ਓਟਾਵਾ (ਭਾਸ਼ਾ) ਪੂਰਬੀ ਕੈਨੇਡਾ ਵਿਚ ਲੇਕ ਓਂਟਾਰੀਓ ਦੇ ਉੱਤਰੀ ਤੱਟ 'ਤੇ ਜੰਗਲੀ ਇਲਾਕੇ ਵਿਚ ਬੁੱਧਵਾਰ ਨੂੰ ਇਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿਚ ਜਹਾਜ਼ ਵਿਚ ਸਵਾਰ 7 ਲੋਕਾਂ ਦੀ ਮੌਤ ਹੋ ਗਈ। ਕੈਨੇਡੀਅਨ ਆਵਾਜਾਈ ਸੁਰੱਖਿਆ ਏਜੰਸੀ ਨੇ ਦੱਸਿਆ ਕਿ ਅਮਰੀਕਾ ਤੋਂ ਰਜਿਸਟਰਡ ਇਕ ਇੰਜਣ ਵਾਲੇ 'ਪਾਇਪਰ ਪੀਏ-32' ਨੇ ਟੋਰਾਂਟੋ ਦੇ ਬਟਨਵਿਲੇ ਹਵਾਈ ਅੱਡੇ ਤੋਂ ਕਿੰਗਸਟਨ ਜਾਣ ਲਈ ਉਡਾਣ ਭਰੀ ਸੀ, ਜੋ ਸਥਾਨਕ ਸਮੇਂ ਮੁਤਾਬਕ ਸ਼ਾਮ 5 ਵਜੇ ਲਾਪਤਾ ਹੋ ਗਿਆ ਸੀ।
ਪੁਲਸ, ਇਕ ਮਿਲਟਰੀ ਖੋਜ ਤੇ ਬਚਾਅ ਹੈਲੀਕਾਪਟਰ ਸਮੇਤ ਐਮਰਜੈਂਸੀ ਸੇਵਾਵਾਂ ਨੇ ਉਸ ਨੂੰ ਲੱਭਣ ਦਾ ਕੰਮ ਸ਼ੁਰੂ ਕੀਤਾ। ਇਸ ਦੇ ਬਾਅਦ ਜਹਾਜ਼ ਦੇ ਆਪਣੀ ਮੰਜ਼ਿਲ ਤੋਂ ਥੋੜ੍ਹਾ ਪਹਿਲਾਂ ਸੰਘਣੇ ਇਲਾਕੇ ਵਿਚ ਹੋਣ ਦੀ ਜਾਣਕਾਰੀ ਮਿਲੀ, ਜਿੱਥੇ ਪਹੁੰਚਣਾ ਮੁਸ਼ਕਲ ਹੋ ਰਿਹਾ ਹੈ। ਆਵਾਜਾਈ ਸੁਰੱਖਿਆ ਬੋਰਡ ਦੇ ਬੁਲਾਰੇ ਅਲੈਗਜੈਂਡਰੇ ਫੋਰੋਨਿਅਰ ਨੇ ਦੱਸਿਆ ਕਿ ਪਾਇਲਟ ਸਮੇਤ ਜਹਾਜ਼ ਵਿਚ ਸਵਾਰ ਸਾਰੇ 7 ਲੋਕਾਂ ਦੀ ਮੌਤ ਹੋ ਗਈ ਹੈ। ਸਰਕਾਰੀ ਏਜੰਸੀ ਨੇ ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਇਕ ਦਲ ਵੀ ਉੱਥੇ ਭੇਜਿਆ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਜਹਾਜ਼ ਦੇ ਰਿਕਾਰਡ ਅਤੇ ਰੀਵੀਊ ਰੇਡੀਓ ਸੰਚਾਰ ਦਾ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰਨਗੇ। ਮ੍ਰਿਤਕਾਂ ਦੀ ਪਛਾਣ ਹਾਲੇ ਜ਼ਾਹਰ ਨਹੀਂ ਕੀਤੀ ਗਈ।
ਇਟਲੀ : ਇਕ ਹੋਰ ਪੰਜਾਬੀ ਦੀ ਸੜਕ ਹਾਦਸੇ 'ਚ ਮੌਤ, ਇਲਾਕੇ 'ਚ ਸੋਗ
NEXT STORY