ਇੰਗਲੈਂਡ — ਇੰਗਲੈਂਡ ਦੇ ਇਕ ਨਾਮੀ ਸਕੂਲ ਵਿਚ ਇਕ ਬਹੁਤ ਗੈਰ ਇਨਸਾਨੀਅਤ ਦਾ ਮਾਮਲਾ ਦੇਖਣ ਨੂੰ ਮਿਲਿਆ ਹੈ। ਜਿਥੇ ਉਸ ਸਕੂਲ 'ਚ ਹੀ ਪੜ੍ਹਨ ਵਾਲੀ ਇਕ ਵਿਦਿਆਰਥਣ ਨੂੰ ਸਕੂਲ ਦੇ ਫੰਕਸ਼ਨ ਵਿਚ ਹੀ ਹਿੱਸਾ ਲੈਣ ਤੋਂ ਮਣਾ ਕਰ ਦਿੱਤਾ ਗਿਆ। ਇੰਗਲੈਂਡ ਦੇ ਰਨਕੋਰਨ ਸ਼ਹਿਰ ਦੀ ਰਹਿਣ ਵਾਲੀ 16 ਸਾਲ ਦੀ ਅਲੈਕਸ ਡਲਾਸ ਚਾਰ ਸਾਲ ਦੀ ਉਮਰ ਤੋਂ ਕੈਂਸਰ ਤਰ੍ਹਾਂ ਦੀ ਖਤਰਨਾਕ ਬੀਮਾਰੀ ਤੋਂ ਜੂਝ ਰਹੀ ਸੀ ਪਰ ਹਾਲ ਹੀ ਵਿਚ ਉਸ ਨੇ ਕੈਂਸਰ ਦੀ ਇਹ ਲੜਾਈ ਜਿੱਤ ਲਈ। ਇਸ ਤੋਂ ਬਾਅਦ ਜਦੋਂ ਉਸ ਨੇ ਸਕੂਲ ਦੇ ਫੰਕਸ਼ਨ ਵਿਚ ਹਿੱਸਾ ਲੈਣਾ ਚਾਇਆ ਤਾਂ ਸਕੂਲ ਪ੍ਰਬੰਧਨ ਨੇ ਉਸ ਨਾਲ ਅਜਿਹਾ ਸਲੂਕ ਕੀਤਾ।
ਅਲੈਕਸ ਚਾਰ ਸਾਲ ਦੀ ਉਮਰ ਤੋਂ ਹੀ ਕੈਂਸਰ ਨਾਲ ਪੀੜਤ ਸੀ। ਜਦੋਂ ਉਹ ਚਾਰ ਸਾਲ ਦੀ ਸੀ ਉਦੋਂ ਉਸ ਦੀ ਸੱਜੀ ਅੱਖ 'ਚ ਲਗਾਤਾਰ ਸੋਜ ਹੋ ਰਹੀ ਸੀ। ਉਮਰ ਵਧਣ ਦੇ ਨਾਲ-ਨਾਲ ਜਦੋਂ ਇਹ ਸੋਜ ਹੋਰ ਜ਼ਿਆਦਾ ਵਧਣ ਲੱਗੀ ਤਾਂ ਉਸ ਦੇ ਪਰਿਵਾਰ ਨੇ ਡਾਕਟਰ ਨੂੰ ਦਿਖਾਇਆ ਅਤੇ ਪਤਾ ਲੱਗਿਆ ਕਿ ਉਸ ਨੂੰ ਕੈਂਸਰ ਹੈ।

ਪਿਛਲੀ ਦਸੰਬਰ ਨੂੰ ਜਿੱਤੀ ਕੈਂਸਰ ਦੀ ਜੰਗ
ਅਲੈਕਸ ਦਾ ਪਿਛਲੇ ਸਾਲ ਦਸੰਬਰ 'ਚ ਆਪਰੇਸ਼ਨ ਕੀਤਾ ਗਿਆ। ਲਗਾਤਾਰ 12 ਘੰਟੇ ਤੱਕ ਚੱਲੇ ਇਸ ਆਪਰੇਸ਼ਨ ਦੇ ਬਾਅਦ ਉਸ ਦੇ ਸਿਰ ਵਿਚੋਂ ਟਿਊਮਰ ਨੂੰ ਬਾਹਰ ਕੱਢਿਆ ਗਿਆ। ਆਪਰੇਸ਼ਨ ਤੋਂ ਕਈ ਦਿਨ ਪਹਿਲਾਂ ਅਤੇ ਕਈ ਦਿਨ ਬਾਅਦ ਤੱਕ ਉਹ ਸਕੂਲ ਨਹੀਂ ਜਾ ਸਕੀ। ਇਸ ਦੌਰਾਨ ਉਸ ਦੇ ਸਕੂਲ ਵਿਚ ਸਲਾਨਾ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਅਲੈਕਸ ਡਾਂਸ ਵਿਚ ਹਿੱਸਾ ਲੈਣਾ ਚਾਹੁੰਦੀ ਸੀ। ਅਲੈਕਸ ਨੇ ਆਪਣੇ ਡਾਂਸ ਪਰਫਾਰਮੈਂਸ ਲਈ ਪੂਰੀ ਤਿਆਰੀ ਕਰ ਲਈ ਸੀ। ਇਥੋਂ ਤੱਕ ਕਿ ਉਸ ਨੇ ਡਾਂਸ ਲਈ ਖਾਸ ਡਰੈੱਸ ਵੀ ਮੰਗਵਾਈ ਪਰ ਸਕੂਲ ਦੇ ਅਧਿਆਪਕਾਂ ਨੇ ਅਲੈਕਸ ਨੂੰ ਪ੍ਰਾਮ ਵਿਚ ਹਿੱਸਾ ਲੈਣ ਤੋਂ ਮਣਾ ਕਰ ਦਿੱਤਾ।

ਸਕੂਲ ਪ੍ਰਬੰਧਨ ਨੇ ਦਿੱਤੀ ਅਜੀਬ ਦਲੀਲ
ਸਕੂਲ ਦੇ ਅਧਿਆਪਕਾਂ ਦਾ ਕਹਿਣਾ ਸੀ ਕਿ ਉਹ ਮਾਨਸਿਕ ਰੂਪ ਨਾਲ ਠੀਕ ਨਹੀਂ ਹੈ। ਇਸ ਲਈ ਇਸ ਫੰਕਸ਼ਨ ਵਿਚ ਹਿੱਸਾ ਨਹੀਂ ਲੈ ਸਕਦੀ ਹੈ। ਬੁਲਾਰੇ ਦਾ ਇਹ ਵੀ ਕਹਿਣਾ ਸੀ ਕਿ ਪਿਛਲੇ 6 ਮਹੀਨੇ ਤੋਂ ਉਹ ਸਕੂਲ ਨਹੀਂ ਆ ਰਹੀ ਹੈ। ਇਸ ਲਈ ਅਸੀਂ ਅਲੈਕਸ ਨੂੰ ਇਹ ਵੀ ਕਿਹਾ ਕਿ ਪ੍ਰਾਮ ਤੋਂ ਪਹਿਲਾਂ ਹਰ ਦਿਨ ਚਾਰ ਘੰਟੇ ਉਹ ਰੋਜ਼ ਸਕੂਲ ਆਏ। ਨਾਲ ਹੀ ਆਪਣਾ ਅਸਾਈਨਮੈਂਟ ਵੀ ਜਮ੍ਹਾ ਕਰਵਾਏ।

ਸੀ. ਈ. ਆਰ. ਐੱਨ. ਨੇ ਖੋਜਿਆ ''ਦੋਹਰੇ ਮੰਤਰਮੁਗਧ ਆਕਰਸ਼ਣ'' ਵਾਲਾ ਕਣ
NEXT STORY