ਓਟਾਵਾ (ਸਪੁਤਨਿਕ)- ਕੈਨੇਡੀਅਨ ਸੂਬਾ ਨੋਵਾ ਸਕੋਟੀਆ 'ਚ ਪੁਲਸ ਨੂੰ ਵੱਡੀ ਸਫਲਤਾ ਮਿਲੀ ਹੈ ਪੁਲਸ ਵਲੋਂ ਗੋਲੀਬਾਰੀ ਦੀ ਇਕ ਘਟਨਾ ਦੇ ਸ਼ੱਕੀ ਨੂੰ ਹਿਰਾਸਤ ਵਿਚ ਲਿਆ ਹੈ। ਅਧਿਕਾਰੀਆਂ ਨੇ ਪੋਰਟਪਿਕ ਦੇ ਪੇਂਡੂ ਭਾਈਚਾਰੇ 'ਤੇ ਐਤਵਾਰ ਨੂੰ ਗੋਲੀਆਂ ਚਲਾਉਣ ਵਾਲੇ ਇਕ ਬੰਦੂਕਧਾਰੀ ਨੂੰ ਹਿਰਾਸਤ ਵਿਚ ਲੈ ਲਿਆ ਹੈ, ਇਸ ਹਮਲੇ ਵਿਚ ਕਈ ਲੋਕਾਂ ਦੀ ਮੌਤ ਹੋ ਗਈ ਸੀ। ਰਾਇਲ ਕੈਨੇਡੀਅਨ ਮਾਉਂਟਡ ਪੁਲਸ ਦੇ ਸੂਬਾਈ ਦਫ਼ਤਰ ਦੇ ਟਵਿੱਟਰ ਹੈਂਡਲ 'ਤੇ ਲਿਖਿਆ ਕਿ ਨਿਸ਼ਾਨੇਬਾਜ਼ਾਂ ਦੀ ਜਾਂਚ ਵਿੱਚ ਸ਼ੱਕੀ ਗੈਬਰੀਅਲ ਵੋਰਟਮੈਨ ਹੁਣ ਪੁਲਸ ਦੀ ਹਿਰਾਸਤ 'ਚ ਹੈ। ਫਿਲਹਾਲ ਪੁਲਸ ਵਲੋਂ ਇੰਨੀ ਹੀ ਜਾਣਕਾਰੀ ਮੀਡੀਆ ਨੂੰ ਦਿੱਤੀ ਗਈ ਹੈ ਇਸ ਤੋਂ ਇਲਾਵਾ ਹੋਰ ਜਾਣਕਾਰੀ ਮਿਲਣ' ਤੋਂ ਬਾਅਦ ਉਹ ਸਾਂਝੀ ਕਰਨਗੇ। ਇਕ ਦਿਨ ਪਹਿਲਾਂ, ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੇ ਨੋਟ ਕੀਤਾ ਕਿ ਇਸ ਘਟਨਾ ਨਾਲ ਕਈ ਜ਼ਖਮੀ ਹੋਏ ਸਨ ਅਤੇ ਬੰਦੂਕਧਾਰੀ ਇਕ ਵਾਹਨ ਚਲਾ ਰਿਹਾ ਸੀ ਜੋ ਕਿ ਬਿਲਕੁਲ ਪੁਲਿਸ ਕਰੂਜ਼ਰ ਵਰਗੀ ਜਾਪਦੀ ਸੀ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੀਤੀ ਪੁਲਸ ਅਧਿਕਾਰੀਆਂ ਦੀ ਸ਼ਲਾਘਾ
ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਗੋਲੀਬਾਰੀ ਦੇ ਸ਼ਿਕਾਰ ਲੋਕਾਂ ਨਾਲ ਹਮਦਰਦੀ ਜਤਾਈ ਹੈ ਅਤੇ ਸ਼ੱਕੀ ਨੂੰ ਫੜਨ ਲਈ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਦੀ ਵੀ ਸ਼ਲਾਘਾ ਕੀਤੀ ਹੈ।
ਤੁਹਾਨੂੰ ਦੱਸ ਦਈਏ ਕਿ ਪੂਰੇ ਵਿਸ਼ਵ ਵਿਚ ਇਸ ਵੇਲੇ ਕੋਰੋਨਾ ਵਾਇਰਸ ਆਪਣਾ ਕਹਿਰ ਵਰ੍ਹਾ ਰਿਹਾ ਹੈ। ਇਹ ਵਾਇਰਸ 210 ਮੁਲਕਾਂ ਨੂੰ ਆਪਣੀ ਲਪੇਟ ਵਿਚ ਲੈ ਚੁੱਕਾ ਹੈ ਕੈਨੇਡਾ ਵੀ ਇਸ ਦੀ ਲਪੇਟ ਵਿਚ ਹੈ, ਜਿੱਥੇ ਹੁਣ ਤੱਕ 34,813 ਮਾਮਲੇ ਸਾਹਮਣੇ ਆ ਚੁੱਕੇ ਹਨ, ਜਦੋਂ ਕਿ 1583 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 11,807 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਨ੍ਹਾਂ ਮੌਕਿਆਂ ਵਿਚ ਵੀ ਕੁਝ ਲੋਕ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਹਨ।
ਯੂਰਪ 'ਚ ਕੋਰੋਨਾਵਾਇਰਸ ਮਹਾਮਾਰੀ ਦੇ 10 ਲੱਖ ਤੋਂ ਜ਼ਿਆਦਾ ਮਾਮਲੇ
NEXT STORY