ਓਟਾਵਾ (ਭਾਸ਼ਾ): ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀਆ ਜੋਲੀ ਨੇ ਕਿਹਾ ਕਿ ਸਰਕਾਰ ਯੂਕ੍ਰੇਨ ਵਿੱਚ ਆਪਣਾ ਦੂਤਘਰ ਜਲਦੀ ਹੀ ਦੁਬਾਰਾ ਖੋਲ੍ਹਣ ਦੀ ਯੋਜਨਾ ਬਣਾ ਰਹੀ ਹੈ।ਸਮਾਚਾਰ ਏਜੰਸੀ ਸ਼ਿਨਹੂਆ ਨੇ ਇੱਕ ਸੀਟੀਵੀ ਰਿਪੋਰਟ ਅਨੁਸਾਰ ਦੱਸਿਆ ਕਿ ਜੌਲੀ ਨੇ ਵੀਰਵਾਰ ਨੂੰ ਸੈਨੇਟ ਦੀ ਵਿਦੇਸ਼ੀ ਮਾਮਲਿਆਂ ਅਤੇ ਅੰਤਰਰਾਸ਼ਟਰੀ ਵਪਾਰ ਕਮੇਟੀ ਦੇ ਸਾਹਮਣੇ ਕਿਹਾ ਕਿ ਉਹਨਾਂ ਦਾ ਉਦੇਸ਼ ਆਉਣ ਵਾਲੇ ਦਿਨਾਂ, ਹਫ਼ਤਿਆਂ ਵਿੱਚ ਅਜਿਹਾ ਕਰਨਾ ਹੈ। ਜੋਲੀ ਦੇ ਹਵਾਲੇ ਨਾਲ ਕਿਹਾ ਗਿਆ ਕਿ ਸਾਨੂੰ ਸਿਰਫ਼ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਸਟਾਫ਼ ਲਈ ਇੱਕ ਸੁਰੱਖਿਅਤ ਮਾਹੌਲ ਹੈ ਅਤੇ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਸਾਡੇ ਹੋਰ ਫਾਈਵ ਆਈਜ਼ ਦੇ ਸਹਿਯੋਗੀ ਅਤੇ ਸਾਥੀ ਕੀ ਕਰ ਰਹੇ ਹਨ।
ਪੜ੍ਹੋ ਇਹ ਅਹਿਮ ਖ਼ਬਰ - ਕੈਨੇਡਾ ਨੇ ਸਮਲਿੰਗੀ ਪੁਰਸ਼ਾਂ ਨੂੰ ਦਿੱਤੀ ਵੱਡੀ ਰਾਹਤ, PM ਟਰੂਡੋ ਨੇ ਫ਼ੈਸਲੇ ਦਾ ਕੀਤਾ ਸਵਾਗਤ
ਕੈਨੇਡਾ ਨੇ 12 ਫਰਵਰੀ ਨੂੰ ਕੀਵ ਵਿੱਚ ਆਪਣਾ ਦੂਤਘਰ ਬੰਦ ਕਰ ਦਿੱਤਾ ਸੀ ਅਤੇ ਡਿਪਲੋਮੈਟਿਕ ਸਟਾਫ ਨੂੰ ਪੱਛਮੀ ਸ਼ਹਿਰ ਲਵੀਵ ਵਿੱਚ ਤਬਦੀਲ ਕਰ ਦਿੱਤਾ।ਬਾਅਦ ਵਿਚ ਸਾਰੇ ਸਟਾਫ ਮੈਂਬਰਾਂ ਨੂੰ ਪੋਲੈਂਡ ਭੇਜ ਦਿੱਤਾ ਗਿਆ।ਪਿਛਲੇ ਹਫ਼ਤੇ ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕਿਹਾ ਕਿ ਬ੍ਰਿਟੇਨ ਨੇ ਯੂਕ੍ਰੇਨ ਵਿੱਚ ਆਪਣੀ ਜ਼ਮੀਨੀ ਕੂਟਨੀਤੀ ਨੂੰ ਮੁੜ ਸੁਰਜੀਤ ਕਰਨ ਦੀ ਯੋਜਨਾ ਬਣਾਈ ਹੈ।ਅਮਰੀਕਾ, ਫਰਾਂਸ ਅਤੇ ਇਟਲੀ ਨੇ ਵੀ ਇਸੇ ਤਰ੍ਹਾਂ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ ਹੈ।
ਬ੍ਰਾਜ਼ੀਲ 'ਚ ਕੋਰੋਨਾ ਸੰਕ੍ਰਮਣ ਦੇ 19 ਹਜ਼ਾਰ 500 ਤੋਂ ਵਧੇਰੇ ਨਵੇਂ ਮਾਮਲੇ ਆਏ ਸਾਹਮਣੇ
NEXT STORY