ਓਟਾਵਾ (ਵਾਰਤਾ): ਗਲੋਬਲ ਪੱਧਰ 'ਤੇ ਕੋਰੋਨਾ ਮਹਾਮਾਰੀ ਦੇ ਨਵੇਂ ਰੂਪ ਓਮੀਕਰੋਨ ਕਾਰਨ ਮਾਮਲਿਆਂ ਵਿਚ ਵਾਧਾ ਜਾਰੀ ਹੈ। ਇਸ ਦੌਰਾਨ ਕੈਨੇਡਾ ਨੇ ਗੰਭੀਰ ਬਿਮਾਰੀ ਦੇ ਵੱਧਦੇ ਖ਼ਤਰੇ ਕਾਰਨ ਬਾਲਗਾਂ ਲਈ ਫਾਈਜ਼ਰ ਦੀ ਐਂਟੀ-ਕੋਵਿਡ ਗੋਲੀ 'ਪੈਕਸਲੋਵਿਡ' ਦੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੈਨੇਡੀਅਨ ਸਿਹਤ ਮੰਤਰਾਲੇ ਦੇ ਇੱਕ ਬਿਆਨ ਅਨੁਸਾਰ, 'ਪੈਕਸਲੋਵਿਡ' ਦੀ ਵਰਤੋਂ ਨੂੰ ਤੁਰੰਤ ਸਮੀਖਿਆ ਤੋਂ ਬਾਅਦ ਮਨਜ਼ੂਰੀ ਦਿੱਤੀ ਗਈ ਹੈ, ਇਹ ਕਹਿੰਦੇ ਹੋਏ ਕਿ ਇਸਦੀ ਸੁਰੱਖਿਆ ਅਤੇ ਪ੍ਰਭਾਵ ਦੀ ਨਿਗਰਾਨੀ ਕੀਤੀ ਜਾਂਦੀ ਰਹੇਗੀ। ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ 'ਪੈਕਸਲੋਵਿਡ' ਸਮੇਤ ਕੋਈ ਵੀ ਦਵਾਈ ਟੀਕਾਕਰਨ ਦਾ ਬਦਲ ਨਹੀਂ ਹੈ।
ਪੜ੍ਹੋ ਇਹ ਅਹਿਮ ਖਬਰ-ਆਸਟ੍ਰੇਲੀਆ : NSW 'ਚ ਰਿਕਾਰਡ ਮਾਮਲੇ, 'ਉੱਚ' ਕੋਵਿਡ ਮੌਤਾਂ ਦੀ ਚਿਤਾਵਨੀ ਜਾਰੀ
ਆਸਟ੍ਰੇਲੀਆ ਨੇ ਯਾਤਰੀਆਂ ਲਈ Sputnik V ਨੂੰ ਦਿੱਤੀ ਮਨਜ਼ੂਰੀ
ਬੀਤੇ ਦਿਨ ਆਸਟ੍ਰੇਲੀਆ ਦੇ ਥੈਰੇਪਿਊਟਿਕ ਗੁੱਡਜ਼ ਐਡਮਿਨਿਸਟ੍ਰੇਸ਼ਨ (ਟੀ.ਜੀ.ਏ.) ਨੇ ਯਾਤਰੀਆਂ ਲਈ ਰੂਸੀ ਸਪੁਤਨਿਕ V ਵੈਕਸੀਨ ਨੂੰ ਮਨਜ਼ੂਰੀ ਦਿੱਤੀ। ਟੀਜੀਏ ਨੇ ਸੋਮਵਾਰ ਨੂੰ ਕਿਹਾ ਕਿ ਅੱਜ ਟੀਜੀਏ ਨੇ ਰੂਸ ਦੇ ਗਮਾਲਿਆ ਇੰਸਟੀਚਿਊਟ ਦੁਆਰਾ ਤਿਆਰ ਵੈਕਸੀਨ ਸਪੁਤਨਿਕ ਵੀ ਦੀਆਂ ਦੋ ਡੋਜ਼ ਦੇ ਕੋਰਸ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਰੈਗੂਲੇਟਰ ਨੇ ਦੱਸਿਆ ਕਿ ਰੂਸੀ ਵੈਕਸੀਨ ਦੀ ਪ੍ਰਭਾਵਸ਼ੀਲਤਾ ਦੇ ਬਾਰੇ ਵਿਚ ਪਤਾ ਚੱਲਿਆ ਹੈ ਕਿ ਸਪੁਤਨਿਕ ਵੀ ਦੀਆਂ ਦੋ ਖੁਰਾਕਾਂ ਨੇ ਕੋਰੋਨਾ ਵਾਇਰਸ ਦੇ ਲੱਛਣ ਹੋਣ ਦੀ ਸਥਿਤੀ ਵਿੱਚ 89 ਪ੍ਰਤੀਸ਼ਤ ਅਤੇ ਹਸਪਤਾਲ ਵਿਚ ਦਾਖਲ ਹੋਣ ਵਾਲਿਆਂ ਜਾਂ ਮਹਾਮਾਰੀ ਦੀ ਚਪੇਟ ਵਿਚ ਆ ਕੇ ਮਰਨ ਦੀ ਸਥਿਤੀ ਵਿਚ ਪਹੁੰਚ ਚੁੱਕੇ ਲੋਕਾਂ ਵਿਚ 98 ਤੋਂ 100 ਪ੍ਰਤੀਸ਼ਤ ਲੋਕਾਂ 'ਤੇ ਪ੍ਰਭਾਵਸ਼ਾਲੀ ਨਤੀਜੇ ਦਿਖਾਏ ਹਨ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਮਰੀਕਾ ’ਚ ਵਾਪਰਿਆ ਭਿਆਨਕ ਸੜਕ ਹਾਦਸਾ, 3 ਮੁੰਡਿਆਂ ਦੀ ਮੌਤ
NEXT STORY