ਇੰਟਰਨੈਸ਼ਨਲ ਡੈਸਕ: ਕੈਨੇਡਾ ਸਰਕਾਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ, ਖਾਸ ਤੌਰ 'ਤੇ ਥੋੜ੍ਹੇ ਸਮੇਂ ਦੇ ਕਾਲਜ ਕੋਰਸ ਕਰਨ ਵਾਲੇ ਵਿਦਿਆਰਥੀਆਂ ਲਈ ਪੋਸਟ ਗ੍ਰੈਜੂਏਟ ਵਰਕ ਪਰਮਿਟ (PGWP) ਯੋਗਤਾ ਸਬੰਧੀ ਸਖ਼ਤ ਦਿਸ਼ਾ-ਨਿਰਦੇਸ਼ਾਂ ਦਾ ਐਲਾਨ ਕੀਤਾ ਹੈ। 1 ਨਵੰਬਰ, 2024 ਤੋਂ ਬਾਅਦ PGWP ਪ੍ਰਾਪਤ ਕਰਨ ਦੇ ਚਾਹਵਾਨ ਵਿਦਿਆਰਥੀਆਂ ਨੂੰ ਕੈਨੇਡਾ ਦੀਆਂ ਸਰਕਾਰੀ ਭਾਸ਼ਾਵਾਂ, ਅੰਗਰੇਜ਼ੀ ਜਾਂ ਫ੍ਰੈਂਚ ਵਿਚ ਵਧੇਰੇ ਮੁਹਾਰਤ ਸਾਬਤ ਕਰਨੀ ਪਵੇਗੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਮੰਤਰੀਆਂ ਨੂੰ ਕੇਜਰੀਵਾਲ ਦੀ ਦੋ ਟੁੱਕ- 'ਕੰਮ ਨਹੀਂ ਤਾਂ ਅਹੁਦਾ ਵੀ ਨਹੀਂ ਰਹੇਗਾ'
ਇਮੀਗ੍ਰੇਸ਼ਨ, ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (IRCC) ਨੇ ਆਪਣੀ ਵੈੱਬਸਾਈਟ 'ਤੇ ਇਕ ਪੋਸਟ 'ਚ ਕਿਹਾ ਹੈ ਕਿ ਬਿਨੈਕਾਰਾਂ ਨੂੰ ਪੜ੍ਹਨ, ਲਿਖਣ, ਸੁਣਨ ਜਾਂ ਬੋਲਣ 'ਚ ਆਪਣੇ ਹੁਨਰ ਦਾ ਸਬੂਤ ਦੇਣਾ ਪਵੇਗਾ। ਭਾਸ਼ਾ ਦੇ ਹੁਨਰ ਨੂੰ ਸਾਬਤ ਕਰਨ ਲਈ ਪੇਸ਼ ਕੀਤੇ ਗਏ ਟੈਸਟ ਦੇ ਨਤੀਜੇ ਦੋ ਸਾਲ ਤੋਂ ਵੱਧ ਪੁਰਾਣੇ ਨਹੀਂ ਹੋਣੇ ਚਾਹੀਦੇ।
ਇਸ ਤੋਂ ਇਲਾਵਾ, ਜਿਨ੍ਹਾਂ ਵਿਦਿਆਰਥੀਆਂ ਨੇ ਕਿਸੇ ਯੂਨੀਵਰਸਿਟੀ ਜਾਂ ਕਾਲਜ ਤੋਂ ਬੈਚਲਰ ਡਿਗਰੀ, ਮਾਸਟਰ ਡਿਗਰੀ, ਜਾਂ ਡਾਕਟਰੇਟ ਦੀ ਡਿਗਰੀ ਪ੍ਰਾਪਤ ਨਹੀਂ ਕੀਤੀ ਹੈ, ਉਨ੍ਹਾਂ ਨੂੰ PGWP ਲਈ ਇਕ ਅਧਿਐਨ ਖੇਤਰ ਚੁਣਨ ਦੀ ਲੋੜ ਹੋਵੇਗੀ। ਪਛਾਣੇ ਗਏ ਖੇਤਰਾਂ ਵਿਚ ਖੇਤੀਬਾੜੀ ਅਤੇ ਫੂਡ-ਪ੍ਰੋਸੈਸਿੰਗ, ਸਿਹਤ ਸੰਭਾਲ, ਵਿਗਿਆਨ, ਤਕਨਾਲੋਜੀ, ਇੰਜਨੀਅਰਿੰਗ ਅਤੇ ਗਣਿਤ, ਵਪਾਰ ਅਤੇ ਆਵਾਜਾਈ ਸ਼ਾਮਲ ਹਨ।
ਇਹ ਖ਼ਬਰ ਵੀ ਪੜ੍ਹੋ - ਅੱਜ ਹੋਵੇਗੀ ਪੰਜਾਬ ਕੈਬਨਿਟ ਦੀ ਮੀਟਿੰਗ, ਲਏ ਜਾ ਸਕਦੇ ਨੇ ਵੱਡੇ ਫ਼ੈਸਲੇ
PGWP ਮੁੱਦੇ 'ਤੇ ਬਰੈਂਪਟਨ ਵਿਚ ਯੂਥ ਸਪੋਰਟ ਗਰੁੱਪ ਦੁਆਰਾ ਸਮਰਥਨ ਪ੍ਰਾਪਤ ਅੰਤਰਰਾਸ਼ਟਰੀ ਵਿਦਿਆਰਥੀਆਂ ਦੁਆਰਾ ਵਿਰੋਧ ਪ੍ਰਦਰਸ਼ਨ ਜਾਰੀ ਹੈ। ਸਤੰਬਰ ਵਿਚ, ਕੈਨੇਡਾ ਸਰਕਾਰ ਨੇ ਘੋਸ਼ਣਾ ਕੀਤੀ ਕਿ ਉਹ ਅੰਤਰਰਾਸ਼ਟਰੀ ਵਿਦਿਆਰਥੀਆਂ ਸਮੇਤ ਕੱਚੇ ਨਿਵਾਸੀਆਂ ਦੀ ਵੱਧ ਗਿਣਤੀ ਦੇ ਕਾਰਨ 2025 ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਦਾਖ਼ਲੇ ਵਿਚ 10% ਦੀ ਕਮੀ ਕਰੇਗੀ। IRCC ਨੇ ਆਪਣੇ ਬਿਆਨ ਵਿਚ ਇਹ ਵੀ ਕਿਹਾ ਹੈ ਕਿ PGWP ਪ੍ਰੋਗਰਾਮ ਦੀ ਯੋਗਤਾ ਨੂੰ ਮਾਈਗ੍ਰੇਸ਼ਨ ਟੀਚਿਆਂ ਅਤੇ ਲੇਬਰ ਮਾਰਕੀਟ ਦੀਆਂ ਲੋੜਾਂ ਨਾਲ ਬਿਹਤਰ ਢੰਗ ਨਾਲ ਜੋੜਨ ਲਈ ਅੱਪਡੇਟ ਕੀਤਾ ਜਾ ਰਿਹਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਿੱਝਰ ਕਤਲਕਾਂਡ ਨਾਲ ਸਬੰਧਤ ਕੈਨੇਡਾ ਦਾ ਤਾਜ਼ਾ ਬਿਆਨ
NEXT STORY