀ ਹਾਂ ਕਿ ਨਵੇਂ ਗਵਰਨਰ ਜਨਰਲ ਦੀ ਨਿਯੁਕਤੀ ਕੀਤੀ ਜਾਣੀ ਚਾਹੀਦੀ ਹੈ। ਮੈਂ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਆਪਣੇ ਫ਼ੈਸਲੇ ਬਾਰੇ ਦੱਸ ਦਿੱਤਾ ਹੈ।
ਗਵਰਨਰ ਜਨਰਲ ਦੇ ਦਫਤਰ ਵਿਚ ਕੰਮ ਕਰਨ ਵਾਲੇ ਵਰਤਮਾਨ ਅਤੇ ਸਾਬਕਾ ਕਰਮਚਾਰੀਆਂ ਨੇ ਦੋਸ਼ ਲਗਾਇਆ ਸੀ ਕਿ ਪੇਈਟੇ ਉਹਨਾਂ ਨੂੰ ਧਮਕਾਉਂਦੀ, ਜਨਤਕ ਤੌਰ 'ਤੇ ਅਪਮਾਨ ਕਰਦੀ ਅਤੇ ਕਰਮਚਾਰੀਆਂ ਨਾਲ ਬੁਲੀ ਮਤਲਬ ਧੱਕੇਸ਼ਾਹੀ ਕਰਦੀ ਹੈ। ਇਸ ਕਾਰਨ ਕੁਝ ਨੇ ਤੰਗ ਆ ਕੇ ਦਫਤਰ ਛੱਡ ਦਿੱਤਾ। ਪੇਈਟੇ ਨੇ ਉਸ ਸਮੇਂ ਦੋਸ਼ਾਂ 'ਤੇ ਜਵਾਬ ਦਿੰਦੇ ਹੋਏ ਕਿਹਾ ਸੀ ਕਿ ਉਹਨਾਂ ਨੇ ਇਸ ਮੁੱਦੇ ਨੂੰ ਕਾਫੀ ਗੰਭੀਰਤਾ ਨਾਲ ਲਿਆ ਹੈ। ਕੈਨੇਡਾ ਦੇ ਇਤਿਹਾਸ ਵਿਚ ਵਿਸ਼ੇਸ਼ ਰੂਪ ਨਾਲ ਅਜਿਹੀਆਂ ਹਾਲਤਾਂ ਵਿਚ ਇਕ ਗਵਰਨਰ ਜਨਰਲ ਦਾ ਅਸਤੀਫਾ ਬੇਮਿਸਾਲ ਹੈ।
ਪਰੇਸ਼ਾਨ ਕਰਨ ਦੇ ਦਾਅਵਿਆਂ ਦੇ ਇਲਾਵਾ ਪੇਈਟੇ ਨੂੰ ਰਿਡਿਊ ਹਾਲ ਵਿਚ ਮਹਿੰਗੇ ਨਵੀਨੀਕਰਨ 'ਤੇ ਜ਼ੋਰ ਦੇਣ ਲਈ ਜਨਤਕ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ ਸੀ। ਅਕਸਰ ਰੋਇਲ ਕੈਨੇਡੀਅਨ ਮਾਊਂਟੇਡ ਪੁਲਸ ਦੀ ਸਖ਼ਤ ਸੁਰੱਖਿਆ ਨੂੰ ਲੈ ਕੇ ਉਹਨਾਂ ਦੇ ਮਤਭੇਦ ਰਹੇ ਹਨ। ਇਸ ਵਿਚ ਜੋਗਿੰਗ 'ਤੇ ਜਾਣ ਸੰਬੰਧੀ ਪੁਲਸ ਨੂੰ ਸੂਚਨਾ ਨਾ ਦੇਣਾ ਸ਼ਾਮਲ ਹੈ। ਉਹਨਾਂ ਦੇ ਲੰਬੇ ਸਮੇਂ ਤੋਂ ਦੋਸਤ ਰਹੇ ਅਸੁਨਤਾ ਡੀ ਲੋਰੇਂਜੀ, ਜਿਹਨਾਂ ਨੂੰ ਪੇਈਟੇ ਨੇ ਗਵਰਨਰ ਜਨਰਲ ਦੇ ਸਕੱਤਰ ਦੇ ਰੂਪ ਵਿਚ ਨਿਯੁਕਤ ਕੀਤਾ ਸੀ ਨੇ ਉਹਨਾਂ 'ਤੇ ਕਰਮਚਾਰੀਆਂ ਨਾਲ ਦੁਰਵਿਵਹਾਰ ਕਰਨ ਦਾ ਦੋਸ਼ ਲਗਾਇਆ ਸੀ। ਲੋਰੇਂਜੋ ਨੇ ਵੀ ਪੇਈਟੇ ਦੇ ਇਸ ਵਿਵਹਾਰ ਕਾਰਨ ਨੌਕਰੀ ਛੱਡ ਦਿੱਤੀ ਸੀ।
ਆਪਣੇ ਅਸਤੀਫੇ ਦੀ ਘੋਸ਼ਣਾ ਕਰਦਿਆਂ ਪੇਲੇਟ ਨੇ ਪਿਛਲੇ ਕੁਝ ਮਹੀਨਿਆਂ ਵਿਚ ਰਿਡਿਊ ਹਾਲ ਵਿਚ ਜਾਰੀ ਤਣਾਅ ਨੂੰ ਲੈ ਕੇ ਮੁਆਫੀ ਮੰਗੀ। ਉਹਨਾਂ ਨੇ ਕਿਹਾ ਕਿ ਹਰ ਕਿਸੇ ਨੂੰ ਹਰ ਸਮੇਂ ਅਤੇ ਸਾਰੇ ਹਾਲਤਾਂ ਵਿਚ ਇਕ ਸਿਹਤਮੰਦ ਅਤੇ ਸੁਰੱਖਿਅਤ ਕਾਰਜ ਵਾਤਾਵਰਨ ਦਾ ਅਧਿਕਾਰ ਹੈ। ਅਜਿਹਾ ਪ੍ਰਤੀਤ ਹੁੰਦਾ ਹੈ ਕਿ ਹਮੇਸ਼ਾ ਅਜਿਹਾ ਨਹੀਂ ਰਿਹਾ ਅਤੇ ਇਸ ਲਈ ਮੈਨੂੰ ਅਫਸੋਸ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪੇਈਟੇ ਦੇ ਅਸਤੀਫੇ 'ਤੇ ਕਿਹਾ ਕਿ ਉਹਨਾਂ ਦਾ ਅਸਤੀਫਾ ਸਮੀਖਿਆ ਦੌਰਾਨ ਕਰਮਚਾਰੀਆਂ ਵੱਲੋਂ ਕਾਰਜਸਥਲ ਸੰਬੰਧੀ ਜ਼ਾਹਰ ਕੀਤੀਆਂ ਗਈਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਰਿਡਿਊ ਹਾਲ ਵਿਚ ਨਵੀਂ ਲੀਡਰਸ਼ਿਪ ਲਈ ਇਕ ਮੌਕਾ ਪ੍ਰਦਾਨ ਕਰਦਾ ਹੈ। ਪੇਈਟੇ ਦੀ ਜਗ੍ਹਾ ਰਾਣੀ ਐਲੀਜ਼ਾਬੇਥ ਦੂਜੀ ਵੱਲੋਂ ਤੈਅ ਸਮੇਂ ਵਿਚ ਕਿਸੇ ਵਿਅਕਤੀ ਦਾ ਨਾਮ ਘੋਸ਼ਿਤ ਕੀਤਾ ਜਾਵੇਗਾ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।
ਬਾਈਡੇਨ ਦੇ ਸਹੁੰ ਚੁੱਕ ਸਮਾਗਮ 'ਚ ਕਵਿਤਾ ਪੜ੍ਹਨ ਵਾਲੀ ਅਮਾਂਡਾ ਗੋਰਮੈਨ ਬਾਰੇ ਜਾਣੋ ਖ਼ਾਸ ਗੱਲਾਂ
NEXT STORY