ਜਲੰਧਰ (ਇੰਟਨੈਸ਼ਨਲ ਡੈਸਕ)- ਦੇਸ਼ ਵਿਚ ਵਧਦੀ ਬਜ਼ੁਰਗ ਆਬਾਦੀ ਨਾਲ ਆਰਥਿਕਤਾ ਨੂੰ ਹੋਣ ਵਾਲੇ ਨੁਕਸਾਨ ਦੀ ਭਰਪਾਈ ਲਈ ਕੈਨੇਡਾ ਨੇ ਪ੍ਰਵਾਸੀਆਂ ’ਤੇ ਦਾਅ ਲਗਾਇਆ ਹੈ। ਇਸੇ ਮਹੀਨੇ ਦੀ ਸ਼ੁਰੂਆਤ ਵਿਚ ਸੰਘੀ ਸਰਕਾਰ ਨੇ 2025 ਤੱਕ ਹਰ ਸਾਲ 5 ਲੱਖ ਪ੍ਰਵਾਸੀਆਂ ਨੂੰ ਕੈਨੇਡਾ ਵਿਚ ਲਿਆਉਣ ਦੀ ਯੋਜਨਾ ਦਾ ਐਲਾਨ ਕੀਤਾ ਹੈ। ਜਿਸਦੇ ਮੁਤਾਬਕ ਅਗਲੇ ਤਿੰਨ ਸਾਲਾਂ ਵਿਚ ਲਗਭਗ 15 ਲੱਖ ਪ੍ਰਵਾਸੀ ਕੈਨੇਡਾ ਵਿਚ ਜਾਣਗੇ। ਆਬਾਦੀ ’ਚ ਸਥਾਈ ਨਿਵਾਸੀਆਂ ਦੇ ਅਨੁਪਾਤ ਦੇ ਲਿਹਾਜ਼ ਨਾਲ ਬ੍ਰਿਟੇਨ ਦੇ ਮੁਕਾਬਲੇ 8 ਗੁਣਾ ਅਤੇ ਅਮਰੀਕਾ ਤੋਂ ਚਾਰ ਗੁਣਾ ਵੱਡੇ ਕੈਨੇਡਾ ਵਿਚ ਨਵੇਂ ਪ੍ਰਵਾਸੀ ਆਉਣਗੇ। ਪਰ ਹਾਲੀਆ ਹਲਚਲ ਤੋਂ ਪਤਾ ਲੱਗਾ ਹੈ ਕਿ ਇਨ੍ਹਾਂ ਨਵੇਂ ਮਹਿਮਾਨਾਂ ਨੂੰ ਲੈ ਕੇ ਲੋਕਾਂ ਵਿਚ ਬੇਚੈਨੀ ਵੀ ਹੈ।
ਇਹ ਵੀ ਪੜ੍ਹੋ: USA 'ਚ ਜ਼ਿੰਦਗੀ ਤੇ ਮੌਤ ਵਿਚਾਲੇ ਜੂਝ ਰਿਹੈ ਭਾਰਤੀ ਵਿਦਿਆਰਥੀ, ਅਮਰੀਕੀ ਵੀਜ਼ੇ ਦੀ ਉਡੀਕ 'ਚ ਮਾਪੇ
ਪਿਛਲੇ ਸਾਲ 4 ਲੱਖ ਨੂੰ ਮਿਲੀ ਸਥਾਈ ਨਾਗਰਿਕਤਾ
ਕਈ ਸਾਲਾਂ ਤੋਂ ਕੈਨੇਡਾ ਅਪ੍ਰਵਾਸੀਆਂ ਨੂੰ ਸਥਾਈ ਨਿਵਾਸੀ ਦੇ ਤੌਰ ’ਤੇ ਆਕਰਸ਼ਿਤ ਕਰਦਾ ਰਿਹਾ ਹੈ ਜਿਨ੍ਹਾਂ ਨੂੰ ਦੇਸ਼ ਵਿਚ ਅਸੀਮਤ ਕਾਲ ਲਈ ਰਹਿਣ ਦੇ ਅਧਿਕਾਰ ਤਾਂ ਹਨ, ਪਰ ਉਹ ਨਾਗਰਿਕ ਨਹੀਂ ਹਨ, ਤਾਂ ਜੋ ਆਬਾਦੀ ਅਤੇ ਆਰਥਿਕਤਾ ਦੋਨੋਂ ਵਧਦੀ ਰਹੇ। ਪਿਛਲੇ ਸਾਲ ਕੈਨੇਡਾ ਨੇ 4 ਲੱਖ 5 ਹਜ਼ਾਰ ਸਥਾਈ ਨਿਵਾਸੀਆਂ ਨੂੰ ਰਹਿਣ ਲਈ ਥਾਂ ਦਿੱਤੀ, ਜੋਕਿ ਇਸਦੇ ਪੂਰੇ ਇਤਿਹਾਸ ਵਿਚ ਸਭ ਤੋਂ ਵੱਡੀ ਗਿਣਤੀ ਹੈ। ਕੁਝ ਲੋਕਾਂ ਨੇ ਦਾ ਕਹਿਣਾ ਹੈ ਕਿ ਇਸਦੇ ਪਿੱਛੇ ਬਹੁਤ ਸਾਧਾਰਣ ਗਣਿਤ ਹੈ। ਬਹੁਤ ਸਾਰੇ ਪੱਛਮੀ ਦੇਸ਼ਾਂ ਵਾਂਗ ਕੈਨੇਡਾ ਵੀ ਵਧਦੀ ਬਜ਼ੁਰਗ ਆਬਾਦੀ ਅਤੇ ਘਟਦੀ ਜਨਮ ਦਰ ਦਾ ਸਾਹਮਣਾ ਕਰ ਰਿਹਾ ਹੈ। ਇਸਦਾ ਮਤਲਬ ਇਹ ਹੋਇਆ ਕਿ ਜੇਕਰ ਦੇਸ਼ ਵਿਕਾਸ ਕਰਨਾ ਚਾਹੁੰਦਾ ਹੈ ਤਾਂ ਉਸਨੂੰ ਪ੍ਰਵਾਸੀ ਲਿਆਉਣੇ ਹੋਣਗੇ।
ਇਹ ਵੀ ਪੜ੍ਹੋ : ਚੀਨ ’ਚ ਸਖ਼ਤ ਲਾਕਡਾਊਨ ਨਾਲ ਹਾਲਾਤ ਬੇਕਾਬੂ, 9 ਸ਼ਹਿਰਾਂ ’ਚ ਫੈਲੀ ਬਗਾਵਤ
2021 ਦੇ ਮੁਕਾਬਲੇ ਵਿਚ 25 ਫੀਸਦੀ ਜ਼ਿਆਦਾ
ਇਕ ਮੀਡੀਆ ਰਿਪੋਰਟ ਮੁਤਾਬਕ ਸਰਕਾਰ ਵਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ, ਵਿਵਹਾਰਿਕ ਰੂਪ ਨਾਲ ਸਾਰੇ ਦੇਸ਼ਾਂ ਵਿਚ ਲੇਬਰ ਫੋਰਸ ਵਿਕਾਸ ਦਾ ਮੁੱਖ ਹਿੱਸਾ ਪ੍ਰਵਾਸੀ ਹਨ ਅਤੇ ਅਨੁਮਾਨ ਹੈ ਕਿ ਸਾਲ 2032 ਤੱਕ ਦੇਸ਼ ਦੀ ਕੁੱਲ ਆਬਾਦੀ ਵਾਧੇ ਦੇ ਲਿਹਾਜ਼ ਨਾਲ ਵੀ ਓਹੀ ਮੁੱਖ ਕਾਰਕ ਹੋਣਗੇ। ਇਸ ਮਹੀਨੇ ਦੀ ਸ਼ੁਰੂਆਤ ਵਿਚ ਸਰਕਾਰ ਨੇ ਐਲਾਨ ਕੀਤਾ ਕਿ ਉਸਨੂੰ ਉਮੀਦ ਹੈ ਕਿ 2025 ਤੱਕ ਹਰ ਸਾਲ 5 ਲੱਖ ਪ੍ਰਵਾਸੀ ਦੇਸ਼ ਵਿਚ ਆਉਣਗੇ। ਇਹ ਗਿਣਤੀ 2021 ਤੋਂ 25 ਫੀਸਦੀ ਜ਼ਿਆਦਾ ਹੈ। ਮੌਜੂਦਾ ਸਮੇਂ ਵਿਚ ਹਰ ਚੌਥਾ ਕੈਨੇਡਾਈ ਦੇਸ਼ ਵਿਚ ਪ੍ਰਵਾਸੀ ਦੇ ਰੂਪ ਵਿਚ ਆਇਆ ਹੈ, ਜੋਕਿ ਜੀ-7 ਦੇਸ਼ਾਂ ਵਿਚ ਸਭ ਤੋਂ ਵੱਧ ਹੈ। ਜੇਕਰ ਅਮਰੀਕਾ ਨਾਲ ਤੁਲਨਾ ਕਰੀਏ ਤਾਂ ਇਥੇ ਸਿਰਫ 14 ਫੀਸਦੀ ਪ੍ਰਵਾਸੀ ਹਨ। ਬ੍ਰਿਟੇਨ ਵਿਚ ਵੀ ਲਗਭਗ 14 ਫੀਸਦੀ ਹੀ ਪ੍ਰਵਾਸੀ ਆਬਾਦੀ ਹੈ।
ਇਹ ਵੀ ਪੜ੍ਹੋ: ਨਿਊਜ਼ੀਲੈਂਡ 'ਚ ਭਾਰਤੀ ਮੂਲ ਦੇ ਨੌਜਵਾਨ ਦੇ ਕਤਲ ਮਗਰੋਂ ਭੜਕਿਆ ਲੋਕਾਂ ਦਾ ਗੁੱਸਾ, PM ਦਫ਼ਤਰ ਘੇਰਿਆ
ਕੀ ਕਹਿੰਦੇ ਹਨ ਮਾਹਿਰ
ਆਕਸਫੋਰਡ ਯੂਨੀਵਰਸਿਟੀ ਵਿਚ ਮਾਈਗ੍ਰੇਸ਼ਨ ਆਬਸਵੇਂਟਰੀ ਦੀ ਡਾਇਰੈਕਟਰ ਮੈਡੇਲੀਨ ਸਮਪਸ਼ਨ ਦਾ ਕਹਿਣਾ ਹੈ ਕਿ ਇਨ੍ਹਾਂ ਅੰਕੜਿਆਂ ਦਾ ਇਹ ਮਤਲਬ ਨਹੀਂ ਹੈ ਕਿ ਬ੍ਰਿਟੇਨ ਇਮੀਗ੍ਰੇਸ਼ਨ ਮਾਮਲੇ ਵਿਚ ਪਿੱਛੇ ਹਨ। ਬ੍ਰਿਟੇਨ ਦੀ ਆਬਾਦੀ ਕੈਨੇਡਾ ਤੋਂ ਦੁਗਣੀ ਹੈ ਅਤੇ ਉਥੇ ਆਬਾਦੀ ਘਣਤਾ ਸੰਘਣੀ ਹੈ, ਜਦਕਿ ਕੈਨੇਡਾ ਦੀ ਆਬਾਦੀ 3.8 ਕਰੋੜ ਹੈ ਅਤੇ ਦੁਨੀਆ ਵਿਚ ਆਬਾਦੀ ਦੇ ਅਨੁਪਾਤ ਵਿਚ ਇਤੇ ਸਭ ਤੋਂ ਜ਼ਿਆਦਾ ਜ਼ਮੀਨ ਹੈ। ਉਹ ਕਹਿੰਦੀ ਹੈ ਕਿ ਆਮਤੌਰ ਤੌਰ ’ਤੇ ਬ੍ਰਿਟੇਨ ਦਾ ਟੀਚਾ ਕੈਨੇਡਾ ਦੇ ਤਰੀਕੇ ਨਾਲ ਆਪਣੀ ਆਬਾਦੀ ਵਧਾਉਣ ਦਾ ਨਹੀਂ ਹੈ। ਮੈਕਮਾਸਟਰ ਯੂਨੀਵਰਸਿਟੀ ਵਿਚ ਪੋਲੀਟੀਕਲ ਸਾਈਂਟਿਸਟ ਜਿਯਾਫਰੇ ਕੈਮਰੂਨ ਨੇ ਦੱਸਿਆ ਕਿ ਹਾਲਾਂਕਿ ਕੈਨੇਡਾ ਵਾਂਗ ਕਈ ਦੇਸ਼ ਘੱਟ ਜਨਮਦਰ ਅਤੇ ਬੁੱਢੀ ਹੋ ਰਹੀ ਆਬਾਦੀ ਦਾ ਸਾਹਮਣਾ ਕਰ ਰਹੇ ਹਨ ਪਰ ਕੋਈ ਵੀ ਇਮੀਗ੍ਰੇਸ਼ਨ ਵਿਵਸਥਾ, ਲੋਕਪ੍ਰਿਯ ਸਮਰਥਨ ’ਤੇ ਹੀ ਨਿਰਭਰ ਕਰਦੀ ਹੈ।
ਇਹ ਵੀ ਪੜ੍ਹੋ: ਕੈਮਰੂਨ 'ਚ ਅੰਤਿਮ ਸੰਸਕਾਰ 'ਚ ਸ਼ਾਮਲ ਹੋਣ ਗਏ ਲੋਕਾਂ ਨਾਲ ਵਾਪਰਿਆ ਭਾਣਾ, 14 ਲੋਕਾਂ ਦੀ ਮੌਤ
2023 ਤੱਕ 76,000 ਸ਼ਰਨਾਰਥੀਆਂ ਦਾ ਮੁੜ-ਵਸੇਬਾ
ਕੈਨੇਡਾ ਹੋਰ ਵੱਡੇ ਸ਼ਹਿਰਾਂ ਦੇ ਮੁਕਾਬਲੇ ਆਰਥਿਕ ਆਧਾਰ ’ਤੇ ਜ਼ਿਆਦਾ ਪ੍ਰਵਾਸੀ ਹੀ ਨਹੀਂ ਲੈਂਦਾ ਹੈ, ਸਗੋਂ ਉਹ ਸ਼ਰਨਾਰਥੀ ਮੁੜ ਵਸੇਬੇ ਦੇ ਮਾਮਲੇ ਵਿਚ ਚੋਟੀ ’ਤੇ ਹੈ। ਸਾਲ 2021 ਵਿਚ ਉਸਨੇ 20,428 ਪ੍ਰਵਾਸੀਆਂ ਨੂੰ ਆਪਣੇ ਇਥੇ ਸ਼ਰਨ ਦਿੱਤੀ ਸੀ। ਹਾਲਾਂਕਿ ਕੈਨੇਡਾ ਨੇ ਆਪਣੇ ਭਵਿੱਖ ਦੇ ਟੀਚੇ ਨਿਰਧਾਰਿਤ ਕਰ ਲਏ ਹਨ, ਪਰ ਬੀਤਿਆ ਸਮਾਂ ਦੱਸਦਾ ਹੈ ਕਿ ਉਹ ਆਪਣੇ ਹੀ ਬਣਾਏ ਟੀਚਿਆਂ ਤੋਂ ਖੁੰਝਿਆ ਵੀ ਹੈ। ਸਾਲ 2021 ਵਿਚ ਕੈਨੇਡਾ ਨੇ 59,000 ਸ਼ਰਨਾਰਥੀਆਂ ਦੇ ਮੁੜ-ਵਸੇਬੇ ਦਾ ਟੀਚਾ ਰੱਖਿਆ ਸੀ, ਪਰ ਲਗਭਗ ਇਕ ਤਿਹਾਈ ਪ੍ਰਵਾਸੀਆਂ ਨੂੰ ਹੀ ਓਹ ਲੈ ਸਕਿਆ ਹੈ। ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜਰ ਨੇ ਸੀਬੀਸੀ ਨੂੰ ਦਿੱਤੇ ਇਕ ਇੰਟਰਵਿਊ ਵਿਚ ਵਿਚ ਕਿਹਾ ਕਿ ਕੋਵਿਡ ਕਾਰਨ ਕੈਨੇਡਾ ਅਤੇ ਪੂਰੀ ਦੁਨੀਆ ਵਿਚ ਸਰਹੱਦਾਂ ਦਾ ਸੀਲ ਹੋਣਾ ਇਸਦਾ ਮੁੱਖ ਕਾਰਨ ਸੀ। ਸਾਲ 2023 ਵਿਚ ਕੈਨੇਡਾ ਨੇ 76,000 ਸ਼ਰਨਾਰਥੀਆਂ ਦੇ ਮੁੜ-ਵਸੇਬੇ ਵਿਚ ਮਦਦ ਦਾ ਟੀਚਾ ਰੱਖਿਆ ਹੈ।
ਇਹ ਵੀ ਪੜ੍ਹੋ: ਵਿਸ਼ਵ ਕੱਪ 'ਚ ਮੋਰੋਕੋ ਦੀ ਜਿੱਤ ਮਗਰੋਂ ਬੈਲਜੀਅਮ, ਨੀਦਰਲੈਂਡ 'ਚ ਭੜਕੇ ਦੰਗੇ, ਪੁਲਸ ਨੇ ਛੱਡੇ ਅੱਥਰੂ ਗੈਸ ਦੇ ਗੋਲੇ
ਸ਼੍ਰੀਲੰਕਾ ਦੀ ਜਲ ਸੈਨਾ ਨੇ 24 ਭਾਰਤੀ ਮਛੇਰੇ ਕੀਤੇ ਗ੍ਰਿਫ਼ਤਾਰ
NEXT STORY