ਓਟਾਵਾ (ਬਿਊਰੋ): ਗਲੋਬਲ ਪੱਧਰ 'ਤੇ ਫੈਲੇ ਕੋਵਿਡ-19 ਮਹਾਸੰਕਟ ਨਾਲ ਹਰੇਕ ਦੇਸ਼ ਜੂਝ ਰਿਹਾ ਹੈ। ਤਾਜ਼ਾ ਜਾਣਕਾਰੀ ਮੁਤਾਬਕ ਕੋਰੋਨਾਵਾਇਰਸ ਮਹਾਮਾਰੀ ਕਾਰਨ ਕੈਨੇਡਾ ਦੇ ਲੋਕਾਂ ਦੀ ਮਾਨਸਿਕ ਸਿਹਤ ਵਿਗੜਦੀ ਜਾ ਰਹੀ ਹੈ। ਇਕ ਨਵੇਂ ਸਰਵੇ ਵਿਚ ਦੱਸਿਆ ਗਿਆ ਹੈ ਕਿ ਕੈਨੇਡਾ ਵਿਚ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 3100 ਦਾ ਅੰਕੜਾ ਪਾਰ ਕਰ ਚੁੱਕੀ ਹੈ ਜਦਕਿ 53 ਹਜ਼ਾਰ ਤੋਂ ਵਧੇਰੇ ਲੋਕ ਇਨਫੈਕਟਿਡ ਹਨ। ਸਰਵੇ ਵਿਚ ਕਿਹਾ ਗਿਆ ਹੈ ਕਿ ਇਹ ਪੱਕਾ ਨਹੀਂ ਹੈ ਕਿ ਇਹ ਸਾਰੀਆਂ ਮੌਤਾਂ ਸਿਰਫ ਕੋਰੋਨਾਵਾਇਰਸ ਕਾਰਨ ਹੋ ਰਹੀਆਂ ਹਨ। ਸਰਵੇ ਮੁਤਾਬਕ ਕੈਨੇਡਾ ਵਿਚ ਵਾਇਰਸ ਕਾਰਨ ਮੌਤਾਂ ਦਾ ਅੰਕੜਾ ਜਿਹੜੀ ਤੇਜ਼ੀ ਨਾਲ ਵੱਧਦਾ ਜਾ ਰਿਹਾ ਹੈ ਉਂਝ ਹੀ ਇੱਥੇ ਮਾਨਸਿਕ ਸਿਹਤ ਵਾਲੇ ਮਰੀਜ਼ਾਂ ਵਿਚ ਭਾਰੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ।
ਸਰਵੇ ਦੇ ਮੁਤਾਬਕ ਕਰੀਬ 50 ਫੀਸਦੀ ਲੋਕਾਂ ਨੂੰ ਲੱਗਦਾ ਹੈ ਕਿ ਕੋਰੋਨਾ ਦਾ ਅਸਰ ਉਹਨਾਂ ਦੀ ਮਾਨਸਿਕ ਸਿਹਤ 'ਤੇ ਪਿਆ ਹੈ। ਇਸ ਮਾਮਲੇ 'ਤੇ ਵੋਟਿੰਗ ਕਰਾਉਣ ਵਾਲੇ ਇਕ ਐੱਨ.ਜੀ.ਓ. ਐਂਗੁਸ ਰੀਡ ਇੰਸਟੀਚਿਊਟ (ARI) ਨੇ ਪਾਇਆ ਕਿ ਕਰੀਬ 50 ਫੀਸਦੀ ਕੈਨੇਡੀਅਨ ਮੰਨਦੇ ਹਨ ਕਿ ਉਹਨਾਂ ਦੀ ਮਾਨਸਿਕ ਹਾਲਤ ਵਿਗੜਦੀ ਜਾ ਰਹੀ ਹੈ। ਉੱਥੇ 10 ਵਿਚੋਂ ਇਕ ਨੇ ਦੱਸਿਆ ਕਿ ਉਸ ਦੀ ਮਾਨਸਿਕ ਸਿਹਤ ਵਿਗੜ ਚੁੱਕੀ ਹੈ। ਤਾਜ਼ਾ ਅਧਿਐਨ ਵਿਚ ਕਿਹਾ ਗਿਆ ਹੈਕਿ ਨਵੇਂ ਅੰਕੜਿਆਂ 'ਤੇ ਨਜ਼ਰ ਮਾਰਨ 'ਤੇ ਕੈਨੇਡਾ ਦੀ ਜਿਹੜੀ ਤਸਵੀਰ ਦਿਸਦੀ ਹੈ ਉਹ ਭਿਆਨਕ ਹੈ। ਪਿਛਲੇ ਇਕ ਮਹੀਨੇ ਤੋਂ ਲੋਕਾਂ ਦੀ ਮਾਨਸਿਕ ਸਿਹਤ ਹੋਰ ਜ਼ਿਆਦਾ ਖਰਾਬ ਹੋਈ ਹੈ। ਏ.ਆਰ.ਆਈ. ਨੇ ਇਹ ਸਰਵੇ ਇਹ ਪਤਾ ਲਗਾਉਣ ਲਈ ਕੀਤਾ ਸੀ ਕਿ ਨੌਕਰੀ ਜਾਣ ਦੇ ਬਾਅਦ ਕੈਨੇਡੀਅਨ ਲੋਕਾਂ ਦੀ ਭਾਵਨਾਤਮਕ ਸਿਹਤ ਦੀ ਕੀ ਹਾਲਤ ਹੈ। ਅਨਿਸ਼ਚਿਤਤਾ ਦੇ ਮਾਹੌਲ ਅਤੇ ਵੱਖਰੇ ਰਹਿਣ ਦੇ ਬਾਅਦ ਲੋਕ ਚਿੰਤਾ ਵਿਚ ਹਨ।
ਪੜ੍ਹੋ ਇਹ ਅਹਿਮ ਖਬਰ- US ਸਾਂਸਦ ਨੇ ਕੀਤੀ ਭਾਰਤ ਦੀ ਤਾਰੀਫ, ਕਿਹਾ-'ਕੋਰੋਨਾ ਨਾਲ ਲੜਾਈ 'ਚ ਲੀਡਰ ਬਣ ਕੇ ਉਭਰਿਆ'
ਇੰਝ ਕੀਤਾ ਗਿਆ ਸਰਵੇ
ਐੱਨ.ਜੀ.ਓ. ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਵਿਚ ਦੱਸਿਆ ਗਿਆ ਕਿ ਲੋਕਾਂ ਨੂੰ ਪੁੱਛਿਆ ਗਿਆ ਕਿ ਉਹ ਪਿਛਲੇ ਕੁਝ ਹਫਤਿਆਂ ਵਿਚ ਕਿਹੋ ਜਿਹਾ ਮਹਿਸੂਸ ਕਰ ਰਹੇ ਹਨ। ਉਸ ਦੇ ਬਾਰੇ ਵਿਚ ਦੱਸਣ। ਜਵਾਬ ਵਿਚ ਜ਼ਿਆਦਾਤਰ ਮਤਲਬ 44 ਫੀਸਦੀ ਲੋਕਾਂ ਨੇ ਕਿਹਾ ਹੈ ਕਿ ਉਹ ਚਿੰਤਤ ਹਨ। 41 ਫੀਸਦੀ ਲੋਕਾਂ ਨੇ ਕਿਹਾ ਕਿ ਉਹਨਾਂ ਨੂੰ ਬੇਚੈਨੀ ਮਹਿਸੂਸ ਹੋ ਰਹੀ ਹੈ ਤਾਂ 30 ਫੀਸਦੀ ਲੋਕਾਂ ਨੂੰ ਬੋਰੀਅਤ ਮਹਿਸੂਸ ਹੋ ਰਹੀ ਹੈ। ਇਹਨਾਂ ਲੋਕਾਂ ਨੇ ਇਹ ਵੀ ਕਿਹਾ ਕਿ ਉਹ ਸ਼ੁਕਰਗੁਜਾਰੀ ਦਾ ਅਹਿਸਾਸ ਕਰ ਰਹੇ ਹਨ। ਇਸ ਸਰਵੇ ਦਾ ਉਦੇਸ਼ ਇਹ ਸੀ ਕਿ ਕੈਨੇਡਾ ਦੇ ਲੋਕਾਂ ਦੇ ਹਾਲ ਨੂੰ ਇ ਤਸਵੀਰ ਜ਼ਰੀਏ ਕਿਵੇਂ ਦਰਸ਼ਾਇਆ ਜਾ ਸਕਦਾ ਹੈ। ਲੋਕ ਮੁਸ਼ਕਲ ਦੇ ਸਮੇਂ ਦਾ ਸਾਹਮਣਾ ਕਿਸ ਤਰ੍ਹਾਂ ਕਰ ਰਹੇ ਹਨ ਕਿਉਂਕਿ ਅਜਿਹਾ ਉਹ ਆਪਣੀ ਜ਼ਿੰਦਗੀ ਵਿਚ ਪਹਿਲੀ ਵਾਰ ਦੇਖ ਰਹੇ ਹਨ। ਮਾਨਸਿਕ ਚੁਣੌਤੀਆਂ ਨਾਲ ਜੂਝਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਆਰਥਿਕ ਸੰਘਰਸ਼ ਦੇ ਦੌਰ ਵਿਚੋਂ ਲੰਘ ਰਹੇ ਹਨ।
ਇਟਲੀ : 24 ਘੰਟਿਆਂ 'ਚ ਕੋਰੋਨਾ ਦੇ 4700 ਮਰੀਜ਼ ਹੋਏ ਤੰਦਰੁਸਤ
NEXT STORY