ਸਰੀ (ਬਿਊਰੋ) ਕੈਨੇਡਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਸਰੀ ਆਰਸੀਐਮਪੀ ਨੇ ਮੰਗਲਵਾਰ ਨੂੰ ਘੋਸ਼ਣਾ ਕੀਤੀ ਕਿ ਅਮਰਦੀਪ ਸਿੰਘ ਰਾਏ - ਜੋ ਜਿਨਸੀ ਸ਼ੋਸ਼ਣ, ਹਥਿਆਰ ਨਾਲ ਹਮਲਾ ਕਰਨ ਅਤੇ ਕਾਨੂੰਨੀ ਅਧਿਕਾਰ ਤੋਂ ਬਿਨਾਂ ਇੱਕ ਵਿਅਕਤੀ ਨੂੰ ਕੈਦ ਕਰਨ ਸਮੇਤ 17 ਦੋਸ਼ਾਂ ਵਿੱਚ ਲੋੜੀਂਦਾ ਸੀ - ਨੂੰ ਫਰੰਟਲਾਈਨ ਅਫਸਰਾਂ ਦੁਆਰਾ ਉਸਦੇ ਬਕਾਇਆ ਵਾਰੰਟਾਂ 'ਤੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

28 ਅਪ੍ਰੈਲ, 2021 ਨੂੰ ਰਾਏ ਨੂੰ ਸਰੀ RCMP ਸਟ੍ਰਾਈਕ ਫੋਰਸ ਟਾਰਗੇਟ ਟੀਮ (SFTT) ਦੁਆਰਾ ਅਗਸਤ 2019 ਦੀ ਜਾਂਚ ਨਾਲ ਸਬੰਧਤ ਇੱਕ ਬਕਾਇਆ ਵਾਰੰਟ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਨੂੰ ਅਦਾਲਤਾਂ ਨੇ 7 ਮਈ 2021 ਨੂੰ ਸ਼ਰਤਾਂ ਸਮੇਤ ਰਿਹਾਅ ਕਰ ਦਿੱਤਾ ਸੀ। ਇਹ ਦੋਸ਼ ਲਗਾਇਆ ਗਿਆ ਸੀ ਕਿ ਰਾਏ ਅਗਲੀ ਅਦਾਲਤ ਦੀ ਤਾਰੀਖ਼ ਲਈ ਪੇਸ਼ ਹੋਣ ਵਿੱਚ ਅਸਫਲ ਰਿਹਾ ਅਤੇ ਇਸ ਲਈ ਉਸਦੀ ਗ੍ਰਿਫ਼ਤਾਰੀ ਲਈ ਵਾਰੰਟ ਜਾਰੀ ਕੀਤਾ ਗਿਆ ਸੀ।20 ਜਨਵਰੀ, 2022 ਨੂੰ, ਸਰੀ RCMP ਨੇ ਰਾਏ ਦਾ ਪਤਾ ਲਗਾਉਣ ਲਈ ਜਨਤਾ ਦੀ ਸਹਾਇਤਾ ਮੰਗੀ ਸੀ। ਅਕਤੂਬਰ 2022 ਵਿੱਚ ਰਾਏ ਨੂੰ ਬੋਲੋ ਪ੍ਰੋਗਰਾਮ ਦੁਆਰਾ ਪੂਰੇ ਕੈਨੇਡਾ ਵਿੱਚ ਲੋੜੀਂਦੇ ਚੋਟੀ ਦੇ 25 ਵਿਅਕਤੀਆਂ ਵਿੱਚ ਸ਼ਾਮਲ ਕੀਤਾ ਗਿਆ ਸੀ।
ਪੜ੍ਹੋ ਇਹ ਅਹਿਮ ਖ਼ਬਰ-ਔਰਤਾਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ 'ਚ ਭਾਰਤੀ ਮੂਲ ਦੇ ਡਾਕਟਰ ਨੂੰ ਦੋ ਹੋਰ ਉਮਰ ਕੈਦ ਦੀ ਸਜ਼ਾ
8 ਜਨਵਰੀ, 2023 ਨੂੰ ਸਰੀ RCMP ਫਰੰਟਲਾਈਨ ਅਫਸਰ ਬਕਾਇਆ ਵਾਰੰਟਾਂ ਵਾਲੇ ਵਿਅਕਤੀਆਂ ਨੂੰ ਲੱਭਣ ਲਈ ਸਰਗਰਮੀ ਨਾਲ ਕੰਮ ਕਰ ਰਹੇ ਸਨ। ਜਾਂਚ ਦੌਰਾਨ ਅਧਿਕਾਰੀ ਇਹ ਪੁਸ਼ਟੀ ਕਰਨ ਦੇ ਯੋਗ ਸਨ ਕਿ ਰਾਏ 64 ਐਵੇਨਿਊ ਦੇ 17400-ਬਲਾਕ ਵਿੱਚ ਇੱਕ ਰਿਹਾਇਸ਼ ਦੇ ਅੰਦਰ ਸੀ। ਇਸ ਮਗਰੋਂ ਰਿਹਾਇਸ਼ ਨੂੰ ਸੁਰੱਖਿਅਤ ਕੀਤਾ ਗਿਆ ਅਤੇ ਰਿਹਾਇਸ਼ ਵਿੱਚ ਦਾਖਲ ਹੋਣ ਅਤੇ ਉਸ ਨੂੰ ਗ੍ਰਿਫਤਾਰ ਕਰਨ ਲਈ ਫੀਨੀ ਵਾਰੰਟ (ਇੱਕ ਕਿਸਮ ਦਾ ਗ੍ਰਿਫ਼ਤਾਰੀ ਵਾਰੰਟ ਹੈ, ਜੋ ਪੁਲਸ ਨੂੰ ਕਿਸੇ ਦੀ ਜਾਇਦਾਦ ਅਤੇ ਘਰ ਜਾਂ ਕਾਰੋਬਾਰ ਵਿੱਚ ਉਸ ਵਿਅਕਤੀ ਨੂੰ ਗ੍ਰਿਫਤਾਰ ਕਰਨ ਦੀ ਸ਼ਕਤੀ ਦਿੰਦਾ ਹੈ, ਜਿਸਦਾ ਨਾਮ ਵਾਰੰਟ ਵਿੱਚ ਹੈ) ਦੀ ਮੰਗ ਕੀਤੀ ਗਈ ਸੀ। ਲੋਅਰ ਮੇਨਲੈਂਡ ਏਕੀਕ੍ਰਿਤ ਐਮਰਜੈਂਸੀ ਰਿਸਪਾਂਸ ਟੀਮ ਨੇ ਵਾਰੰਟ ਨੂੰ ਲਾਗੂ ਕਰਨ ਵਿੱਚ ਸਹਾਇਤਾ ਕੀਤੀ ਅਤੇ ਰਾਏ ਨੂੰ ਬਿਨਾਂ ਕਿਸੇ ਘਟਨਾ ਦੇ ਪੁਲਸ ਹਿਰਾਸਤ ਵਿੱਚ ਲੈ ਲਿਆ ਗਿਆ। ਉਸਨੂੰ ਸਰੀ RCMP ਸੈੱਲਾਂ ਵਿੱਚ ਲਿਜਾਇਆ ਗਿਆ ਅਤੇ ਅਦਾਲਤ ਵਿੱਚ ਉਸਦੀ ਅਗਲੀ ਪੇਸ਼ੀ ਦੀ ਉਡੀਕ ਕੀਤੀ ਜਾ ਰਹੀ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਗਲਾਸਗੋ ਲਾਈਫ ਨੇ ਇਤਿਹਾਸਕ ਸਮਝੌਤੇ ਤਹਿਤ ਭਾਰਤ ਨੂੰ ਸੱਤ ਕਲਾਕ੍ਰਿਤੀਆਂ ਕੀਤੀਆਂ ਵਾਪਸ
NEXT STORY