ਓਨਟਾਰੀਓ — ਇਥੋਂ ਦੇ ਹਾਈਵੇਅ ਤੇ ਅਪਸਾਲਾ ਦੇ ਥੰਡਰ ਬੇਅ ਵਿਚਕਾਰ ਹਾਈਵੇਅ 17 'ਤੇ 2 ਟਰੱਕਾਂ ਵਿਚਾਲੇ ਭਿਆਨਤ ਟੱਕਰ ਹੋ ਗਈ, ਜਿਸ ਕਾਰਨ ਦੋ ਪੰਜਾਬੀ ਨੌਜਵਾਨਾਂ ਦੀ ਮੌਤ ਦੀ ਖਬਰ ਮਿਲੀ ਹੈ।
ਮਰਨ ਵਾਲਿਆਂ 'ਚੋਂ ਇਕ ਪੰਜਾਬੀ ਦਾ ਨਾਂ ਸੁਖਬੀਰ ਸਿੰਘ ਸੀ, ਜੋ ਕਿ ਵਿਨੀਪੈੱਗ ਦਾ ਰਹਿਣ ਵਾਲਾ ਸੀ ਤੇ ਮੂਲ ਰੂਪ ਨਾਲ ਪੰਜਾਬ ਦੇ ਮੋਗਾ ਜ਼ਿਲੇ ਨਾਲ ਸਬੰਧਿਤ ਸੀ। ਉਹ ਤਕਰੀਬਨ ਸਾਢੇ ਤਿੰਨ ਸਾਲ ਪਹਿਲਾਂ ਕੈਨੇਡਾ ਆਇਆ ਸੀ। ਸੁਖਬੀਰ ਸਿੰਘ ਦਾ ਇਕ ਸਾਲ ਪਹਿਲਾਂ ਵਿਆਹ ਹੋਇਆ ਸੀ ਤੇ ਅਜੇ 15 ਦਿਨ ਪਹਿਲਾਂ ਉਸ ਦੇ ਘਰ ਬੇਟੇ ਦਾ ਜਨਮ ਲਿਆ ਸੀ। ਉਹ ਆਪਣੀ ਪਤਨੀ ਦੇ ਵੀ ਕਾਗਜ਼ ਪੱਤਰ ਤਿਆਰ ਕਰਵਾ ਚੁੱਕਾ ਸੀ ਤੇ ਕੁਝ ਚਿਰ 'ਚ ਉਸ ਨੂੰ ਵੀ ਕੈਨੇਡਾ ਲਿਜਾਣ ਵਾਲਾ ਸੀ।
ਹਾਦਸੇ 'ਚ ਹਲਾਕ ਹੋਏ ਦੂਜੇ ਪੰਜਾਬੀ ਦਾ ਨਾਂ ਅੰਮ੍ਰਿਤ ਸਿੰਘ ਦੱਸਿਆ ਜਾ ਰਿਹਾ ਹੈ ਤੇ ਉਹ ਕੈਲਗਿਰੀ ਦਾ ਰਹਿਣ ਵਾਲਾ ਸੀ। ਉਸ ਦਾ ਪਿੰਡ ਫੁਲਾ ਵਾਲ ਲੁਧਿਆਣਾ ਕੋਲ ਹੈ। ਦੋਵੇਂ ਆਪਣੇ ਮਾਪਿਆਂ ਦੇ ਇਕੱਲੇ-ਇਕੱਲੇ ਲੜਕੇ ਸਨ।
ਇਸ ਤਰ੍ਹਾਂ ਆਸਾਨੀ ਨਾਲ ਹਾਸਲ ਕੀਤੀ ਜਾ ਸਕਦੀ ਹੈ ਕਿਊਬਕ ਦੀ ਨਾਗਰਿਕਤਾ
NEXT STORY