ਓਟਾਵਾ (ਏ.ਐੱਨ.ਆਈ./ਸ਼ਿਨਹੂਆ): ਕੈਨੇਡਾ ਵਿਚ ਕੋਰੋਨਾ ਦਾ ਕਹਿਰ ਵੱਧਦਾ ਜਾ ਰਿਹਾ ਹੈ। ਕੈਨੇਡਾ ਵਿਚ ਕੋਵਿਡ-19 ਕੇਸਾਂ ਦੀ ਗਿਣਤੀ 10 ਲੱਖ ਦਾ ਅੰਕੜਾ ਦਾ ਪਾਰ ਕਰ ਗਈ ਹੈ। ਸੀ.ਟੀਵੀ ਦੇ ਰਿਪੋਰਟ ਮੁਤਾਬਕ ਦੇਸ਼ ਵਿਚ ਪੀੜਤਾਂ ਦੀ ਗਿਣਤੀ 1,001,645 ਹੋ ਗਈ ਹੈ। ਜੌਨਸ ਹੌਪਕਿੰਸ ਯੂਨੀਵਰਸਿਟੀ ਦੁਆਰਾ ਜਾਰੀ ਵਿਸ਼ਵਵਿਆਪੀ ਅੰਕੜਿਆਂ ਮੁਤਾਬਕ, 10 ਲੱਖ ਪੁਸ਼ਟੀ ਕੀਤੇ ਕੇਸਾਂ ਨੂੰ ਪਾਰ ਕਰਨ ਵਾਲਾ ਕੈਨੇਡਾ ਦੁਨੀਆ ਦਾ 23ਵਾਂ ਦੇਸ਼ ਬਣ ਗਿਆ ਹੈ।
25 ਜਨਵਰੀ, 2020 ਨੂੰ ਕੈਨੇਡਾ ਨੇ ਆਪਣੇ ਪਹਿਲੇ ਕੋਵਿਡ-19 ਕੇਸ ਦੀ ਪੁਸ਼ਟੀ ਕਰਨ ਤੋਂ 14 ਮਹੀਨਿਆਂ ਬਾਅਦ ਕੇਸਾਂ ਵਿਚ ਗੰਭੀਰ ਵਾਧਾ ਦੇਖਿਆ। ਮਹੀਨਿਆਂ ਦੇ ਸ਼ਟ਼ਡਾਊਨ, ਯਾਤਰਾ ਪਾਬੰਦੀਆਂ ਅਤੇ ਕੇਸਾਂ ਵਿਚ ਗਿਰਾਵਟ ਤੋਂ ਬਾਅਦ, ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਿਛਲੇ ਸਾਲ ਸਤੰਬਰ ਵਿਚ ਐਲਾਨ ਕੀਤਾ ਸੀ ਕਿ ਦੇਸ਼ ਕੋਵਿਡ-19 ਦੀ ਦੂਜੀ ਲਹਿਰ ਦੀ ਚਪੇਟ ਵਿਚ ਸੀ। ਇਸ ਸਮੇਂ, ਕੈਨੇਡਾ ਮਹਾਮਾਰੀ ਦੀ ਤੀਜੀ ਲਹਿਰ ਨਾਲ ਲੜ ਰਿਹਾ ਹੈ ਕਿਉਂਕਿ ਪੁਸ਼ਟੀਕਰਣ ਦੇ ਕੇਸ ਵੱਧ ਰਹੇ ਹਨ, ਜਦੋਂ ਬਿਮਾਰੀ ਦੇ ਵੈਰੀਐਂਟ ਵੱਖ-ਵੱਖ ਚਿੰਤਾਵਾਂ ਦਾ ਕਾਰਨ ਬਣਦੇ ਹਨ, ਖਾਸ ਕਰਕੇ ਓਂਟਾਰੀਓ, ਕਿਊਬੈਕ, ਅਤੇ ਬ੍ਰਿਟਿਸ਼ ਕੋਲੰਬੀਆ ਅਤੇ ਅਲਬਰਟਾ ਸਮੇਤ ਆਬਾਦੀ ਵਾਲੇ ਸੂਬਿਆਂ ਵਿਚ।
ਪੜ੍ਹੋ ਇਹ ਅਹਿਮ ਖਬਰ- ਸਾਵਧਾਨ! 50 ਕਰੋੜ ਤੋਂ ਵੱਧ ਖਾਤਿਆਂ ਦਾ ਫੇਸਬੁੱਕ ਡਾਟਾ ਹੈਕਰਾਂ ਦੀ ਵੈਬਸਾਈਟ 'ਤੇ ਉਪਲਬਧ
ਮਾਰਚ ਦੇ ਅਖੀਰ ਵਿਚ ਜਾਰੀ ਕੀਤੇ ਗਏ ਕੈਨੇਡੀਅਨ ਫੈਡਰਲ ਮਾਡਲਿੰਗ ਦੇ ਮੁਤਾਬਕ, ਕੋਵਿਡ-19 ਮਹਾਮਾਰੀ ਨਾਲ ਸਥਿਤੀ ਬਦਤਰ ਹੋ ਸਕਦੀ ਹੈ। ਰੋਜ਼ਾਨਾ ਕੇਸਾਂ ਦਾ ਅੰਕੜਾ ਸੰਭਾਵਤ ਤੌਰ 'ਤੇ 12,000 ਨੂੰ ਪਾਰ ਕਰ ਸਕਦਾ ਹੈ।ਫੈਡਰਲ ਮਾਡਲਿੰਗ ਨੇ ਇਹ ਵੀ ਜ਼ੋਰਦਾਰ ਢੰਗ ਨਾਲ ਸੁਝਾਅ ਦਿੱਤਾ ਕਿ ਮਹਾਮਾਰੀ ਨੂੰ ਉਦੋਂ ਕੰਟਰੋਲ ਕੀਤਾ ਜਾ ਸਕਦਾ ਹੈ ਜਦੋਂ ਪਾਬੰਦੀਆਂ ਸਖ਼ਤ ਕਰ ਦਿੱਤੀਆਂ ਜਾਣ।
ਨੋਟ- ਕੈਨੇਡਾ 'ਚ ਪੀੜਤਾਂ ਦੀ ਗਿਣਤੀ 1 ਮਿਲੀਅਨ ਤੋਂ ਪਾਰ,ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸਾਵਧਾਨ! 50 ਕਰੋੜ ਤੋਂ ਵੱਧ ਖਾਤਿਆਂ ਦਾ ਫੇਸਬੁੱਕ ਡਾਟਾ ਹੈਕਰਾਂ ਦੀ ਵੈਬਸਾਈਟ 'ਤੇ ਉਪਲਬਧ
NEXT STORY