ਨਿਊਯਾਰਕ/ਬਰੈਂਪਟਨ (ਰਾਜ ਗੋਗਨਾ): ਕੈਨੇਡਾ ਵਿਖੇ ਓਂਟਾਰੀਓ ਦੇ ਹਾਈਵੇਅ 401 'ਤੇ ਸ਼ਰਾਬੀ ਹੋ ਕੇ ਇਕ ਪੈਟਰੋਲੀਅਮ ਨਾਲ ਭਰੇ ਟੈਂਡਮ ਟੈਂਕ ਟਰੇਲਰ ਨੂੰ ਲਾਪ੍ਰਵਾਹੀ ਨਾਲ ਚਲਾ ਰਹੇ ਬਰੈਂਪਟਨ ਦੇ ਇਕ 63 ਸਾਲਾ ਟਰੱਕ ਡਰਾਈਵਰ ਮਨਜਿੰਦਰ ਬਰਾੜ ਨੂੰ ਓਂਟਾਰੀਓ ਪ੍ਰੋਵਿਨਸ਼ਨਿਲ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਮੁਤਾਬਕ ਟੈਂਕ ਵਿੱਚ 57000 ਹਜ਼ਾਰ ਲੀਟਰ ਪੈਟਰੋਲੀਅਮ ਪਦਾਰਥ ਸੀ ਜੋ ਬੇਹੱਦ ਜਲਨਸ਼ੀਲ ਹੁੰਦਾ ਹੈ।
ਪੜ੍ਹੋ ਇਹ ਅਹਿਮ ਖਬਰ- ਵੱਡੀ ਖ਼ਬਰ : 'ਫਾਈਜ਼ਰ' ਨੇ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ 'ਤੇ ਸ਼ੁਰੂ ਕੀਤਾ ਕੋਰੋਨਾ ਵੈਕਸੀਨ ਦਾ ਟ੍ਰਾਇਲ
ਬੀਤੇ ਦਿਨ ਸਵੇਰੇ 10 ਵਜੇ ਦੇ ਕਰੀਬ ਹਾਈਵੇਅ 401 ਤੇ ਇੱਕ ਟੈਂਡਮ ਟੈਂਕਰ ਟਰੱਕ ਲਾਈਨਾਂ ਨੂੰ ਕੱਟਦਾ ਹੋਇਆ ਜਾ ਰਿਹਾ ਸੀ। ਸ਼ੱਕ ਪੈਣ 'ਤੇ ਜਦੋਂ ਪੁਲਸ ਨੇ ਟਰੱਕ ਨੂੰ ਰੋਕਿਆ ਤਾਂ ਡਰਾਈਵਰ ਕੋਲੋਂ ਸ਼ਰਾਬ ਦਾ ਮੁਸ਼ਕ ਆ ਰਿਹਾ ਸੀ।ਉਸ ਤੋਂ ਬਾਅਦ ਉਸ ਦਾ ਐਲਕੋਹਲ ਟੈਸਟ ਕੀਤਾ ਗਿਆ ਜਿਸ ਵਿੱਚ ਡਰਾਈਵਰ ਸ਼ਰਾਬੀ ਪਾਇਆ ਗਿਆ। ਐਲਕੋਹਲ ਲੈਵਲ 80 ਪਲੱਸ ਸੀ। ਪੁਲਸ ਵੱਲੋ ਟਰੱਕ ਟੈਂਕਰ ਕਬਜ਼ੇ ਵਿੱਚ ਲੈਕੇ ਡਰਾਈਵਰ ਨੂੰ ਗ੍ਰਿਫ਼ਤਾਰ ਕਰਕੇ ਉਸ ਦਾ ਲਾਈਸੈਂਸ ਸਸਪੈਂਡ ਕਰ ਦਿੱਤਾ ਗਿਆ ਹੈ।
ਡਰਾਈਵਰ ਨੇ ਆਪਣੀ ਲਾੱਗ ਬੁੱਕ ਨਾਲ ਵੀ ਛੇੜਛਾੜ ਕੀਤੀ ਹੋਈ ਸੀ। ਹੁਣ ਡਰਾਈਵਰ 7 ਜੁਲਾਈ ਨੂੰ ਓਂਟਾਰੀਓ ਕੋਰਟ ਆਫ ਜਸਟਿਸ ਵਿਖੇ ਪੇਸ਼ ਹੋਵੇਗਾ। ਡਰਾਈਵਰ ਕੋਲ ਜਿਸ ਤਰ੍ਹਾਂ ਨਾਲ ਖਤਰਨਾਕ ਰਸਾਇਣ ਪੈਟਰੋਲੀਅਮ ਸੀ ਕੋ
ਸਾਵਧਾਨ! ਨਹੁੰਆਂ ’ਚ ਆਏ ਇਹ ਬਦਲਾਅ ਤਾਂ ਹੋ ਸਕਦੈ 'ਕੋਰੋਨਾ'
NEXT STORY