ਯੇਰੂਸ਼ਲਮ - ਗਾਜ਼ਾ ਨੂੰ ਸਹਾਇਤਾ ਪ੍ਰਦਾਨ ਕਰਨ ਵਾਲੀ ਇਕ ਵਿਵਾਦਪੂਰਨ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਸਮਰਥਿਤ ਸਹਾਇਤਾ ਕੰਪਨੀ ਨੇ ਸੋਮਵਾਰ ਨੂੰ ਕਿਹਾ ਕਿ ਉਹ ਕੰਮਕਾਜ ਪੂਰੀ ਤਰ੍ਹਾਂ ਬੰਦ ਕਰ ਦੇਵੇਗੀ। ਗਾਜ਼ਾ ਹਿਊਮੈਨਟੇਰੀਅਨ ਫਾਊਂਡੇਸ਼ਨ (ਜੀ. ਐੱਚ. ਐੱਫ.) ਨੇ ਛੇ ਹਫ਼ਤੇ ਪਹਿਲਾਂ ਗਾਜ਼ਾ ਵਿਚ ਅਮਰੀਕਾ ਦੀ ਵਿਚੋਲਗੀ ’ਚ ਹੋਈ ਜੰਗਬੰਦੀ ਲਾਗੂ ਹੋਣ ਤੋਂ ਬਾਅਦ ਵੰਡ ਕੇਂਦਰ ਪਹਿਲਾਂ ਹੀ ਬੰਦ ਕਰ ਦਿੱਤੇ ਸਨ।
ਫਾਊਂਡੇਸ਼ਨ ਨੇ ਸੋਮਵਾਰ ਨੂੰ ਕਿਹਾ ਕਿ ਉਹ ਕੰਮਕਾਜ ਪੂਰੀ ਤਰ੍ਹਾਂ ਬੰਦ ਕਰ ਦੇਵੇਗਾ। ਜੀ. ਐੱਚ. ਐੱਫ. ਦੇ ਡਾਇਰੈਕਟਰ ਜੌਨ ਐਕਰੀ ਨੇ ਇਕ ਬਿਆਨ ’ਚ ਕਿਹਾ, ‘ਅਸੀਂ ਗਾਜ਼ਾ ਵਾਸੀਆਂ ਨੂੰ ਸਹਾਇਤਾ ਪਹੁੰਚਾਉਣ ਦੇ ਇਕ ਬਿਹਤਰ ਤਰੀਕੇ ਦਾ ਪ੍ਰਦਰਸ਼ਨ ਕਰਨ ਦੇ ਆਪਣੇ ਮਿਸ਼ਨ ਵਿਚ ਸਫਲ ਹੋਏ ਹਾਂ।’
ਰਾਸ਼ਟਰਪਤੀ ਟਰੰਪ ਦੇ ਪਰਿਵਾਰ ਦੀ ਦੌਲਤ 'ਚ 1 ਅਰਬ ਡਾਲਰ ਤੋਂ ਵੱਧ ਦੀ ਗਿਰਾਵਟ, ਕ੍ਰਿਪਟੋ ਨਿਵੇਸ਼ 'ਚ ਵੱਡਾ ਨੁਕਸਾਨ
NEXT STORY