ਟੋਰਾਂਟੋ (ਭਾਸ਼ਾ)- ਕੈਨੇਡਾ ਨੇ ਵੱਡਾ ਕਦਮ ਚੁੱਕਿਆ ਹੈ। ਇਸ ਕਦਮ ਨਾਲ ਜਿੱਥੇ ਰੂਸ ਨਾਲ ਚੱਲ ਰਹੇ ਸੰਘਰਸ਼ 'ਚ ਯੂਕ੍ਰੇਨ ਦੀ ਮਦਦ ਹੋਵੇਗੀ, ਉੱਥੇ ਉਹ ਆਪਣੇ ਦੇਸ਼ ਦੇ ਲੋਕਾਂ ਦੀ ਸੁਰੱਖਿਅਤ ਕਰ ਸਕੇਗਾ। ਦਰਅਸਲ ਵੀਰਵਾਰ ਨੂੰ ਇਸ ਨੇ ਅਸਾਲਟ ਹਥਿਆਰਾਂ ਦੇ 324 ਮਾਡਲਾਂ 'ਤੇ ਪਾਬੰਦੀ ਦਾ ਐਲਾਨ ਕੀਤਾ। ਇਨ੍ਹਾਂ ਹਥਿਆਰਾਂ ਨੂੰ ਸਟੋਰਾਂ ਤੋਂ ਇਕੱਠਾ ਕਰਕੇ ਯੂਕ੍ਰੇਨ ਭੇਜਿਆ ਜਾਵੇਗਾ। ਇੱਥੇ ਦੱਸ ਦਈਏ ਕਿ ਵੀਰਵਾਰ ਦੀ ਘੋਸ਼ਣਾ ਤੋਂ ਬਾਅਦ ਕੈਨੇਡੀਅਨ ਹੁਣ 1,800 ਤੋਂ ਵੱਧ ਕਿਸਮ ਦੇ ਹਥਿਆਰਾਂ ਦੀ ਖਰੀਦ, ਵੇਚ ਜਾਂ ਆਯਾਤ ਨਹੀਂ ਕਰ ਸਕਣਗੇ। ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਪਾਬੰਦੀਸ਼ੁਦਾ ਮਾਡਲਾਂ ਦੀਆਂ ਕਰੀਬ 14500 ਬੰਦੂਕਾਂ ਅਜੇ ਵੀ ਲੋਕਾਂ ਦੇ ਕਬਜ਼ੇ 'ਚ ਹਨ। ਉਨ੍ਹਾਂ ਨੂੰ ਅਗਲੇ ਸਾਲ ਅਕਤੂਬਰ ਤੱਕ ਦਾ ਸਮਾਂ ਦਿੱਤਾ ਜਾਵੇਗਾ। ਇਸ ਤਹਿਤ ਇਹ ਲੋਕ ਬੰਦੂਕਾਂ ਵਾਪਸ ਕਰ ਸਕਦੇ ਹਨ ਅਤੇ ਇਸ ਦੇ ਬਦਲੇ ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ।
35 ਸਾਲ ਪਹਿਲਾਂ ਹੋਏ ਕਤਲੇਆਮ ਦੀ ਬਰਸੀ 'ਤੇ ਲਿਆ ਫ਼ੈਸਲਾ
ਇਹ ਫੈਸਲਾ ਮਾਂਟਰੀਅਲ ਦੇ ਈਕੋਲੇ ਪੌਲੀਟੈਕਨਿਕ ਵਿਖੇ ਨਾਰੀ ਵਿਰੋਧੀ ਹਮਲੇ ਦੀ 35ਵੀਂ ਵਰ੍ਹੇਗੰਢ ਦੀ ਪੂਰਵ ਸੰਧਿਆ 'ਤੇ ਲਿਆ ਗਿਆ। ਇਸ ਹਮਲੇ ਵਿੱਚ 14 ਔਰਤਾਂ ਦੀ ਮੌਤ ਹੋ ਗਈ ਸੀ। ਇਸ ਸਾਰੀ ਘਟਨਾ ਨੇ ਲੋਕਾਂ 'ਤੇ ਡੂੰਘੇ ਜ਼ਖ਼ਮ ਛੱਡੇ। ਜਨਤਕ ਸੁਰੱਖਿਆ ਮੰਤਰੀ ਡੋਮਿਨਿਕ ਲੇਬਲੈਂਕ ਨੇ ਕਿਹਾ ਕਿ ਸਮੂਹਿਕ ਗੋਲੀਬਾਰੀ ਵਿੱਚ ਜਾਨ ਗੁਆਉਣ ਵਾਲਿਆਂ ਦੀਆਂ ਯਾਦਾਂ ਦਾ ਸਨਮਾਨ ਕਰਨ ਲਈ ਬੰਦੂਕ ਕੰਟਰੋਲ 'ਤੇ ਕਾਰਵਾਈ ਕਰਨਾ ਅਤੇ ਅਤੇ ਇਨ੍ਹਾਂ ਭਿਆਨਕ ਅਪਰਾਧਾਂ ਲਈ ਵਰਤੇ ਗਏ ਹਥਿਆਰਾਂ ਤੱਕ ਪਹੁੰਚ ਨੂੰ ਸੀਮਤ ਕਰਨ ਲਈ ਬੰਦੂਕ ਕੰਟਰੋਲ 'ਤੇ ਕਾਰਵਾਈ ਕਰਨਾ ਮਹੱਤਵਪੂਰਨ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਾਡਾ ਟੀਚਾ ਇਹ ਯਕੀਨੀ ਬਣਾਉਣਾ ਹੈ ਕਿ ਕੈਨੇਡਾ ਵਿੱਚ ਮੁੜ ਗੋਲੀਬਾਰੀ ਨਾਲ ਕੋਈ ਵੀ ਭਾਈਚਾਰਾ, ਕੋਈ ਪਰਿਵਾਰ ਤਬਾਹ ਨਾ ਹੋਵੇ।
ਪੜ੍ਹੋ ਇਹ ਅਹਿਮ ਖ਼ਬਰ-ਈਰਾਨ 'ਚ 5.6 ਤੀਬਰਤਾ ਦਾ ਭੂਚਾਲ, 29 ਲੋਕ ਜ਼ਖਮੀ
ਹਥਿਆਰ ਰੱਖਣ ਵਾਲਿਆਂ ਲਈ ਚਿਤਾਵਨੀ
6 ਦਸੰਬਰ, 1989 ਨੂੰ ਈਕੋਲੇ ਪੌਲੀਟੈਕਨਿਕ ਹਮਲੇ ਤੋਂ ਬਚੀ ਨਥਾਲੀ ਪ੍ਰੋਵੋਸਟ ਲੰਬੇ ਸਮੇਂ ਤੋਂ ਬੰਦੂਕ ਨਿਯੰਤਰਣ ਲਈ ਪੈਰਵੀ ਰਹੀ ਹੈ। ਉਸ ਨੇ ਕਿਹਾ, 'ਮੈਂ ਰੋ ਰਹੀ ਹਾਂ, ਪਰ ਮੈਂ ਮੁਸਕਰਾਉਂਦੀ ਵੀ ਹਾਂ ਕਿਉਂਕਿ ਇਹ ਇਕ ਮਹੱਤਵਪੂਰਨ ਕਦਮ ਹੈ। ਇਹ ਕਦਮ ਅਜਿਹੇ ਖਤਰਨਾਕ ਹਥਿਆਰ ਰੱਖਣ ਵਾਲਿਆਂ ਨੂੰ ਇੱਕ ਮਜ਼ਬੂਤ ਸੰਕੇਤ ਭੇਜਦਾ ਹੈ ਕਿ ਸਰਕਾਰ ਕਾਰਵਾਈ ਕਰ ਰਹੀ ਹੈ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਛੱਡ ਹੁਣ ਇਸ ਦੇਸ਼ ਵੱਲ ਤੁਰ ਪਏ ਭਾਰਤੀ ਵਿਦਿਆਰਥੀ
ਅਮਰੀਕਾ ਨਾਲੋਂ ਘੱਟ ਗੋਲੀਬਾਰੀ ਦੀਆਂ ਘਟਨਾਵਾਂ
ਅਮਰੀਕਾ ਦੇ ਮੁਕਾਬਲੇ ਕੈਨੇਡਾ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਘੱਟ ਹੁੰਦੀਆਂ ਹਨ। ਪਰ ਅਪਰਾਧ ਦੇ ਅੰਕੜੇ ਦੱਸਦੇ ਹਨ ਕਿ ਪਿਛਲੇ ਇੱਕ ਦਹਾਕੇ ਦੌਰਾਨ ਦੇਸ਼ ਵਿੱਚ ਬੰਦੂਕ ਦੇ ਅਪਰਾਧਾਂ ਵਿੱਚ ਲਗਾਤਾਰ ਵਾਧਾ ਹੋਇਆ ਹੈ। ਸਭ ਤੋਂ ਤਾਜ਼ਾ ਅੰਕੜਿਆਂ ਅਨੁਸਾਰ 2022 ਵਿੱਚ ਗੋਲੀਬਾਰੀ ਦੀਆਂ 1,400 ਘਟਨਾਵਾਂ ਹੋਈਆਂ, ਜਾਂ ਪ੍ਰਤੀ 100,000 ਲੋਕਾਂ ਵਿੱਚ 36.7 ਘਟਨਾਵਾਂ ਵਾਪਰੀਆਂ। ਕੈਨੇਡਾ ਨੇ ਦੇਸ਼ ਦੀ ਹੁਣ ਤੱਕ ਦੀ ਸਭ ਤੋਂ ਘਾਤਕ ਸਮੂਹਿਕ ਗੋਲੀਬਾਰੀ ਦੇ ਜਵਾਬ ਵਿੱਚ 2020 ਵਿੱਚ ਹਮਲਾਵਰ ਹਥਿਆਰਾਂ ਦੇ 1,500 ਮਾਡਲਾਂ 'ਤੇ ਪਾਬੰਦੀ ਲਗਾ ਦਿੱਤੀ ਹੈ।
ਯੂਕ੍ਰੇਨ ਦੀ ਮਦਦ ਕਰਨ ਲਈ ਮਹੱਤਵਪੂਰਨ ਕਦਮ
ਰੱਖਿਆ ਮੰਤਰੀ ਬਿਲ ਬਲੇਅਰ ਨੇ ਕਿਹਾ ਕਿ ਓਟਾਵਾ ਉਨ੍ਹਾਂ ਵਿਤਰਕਾਂ ਅਤੇ ਬੰਦੂਕਾਂ ਦੇ ਸਟੋਰਾਂ ਨਾਲ ਕੰਮ ਕਰੇਗਾ ਜਿਨ੍ਹਾਂ ਕੋਲ ਇਹ ਹਥਿਆਰ ਸਟਾਕ ਵਿੱਚ ਹੋ ਸਕਦੇ ਹਨ। ਇਸ ਨਾਲ ਇਨ੍ਹਾਂ ਹਥਿਆਰਾਂ ਨੂੰ ਇਕੱਠਾ ਕਰਕੇ ਕੈਨੇਡਾ ਤੋਂ ਬਾਹਰ ਕੱਢ ਕੇ ਯੂਕਰੇਨ ਪਹੁੰਚਾਇਆ ਜਾਵੇਗਾ। ਤਾਂ ਕਿ ਇਨ੍ਹਾਂ ਹਥਿਆਰਾਂ ਦੀ ਵਰਤੋਂ ਰੂਸ ਵਿਰੁੱਧ ਲੜਾਈ ਵਿਚ ਕੀਤੀ ਜਾ ਸਕੇ। ਉਸ ਨੇ ਕਿਹਾ, 'ਅਸੀਂ ਯੂਕਰੇਨ ਨੂੰ ਜੋ ਵੀ ਸਹਾਇਤਾ ਦੇ ਸਕਦੇ ਹਾਂ ਉਹ ਉਨ੍ਹਾਂ ਦੀ ਜਿੱਤ ਵੱਲ ਇਕ ਕਦਮ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਭਾਰਤ-ਬੰਗਲਾਦੇਸ਼ ਸਬੰਧਾਂ 'ਚ ਖਟਾਸ, ਯੂਨਸ ਸਰਕਾਰ ਨੇ 2 ਡਿਪਲੋਮੈਟਾਂ ਨੂੰ ਸੱਦਿਆ ਵਾਪਸ
NEXT STORY